ਜੇਲ੍ਹ ''ਚ ਬੰਦ ਕੈਦੀ ਕੋਲੋਂ ਤਲਾਸ਼ੀ ਦੌਰਾਨ ਮੋਬਾਇਲ ਫ਼ੋਨ ਬਰਾਮਦ

Sunday, Apr 07, 2024 - 04:26 PM (IST)

ਜੇਲ੍ਹ ''ਚ ਬੰਦ ਕੈਦੀ ਕੋਲੋਂ ਤਲਾਸ਼ੀ ਦੌਰਾਨ ਮੋਬਾਇਲ ਫ਼ੋਨ ਬਰਾਮਦ

ਫਿਰੋਜ਼ਪੁਰ (ਕੁਮਾਰ) : ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਤਲਾਸ਼ੀ ਦੌਰਾਨ ਜੇਲ੍ਹ ਸਟਾਫ਼ ਨੇ ਕੈਦੀ ਹਰਮੀਤ ਸਿੰਘ ਕੋਲੋਂ ਇੱਕ ਮੋਬਾਇਲ ਫ਼ੋਨ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਿਰੋਜ਼ਪੁਰ ਦੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਪੁਲਸ ਨੂੰ  ਲਿਖ਼ਤੀ ਸੂਚਨਾ ਭੇਜੀ ਗਈ ਸੀ।

ਇਸ ਵਿੱਚ ਕਿਹਾ ਗਿਆ ਹੈ ਕਿ ਜਦੋਂ ਸਹਾਇਕ ਸੁਪਰੀਡੈਂਟ ਜੇਲ੍ਹ ਸਰਬਜੀਤ ਸਿੰਘ ਦੀ ਅਗਵਾਈ ਹੇਠ ਬੈਰਕ ਦੀ ਤਲਾਸ਼ੀ ਲਈ ਗਈ ਤਾਂ ਕੈਦੀ ਹਰਮੀਤ ਸਿੰਘ ਤਲਾਸ਼ੀ ਦੌਰਾਨ ਕੋਲੋਂ ਇੱਕ ਸੈਮਸੰਗ ਕੀਪੈਡ ਮੋਬਾਈਲ ਫ਼ੋਨ ਬਰਾਮਦ ਹੋਇਆ। ਕੈਦੀ ਖ਼ਿਲਾਫ਼ ਪੁਲਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ।


author

Babita

Content Editor

Related News