ਕੁੱਟਮਾਰ ’ਚ ਪਤੀ-ਪਤਨੀ ਜ਼ਖਮੀ

Sunday, Aug 25, 2024 - 04:31 PM (IST)

ਕੁੱਟਮਾਰ ’ਚ ਪਤੀ-ਪਤਨੀ ਜ਼ਖਮੀ

ਅਬੋਹਰ (ਸੁਨੀਲ) : ਪਿੰਡ ਚੰਨਾਖੇੜਾ ਦੀ ਰਹਿਣ ਵਾਲੀ ਇਕ ਗਰਭਵਤੀ ਔਰਤ ਅਤੇ ਉਸ ਦੇ ਪਤੀ ਨੂੰ ਉਸ ਦੇ ਹੀ ਰਿਸ਼ਤੇਦਾਰਾਂ ਨੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਦੋਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਜ਼ੇਰੇ ਇਲਾਜ ਗਰਭਵਤੀ ਪਿਆਰਾ ਸਿੰਘ ਦੀ ਪਤਨੀ ਰਣਜੀਤ ਕੌਰ ਨੇ ਦੱਸਿਆ ਕਿ ਉਸ ਨੇ ਡੇਢ ਸਾਲ ਪਹਿਲਾਂ ਪਿਆਰਾ ਸਿੰਘ ਨਾਲ ਕੋਰਟ ਮੈਰਿਜ ਕਰਵਾਈ ਸੀ।

ਉਸ ਦੇ ਮਾਤਾ-ਪਿਤਾ ਇਸ ਵਿਆਹ ਲਈ ਰਾਜ਼ੀ ਹੋ ਗਏ ਸਨ ਪਰ ਉਸ ਦੇ ਭਰਾ ਇਸ ਤੋਂ ਨਾਖੁਸ਼ ਸਨ ਅਤੇ ਉਸ ਨਾਲ ਨਰਾਜ਼ਗੀ ਰੱਖਣ ਲੱਗੇ। ਉਸ ਨੇ ਦੋਸ਼ ਲਾਇਆ ਕਿ ਕੁੱਝ ਸਮਾਂ ਪਹਿਲਾਂ ਉਸ ਦੇ ਭਰਾਵਾਂ ਅਤੇ ਭਰਜਾਈ ਨੇ ਉਸ ਦੇ ਪੇਟ ’ਚ ਵਾਰ ਕਰ ਕੇ ਉਸ ਦਾ ਗਰਭਪਾਤ ਕਰ ਦਿੱਤਾ ਸੀ। ਹੁਣ ਜਦੋਂ ਉਹ ਦੁਬਾਰਾ ਗਰਭਵਤੀ ਹੋ ਗਈ ਤਾਂ ਉਸ ਦੇ ਭਰਾਵਾਂ ਨੇ ਉਸ ’ਤੇ ਫਿਰ ਹਮਲਾ ਕੀਤਾ ਅਤੇ ਕੁੱਟਮਾਰ ਕੀਤੀ। ਉਸ ਦੇ ਪਤੀ ਪਿਆਰਾ ਸਿੰਘ ਨੇ ਦੱਸਿਆ ਕਿ ਜਦੋਂ ਉਸ ਦੀ ਪਤਨੀ ਦੁਬਾਰਾ ਗਰਭਵਤੀ ਹੋ ਗਈ ਤਾਂ ਉਸ ਦੇ ਭਰਾਵਾਂ ਨੇ ਇਹ ਗੱਲ ਚੰਰੀ ਨਹੀਂ ਲਰੀ। ਜਦੋਂ ਮੈਂ ਆਪਣੀ ਪਤਨੀ ਨੂੰ ਡਾਕਟਰ ਤੋਂ ਚੈੱਕ ਕਰਵਾਉਣ ਗਿਆ। ਇਸ ਤੋਂ ਬਾਅਦ ਹੀ ਉਕਤ ਭਰਾਵਾਂ ਨੇ ਉਨ੍ਹਾਂ ’ਤੇ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ।
 


author

Babita

Content Editor

Related News