ਕੁੱਟਮਾਰ ਕਰਕੇ 20 ਹਜ਼ਾਰ ਅਤੇ ਮੋਬਾਇਲ ਖੋਹਿਆ

12/12/2018 3:28:31 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਇਕ ਵਿਅਕਤੀ ਨੂੰ ਘੇਰ ਕੇ ਉਸ ਦੀ ਕੁੱਟਮਾਰ ਕਰਦੇ ਹੋਏ 20 ਹਜ਼ਾਰ ਦੀ ਨਗਦੀ ਅਤੇ ਇਕ ਮੋਬਾਇਲ ਖੋਹਣ 'ਤੇ 6 ਅਣਪਛਾਤੇ ਵਿਅਕਤੀਆਂ ਖਿਲਾਫ ਥਾਣਾ ਸਿਟੀ ਸੰਗਰੂਰ 'ਚ ਕੇਸ ਦਰਜ ਕੀਤਾ ਗਿਆ ਹੈ। ਸਬ ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਮੁਦਈ ਸੁਖਵਿੰਦਰ ਸਿੰਘ ਵਾਸੀ ਪਿੰਡ ਗੱਦੋ ਮਾਜਰਾ ਜ਼ਿਲਾ ਪਟਿਆਲਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਹ ਬੀਤੀ 10 ਦਸੰਬਰ ਨੂੰ ਰਾਤ ਕਰੀਬ 9 ਵਜੇ ਆਪਣਾ ਕੰਮ ਕਰਕੇ  ਆਪਣੀ ਭੂਆ ਦੇ ਘਰ ਗੰਗਾ ਸਿੰਘ ਵਾਲਾ ਸੰਗਰੂਰ ਜਾ ਰਿਹਾ ਸੀ ਤਾਂ 6 ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ ਅਤੇ ਕੁੱਟਮਾਰ ਕਰਦੇ ਹੋਏ 20 ਹਜ਼ਾਰ ਰੁਪਏ ਦੀ ਨਗਦੀ ਅਤੇ ਇਕ ਮੋਬਾਇਲ ਖੋਹ ਕੇ ਲੈ ਗਏ।


Related News