ਰਿਕਾਰਡ ਬ੍ਰੇਕਿੰਗ 20 ਮਿੰਟ ਯਾਨੀ ਪਹਿਲੇ ਟੇਕ ’ਚ ਹੀ ਸ਼ਾਟ ਪੂਰਾ ਕਰਕੇ ਬਣਾਇਆ ਇਤਿਹਾਸ

Thursday, Apr 04, 2024 - 10:24 AM (IST)

ਰਿਕਾਰਡ ਬ੍ਰੇਕਿੰਗ 20 ਮਿੰਟ ਯਾਨੀ ਪਹਿਲੇ ਟੇਕ ’ਚ ਹੀ ਸ਼ਾਟ ਪੂਰਾ ਕਰਕੇ ਬਣਾਇਆ ਇਤਿਹਾਸ

ਮੁੰਬਈ (ਬਿਊਰੋ) - ‘ਹੀਰਾਮੰਡੀ’ ’ਚ ‘ਤਿਲਸਮੀ ਬਾਹੇਂ’ ਨਾਲ ਸੋਨਾਕਸ਼ੀ ਸਿਨਹਾ ਦੇ ਕਿਰਦਾਰ ‘ਫਰੀਦਾਨ’ ਦੀ ਪਹਿਲੀ ਝਲਕ ਵੀ ਸਾਹਮਣੇ ਆਈ ਹੈ। ਸੋਨਾਕਸ਼ੀ ਨੇ ਨਾ ਸਿਰਫ਼ ਆਪਣੇ ਹੁਣ ਤੱਕ ਦੇ ਸਭ ਤੋਂ ਸਖ਼ਤ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ ਹੈ, ਸਗੋਂ ਉਸ ਨੇ ਸੈੱਟ ’ਤੇ ਰਿਕਾਰਡ ਤੋੜ 20 ਮਿੰਟਾਂ ’ਚ ਸ਼ਾਟ ਪੂਰਾ ਕਰਕੇ ਇਤਿਹਾਸ ਵੀ ਰਚ ਦਿੱਤਾ ਹੈ। ਇਸ ਤੋਂ ਪਹਿਲਾਂ ਭੰਸਾਲੀ ਨਿਰਦੇਸ਼ਿਤ ਫਿਲਮ ’ਚ ਅਜਿਹਾ ਨਹੀਂ ਹੋਇਆ ਸੀ। 

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਗਾਇਕ ਸ਼੍ਰੀ ਬਰਾੜ ਦੀ ਸਾਬਕਾ ਪਤਨੀ ਹੋਈ ਅੱਗ ਬਬੂਲਾ, ਲਾਈਵ ਆ ਕੇ ਕੀਤਾ ਰੱਜ ਕੇ ਗਾਲੀ ਗਲੋਚ

ਸੂਤਰ ਨੇ ਖੁਲਾਸਾ ਕੀਤਾ ਹੈ ਕਿ ਸ਼ੂਟਿੰਗ ਤੋਂ ਬਾਅਦ, ਸੰਜੇ ਲੀਲਾ ਭੰਸਾਲੀ ਨਾਲ ਸੈੱਟ ’ਤੇ ਮੌਜੂਦ ਪੂਰੀ ਟੀਮ ਨੇ ਵੀ ਸੋਨਾਕਸ਼ੀ ਨੂੰ ਸਟੈਂਡਿੰਗ ਓਵੇਸ਼ਨ ਦਿੱਤੀ। ਆਪਣੇ ਇੰਟੈਂਸ ਤੇ ਹਾਈ ਐਨਰਜੀ ਪ੍ਰਫਾਰਮੈਂਸ ਨਾਲ, ਸੋਨਾਕਸ਼ੀ ਪਹਿਲੀ ਵਾਰ ਅਜਿਹੇ ਅਵਤਾਰ ਵਿੱਚ ਨਜ਼ਰ ਆ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News