ਪੰਜਾਬ ''ਚ ਬਿਜਲੀ ਵਾਲੇ ਬਿੱਲਾਂ ਨੂੰ ਲੈ ਕੇ ਪੈ ਗਿਆ ਪੰਗਾ, ਫਿਰ ਖੜ੍ਹੀ ਹੋਈ ਮੁਸੀਬਤ
Thursday, Mar 19, 2026 - 03:38 PM (IST)
ਸੰਗਰੂਰ (ਸਿੰਗਲਾ) : ਪੰਜਾਬ ਦੇ ਪ੍ਰਮੁੱਖ ਸਰਕਾਰੀ ਅਦਾਰਿਆਂ ’ਚ ਮਾਂ-ਬੋਲੀ ਪੰਜਾਬੀ ਦੀ ਹੋਂਦ ਨੂੰ ਲਗਾਤਾਰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਮਾਜ ਸੇਵੀ ਤੇ ਮਾਂ ਬੋਲੀ ਸੇਵਕ ਰਮੇਸ਼ਵਰ ਸਿੰਘ ਨੇ ਦੱਸਿਆ ਬਿਜਲੀ ਦੇ ਬਿੱਲਾਂ ਨੂੰ ਪੰਜਾਬੀ ’ਚ ਲਾਗੂ ਕਰਵਾਉਣ ਲਈ ਪਹਿਲਾਂ ਹੀ ਮਾਣਯੋਗ ਪੰਜਾਬ-ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾ ਚੁੱਕਾ ਹਾਂ ਪਰ ਅਦਾਲਤੀ ਹੁਕਮਾਂ ਦੇ ਬਾਵਜੂਦ ਪਾਵਰਕਾਮ ਦਾ ਇਹ ਅੜੀਅਲ ਰਵੱਈਆ ਪੰਜਾਬ ਰਾਜ ਭਾਸ਼ਾ ਸੋਧ ਬਿੱਲ 2008 ਦੀ ਸਿੱਧੀ ਉਲੰਘਣਾ ਹੈ। ਰਮੇਸ਼ਵਰ ਸਿੰਘ ਨੇ ਦੱਸਿਆ ਕਿ ਬਿਜਲੀ ਦੇ ਬਿੱਲ ਜੋ ਅੰਗਰੇਜ਼ੀ ’ਚ ਆਉਂਦੇ ਸਨ ਉਹ ਆਪਣੀ ਮਾਂ ਬੋਲੀ ਪੰਜਾਬੀ ’ਚ ਕਰਵਾਉਣ ਲਈ ਤਿੰਨ-ਚਾਰ ਮਹੀਨੇ ਵੱਖ-ਵੱਖ ਦਫਤਰਾਂ ’ਤੇ ਚੱਕਰ ਕੱਟੇ ਐਡਵੋਕੇਟ ਮਿੱਤਰ ਸੈਨ ਮੀਤ ਤੇ ਹਾਈ ਕੋਰਟ ਦੇ ਖ਼ਾਸ ਵਕੀਲ ਨਿਖਲ ਥੰਮਣ ਉਨ੍ਹਾਂ ਨੇ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ’ਚ ਅਦਾਲਤੀ ਕਾਰਵਾਈ ਕੀਤੀ ਅਤੇ ਮੀਡੀਆ ਦੇ ਸਹਿਯੋਗ ਨਾਲ ਬਿੱਲ ਪੰਜਾਬੀ ’ਚ ਹੋ ਗਏ।
ਇਹ ਵੀ ਪੜ੍ਹੋ : ਪਾਵਰਕਾਮ ਨੇ ਸ਼ੁਰੂ ਕੀਤੀ ਕਾਰਵਾਈ, ਕੱਟੇ ਇਹ ਕੁਨੈਕਸ਼ਨ
ਕੁਝ ਮਹੀਨਿਆਂ ਬਾਅਦ ਫਿਰ ਵੀ ਬਹੁਤ ਸਾਰੇ ਬਿੱਲ ਅੰਗਰੇਜ਼ੀ ’ਚ ਆਏ। ਨਿਖਲ ਥੰਮਣ ਨੇ ਮਾਣਯੋਗ ਹਾਈਕੋਰਟ ’ਚ ਕੇਸ ਲੈ ਕੇ ਗਏ ਪਾਵਰਕਾਮ ਨੇ ਆਪਣੇ ਕਰਮਚਾਰੀਆਂ ’ਤੇ ਕਾਰਵਾਈ ਕਰਨ ਲਈ ਕਿਹਾ ਸੀ। ਲੱਗਦਾ ਹੈ ਪੂਰੀ ਕਾਰਵਾਈ ਹੋਈ ਨਹੀਂ ਕਿਉਂਕਿ ਰਮੇਸ਼ਵਰ ਸਿੰਘ ਨੇ ਦੱਸਿਆ ਕਿ ਪਾਵਰਕਾਮ ਵੱਲੋਂ ਕਾਗਜ਼ੀ ਕਾਰਵਾਈ ਤੇ ਸ਼ਿਕਾਇਤਾਂ ਦਾ ਜਵਾਬ ਵੀ ਅੰਗਰੇਜ਼ੀ ’ਚ ਦਿੱਤਾ ਜਾਂਦਾ ਹੈ। ਪਾਵਰਕਾਮ ਦਾ ਸ਼ਿਕਾਇਤ ਕਰਨ ਲਈ ਵਟਸਐਪ ਨੰਬਰ ਅਤੇ ਈਮੇਲ ’ਤੇ ਆਪਣੀ ਕੋਈ ਸ਼ਿਕਾਇਤ ਕਰੋ ਜਾਂ ਈਮੇਲ ’ਤੇ ਕੋਈ ਸ਼ਿਕਾਇਤ ਜਾਂ ਅਰਜ਼ੀ ਭੇਜੋ ਦੋਵਾਂ ’ਚ ਜਵਾਬ ਅੰਗਰੇਜ਼ੀ ਵਿਚ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਹਲਚਲ, ਵੱਡਾ ਸਾਬਕਾ ਅਫ਼ਸਰ ਅਕਾਲੀ ਦਲ 'ਚ ਸ਼ਾਮਲ
ਬਹੁਤ ਥੋੜੇ ਸ਼ਿਕਾਇਤਕਰਤਾ ਅੰਗਰੇਜ਼ੀ ਜਾਣਦੇ ਹਨ, ਇਸ ਲਈ ਸ਼ਿਕਾਇਤਕਰਤਾਵਾਂ ਨੂੰ ਕੁਝ ਵੀ ਸਮਝ ਨਹੀਂ ਆਉਂਦਾ, ਇਹ ਵੀ ਪੰਜਾਬ ਰਾਜ ਭਾਸ਼ਾ ਸੋਧ ਬਿੱਲ 2008 ਦੀ ਉਲੰਘਣਾ ਹੈ। ਭਾਸ਼ਾ ਵਿਭਾਗ ਪੰਜਾਬ ਨੇ ਇਸ ਅੰਗਰੇਜ਼ੀ ਦੇ ਬਿੱਲਾਂ ਤੇ ਸ਼ਿਕਾਇਤਾਂ ਸਬੰਧੀ ਰਮੇਸ਼ਵਰ ਸਿੰਘ ਨੂੰ ਚਿੱਠੀ ਲਿਖੀ ਜੋ ਈਮੇਲ ਰਾਹੀਂ ਆਈ ਕਿ ਜ਼ਿਲਾ ਭਾਸ਼ਾ ਅਫਸਰ ਪਟਿਆਲਾ ਕਾਨੂੰਨ ਦੀ ਧਾਰਾ ਅੱਠ ਦੇ ਅਧੀਨ ਜਾ ਕੇ ਪਾਵਰਕਾਮ ਦੇ ਸਾਰੇ ਕੰਮ ਜਾ ਕੇ ਵੇਖੇਗਾ। ਉਨ੍ਹਾਂ ਦੱਸਿਆ ਕਿ ਇਸ ਦੇ ਬਾਵਜੂਦ ਐਤਕੀਂ ਵੀ ਉਨ੍ਹਾਂ ਅਤੇ ਉਨ੍ਹਾਂ ਦੇ ਬਹੁਤ ਸਾਰੇ ਗੁਆਂਢੀਆਂ ਦਾ ਬਿੱਲ ਅੰਗਰੇਜ਼ੀ ’ਚ ਆਇਆ ਤੇ ਵਟਸਐਪ ’ਤੇ ਕੀਤੀਆਂ ਸ਼ਿਕਾਇਤਾਂ ਦਾ ਜਵਾਬ ਵੀ ਅੰਗਰੇਜ਼ੀ ’ਚ ਆਇਆ। ਉਨ੍ਹਾਂ ਨੇ 19 ਫਰਵਰੀ 2026 ਨੂੰ ਭਾਸ਼ਾ ਵਿਭਾਗ ਪੰਜਾਬ ਨੂੰ ਸਬੂਤਾਂ ਸਹਿਤ ਈਮੇਲ ਰਾਹੀਂ ਚਿੱਠੀ ਭੇਜੀ ਹੁਣ ਤੱਕ ਉਸ ਦਾ ਕੋਈ ਜਵਾਬ ਨਹੀਂ ਆਇਆ। ਕਈ ਵਾਰ ਭਾਸ਼ਾ ਵਿਭਾਗ ਦੇ ਨਾਲ ਸਕੱਤਰ ਪਾਵਰਕਾਮ ਤੇ ਮੁੱਖ ਮੰਤਰੀ ਨੂੰ ਵੀ ਚਿੱਠੀ ਭੇਜ ਚੁੱਕੇ ਹਨ। ਅੱਜ ਤੱਕ ਕੰਮ ਤਾਂ ਕੀ ਹੋਣਾ ਸੀ ਚਿੱਠੀ ਦਾ ਜਵਾਬ ਤੱਕ ਨਹੀਂ ਮਿਲਿਆ।
ਇਹ ਵੀ ਪੜ੍ਹੋ : Punjab 'ਚ ਆਵੇਗੀ ਹਨੇਰੀ ਤੇ ਮੀਂਹ ਨਾਲ ਪੈਣਗੇ ਗੜ੍ਹੇ, ਮੌਸਮ ਵਿਭਾਗ ਨੇ ਕੀਤੀ ਤਾਜ਼ਾ ਭਵਿੱਖਬਾਣੀ
ਰਮੇਸ਼ਵਰ ਸਿੰਘ ਨੇ ਮੰਗ ਕੀਤੀ ਕਿ ਭਾਸ਼ਾ ਐਕਟ ਦੀ ਉਲੰਘਣਾ ਕਰਨ ਵਾਲੇ ਸਾਰੇ ਅੰਗਰੇਜ਼ੀ ਪੱਤਰ ਤੁਰੰਤ ਵਾਪਸ ਕਰਵਾ ਕੇ ਪੰਜਾਬੀ ’ਚ ਜਾਰੀ ਕਰਵਾਏ ਜਾਣ, ਪਾਵਰਕਾਮ ਵਿਰੁੱਧ ਕੀਤੀ ਗਈ ਕਾਰਵਾਈ ਦੀ ਵਿਸਥਾਰਤ ਰਿਪੋਰਟ ਤੁਰੰਤ ਭੇਜੀ ਜਾਵੇ, ਬਿੱਲ ਜੋ ਅੰਗਰੇਜ਼ੀ ’ਚ ਆਇਆ ਹੈ ਉਸ ਨੂੰ ਕਾਨੂੰਨ ਅਨੁਸਾਰ ਪੰਜਾਬੀ ’ਚ ਭੇਜਣ ਲਈ ਹੁਕਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ’ਤੇ ਗੌਰ ਨਹੀਂ ਹੁੰਦੀ ਤਾਂ ਉਹ ਮਾਣਯੋਗ ਹਾਈਕੋਰਟ ਦੇ ਬੂਹੇ ’ਤੇ ਦਸਤਕ ਦੇਣ ਲਈ ਬਿਲਕੁੱਲ ਤਿਆਰ ਬੈਠੇ ਹਨ। ਰਮੇਸ਼ਵਰ ਸਿੰਘ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਭਾਸ਼ਾ ਵਿਭਾਗ ਨੂੰ ਕਵੀ ਦਰਬਾਰਾਂ ਤੇ ਹੋਰ ਲੇਖਕਾਵਾਂ ਦੀਆਂ ਮੀਟਿੰਗਾਂ ਤੇ ਪ੍ਰਧਾਨਗੀਆਂ ਤੋਂ ਨਿਜਾਤ ਦਵਾਈ ਜਾਵੇ ਤਾਂ ਜੋ ਭਾਸ਼ਾ ਵਿਭਾਗ ਪੰਜਾਬ ਜਿਸ ਦਾ ਅਰਥ ਹੈ ਮਾਂ ਬੋਲੀ ਸਬੰਧੀ ਕੰਮ ਉਹ ਕੰਮ ਕਰਨ ਤਾਂ ਜੋ ਮਾਂ ਬੋਲੀ ਪੰਜਾਬੀ ਦੀ ਸ਼ਾਨ ਬਣੀ ਰਹੇ, ਕਿਉਂਕਿ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਦਾ ਪੰਜਾਬੀ ’ਚ ਕੰਮ ਕਰਵਾਉਣਾ ਤੇ ਜਾ ਕੇ ਵੇਖਣਾ ਹੀ ਭਾਸ਼ਾ ਵਿਭਾਗ ਪੰਜਾਬ ਦਾ ਮੁੱਖ ਆਧਾਰ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ 600 ਕਰੋੜ ਦਾ ਪ੍ਰੋਜੈਕਟ ਹੋ ਗਿਆ ਠੱਪ, ਵੱਡੀ ਗਿਣਤੀ ਬੰਦ ਹੋ ਗਈਆਂ ਸਰਕਾਰ ਦੀਆਂ ਬੱਸਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
