ਜੇ ਰਾਹ ''ਚ ਲਿਫ਼ਟ ਮੰਗੇ ਔਰਤ ਤਾਂ ਫਿਸਲ ਨਾ ਜਾਇਓ, ਹੋਸ਼ ਉਡਾ ਦੇਵੇਗੀ ਇਹ ਖ਼ਬਰ
Monday, Dec 23, 2024 - 07:23 PM (IST)
ਗੜ੍ਹਦੀਵਾਲਾ (ਮੁਨਿੰਦਰ)- ਜੇਕਰ ਤੁਸੀਂ ਕਿਸੇ ਅਨਜਾਣ ਵਿਅਕਤੀ ਨੂੰ ਲਿਫ਼ਟ ਦੇ ਕੇ ਭਲਾ ਕਰਨਾ ਚਾਹ ਰਹੇ ਹੋ ਤਾਂ ਥੋੜ੍ਹਾ ਸਾਵਧਾਨ ਹੋ ਜਾਓ, ਕਿਉਂਕਿ ਲਿਫ਼ਟ ਲੈਣ ਦੇ ਬਹਾਨੇ ਤੁਹਾਨੂੰ ਠੱਗਣ ਵਾਲਾ ਇਹ ਗਿਰੋਹ ਸ਼ਹਿਰ ਵਿੱਚ ਸਰਗਰਮ ਹੈ। ਇਹ ਗਿਰੋਹ ਤੁਹਾਨੂੰ ਲੁੱਟਣ ਵਿਚ ਇਨ੍ਹਾਂ ਮਾਹਿਰ ਹੈ ਕਿ ਤੁਹਾਨੂੰ ਪਤਾ ਵੀ ਨਹੀਂ ਲਗੇਗਾ ਕਿ ਤੁਸੀਂ ਉਸ ਨੂੰ ਲਿਫ਼ਟ ਦੇਣ ਜਾ ਰਹੇ ਹੋ ਜਾਂ ਫਿਰ ਤੁਸੀਂ ਖ਼ੁਦ ਲੁੱਟ ਦਾ ਸ਼ਿਕਾਰ ਹੋਣ ਜਾ ਰਹੇ ਹੋ। ਇਸ ਗਿਰੋਹ ਵੱਲੋਂ ਲਿਫ਼ਟ ਲੈਣ ਦੇ ਬਹਾਨੇ ਸ਼ਹਿਰ ਵਿੱਚ 2 ਵਿਅਕਤੀਆਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਉਨ੍ਹਾਂ ਨੂੰ ਲੁੱਟਣ ਵਿਚ ਕਾਮਯਾਬ ਵੀ ਹੋ ਚੁੱਕਾ ਹੈ। ਇਸ ਗਿਰੋਹ ਦਾ ਅਗਲਾ ਨਿਸ਼ਾਨਾ ਤੁਸੀਂ ਵੀ ਹੋ ਸਕਦੇ ਹੋ। ਇਸ ਲਈ ਜੇਕਰ ਕੋਈ ਅਨਜਾਣ ਵਿਅਕਤੀ ਤੁਹਾਨੂੰ ਲਿਫ਼ਟ ਦੇਣ ਲਈ ਕਹਿੰਦਾ ਹੈ ਤਾਂ ਉਸ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਤਾਂ ਜੋ ਤਸੀਂ ਇਸ ਗਿਰੋਹ ਦਾ ਸ਼ਿਕਾਰ ਹੋਣ ਤੋਂ ਬੱਚ ਸਕੋ।
ਇਹ ਵੀ ਪੜ੍ਹੋ- ਇਨ੍ਹਾਂ ਤਾਰੀਖ਼ਾਂ ਨੂੰ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਸਾਵਧਾਨ, ਪਹਿਲਾਂ ਪੜ੍ਹ ਲਓ ਇਹ ਖ਼ਬਰ
ਇਸ ਗਿਰੋਹ 'ਚ ਔਰਤ ਸਣੇ ਤਿੰਨ ਲੋਕ ਨੇ ਸਾਮਾਲ
ਇਸ ਗਿਰੋਹ ਵਿੱਚ 2 ਬੰਦੇ ਅਤੇ ਇਕ ਔਰਤ ਸ਼ਾਮਲ ਹੈ, ਜੋਕਿ ਆਪਣੇ ਸ਼ਾਤਰ ਦਿਮਾਗ ਨਾਲ ਲੋਕਾਂ ਨੂੰ ਲੁੱਟਣ ਵਿਚ ਮਾਹਰ ਹਨ ਅਤੇ ਜਿਸ ਵਿਅਕਤੀ 'ਤੇ ਇਨ੍ਹਾਂ ਦੀ ਅੱਖ ਹੁੰਦੀ ਹੈ ਉਸ ਨੂੰ ਬੜੀ ਪਲੈਨਿੰਗ ਨਾਲ ਹੱਥਾਂ ਵਿਚ ਲੈ ਕੇ ਵਾਰਦਾਤ ਨੂੰ ਅੰਜ਼ਾਮ ਦਿੰਦੇ ਹਨ। ਇਲਾਕੇ ਵਿੱਚ ਇਸ ਤਰ੍ਹਾਂ ਦੀਆਂ ਹੋਈਆਂ ਦੋਵੇਂ ਵਾਰਦਾਤਾਂ ਵਿੱਚ 2 ਬੰਦੇ ਅਤੇ ਇਕ ਔਰਤ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ ਅਤੇ ਲਿਫ਼ਟ ਲੈਣ ਦੇ ਬਹਾਨੇ ਇਸ ਗਿਰੋਹ ਦੀ ਪਲੈਨਿੰਗ ਵਿਚ ਭੋਲੇ-ਭਾਲੇ ਲੋਕ ਫਸ ਕੇ ਲੁੱਟ ਦਾ ਸ਼ਿਕਾਰ ਵੀ ਹੋ ਰਹੇ ਹਨ।
ਇਹ ਵੀ ਪੜ੍ਹੋ- ਇੰਸਟਾਗ੍ਰਾਮ 'ਤੇ ਬੇਹੱਦ ਮਸ਼ਹੂਰ ਸੀ ਮੋਹਾਲੀ ਹਾਦਸੇ 'ਚ ਮਾਰੀ ਗਈ ਦ੍ਰਿਸ਼ਟੀ, ਮਾਰਚ 'ਚ ਹੋਣਾ ਸੀ ਵਿਆਹ
ਲਿਫ਼ਟ ਲੈਣ ਦੇ ਬਹਾਨੇ ਇੰਝ ਦਿੱਤਾ ਜਾ ਰਿਹੈ ਵਾਰਦਾਤ ਨੂੰ ਅੰਜਾਮ
ਇਸ ਠੱਗ ਗਿਰੋਹ ਵੱਲੋਂ ਲਿਫ਼ਟ ਲੈਣ ਦੇ ਬਹਾਨੇ ਲੋਕਾਂ ਨੂੰ ਠੱਗਣ ਦੀ ਪਲੈਨਿੰਗ ਇਕ ਆਮ ਵਿਅਕਤੀ ਵੀ ਨਹੀਂ ਸਮਝ ਸਕਦਾ ਹੈ। ਇਸ ਗਿਰੋਹ ਦਾ ਇਕ ਮੈਂਬਰ ਸੰਤ ਮਹਾਂਪੁਰਸ਼ ਵਰਗੇ ਭਗਮੇ ਕੱਪੜੇ ਪਾ ਕੇ ਰਸਤੇ ਵਿੱਚ ਖੜ੍ਹ ਜਾਂਦਾ ਹੈ ਅਤੇ ਜਿਸ ਵਿਅਕਤੀ 'ਤੇ ਉਨ੍ਹਾਂ ਦੀ ਨਜ਼ਰ ਹੁੰਦੀ ਹੈ ਜਾਂ ਜਿਸ ਵਿਅਕਤੀ ਨੂੰ ਵੀ ਉਨ੍ਹਾਂ ਵੱਲੋਂ ਆਪਣੀ ਲੁੱਟ ਦਾ ਨਿਸ਼ਾਨਾ ਬਣਾਉਣਾ ਹੁੰਦਾ ਹੈ, ਉਸ ਨੂੰ ਉਹ ਹੱਥ ਦੇ ਕੇ ਉਸ ਕੋਲੋਂ ਲਿਫ਼ਟ ਮੰਗਦਾ ਹੈ। ਲਿਫ਼ਟ ਦੇ ਸਮੇਂ ਹੀ ਉਸ ਦੇ 2 ਹੋਰ ਸਾਥੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਤੁਹਾਡੇ ਪਿੱਛੇ-ਪਿੱਛੇ ਲੱਗ ਜਾਂਦੇ ਹਨ ਜਾਂ ਫਿਰ ਪਹਿਲਾਂ ਹੀ ਲਿਫ਼ਟ ਲਈ ਤੈਅ ਕੀਤੀ ਗਈ ਜਗ੍ਹਾ 'ਤੇ ਖੜ੍ਹੇ ਹੁੰਦੇ ਹਨ। ਜਦੋਂ ਤੁਸੀਂ ਉਥੇ ਪਹੁੰਚਦੇ ਹੋ ਤਾਂ ਇਹ ਗਿਰੋਹ ਜਾਂ ਤਾਂ ਤੁਹਾਨੂੰ ਧਾਰਮਿਕ ਭਾਵਨਾਂਵਾਂ ਵਿਚ ਫਸਾ ਕੇ ਜਾਂ ਫਿਰ ਜ਼ਬਰਦਸਤੀ ਤੁਹਾਡੇ ਕੋਲ ਜੋ ਕੁਝ ਵੀ ਹੋਵੇਗਾ ਉਸ ਨੂੰ ਲੁੱਟ ਕੇ ਫਰਾਰ ਹੋ ਜ਼ਾਂਦੇ ਹਨ। ਪਿਛਲੇ ਇਕ ਮਹੀਨੇ ਤੋਂ ਇਸ ਗਿਰੋਹ ਵੱਲੋਂ ਇਸ ਤਰ੍ਹਾਂ ਦੀਆਂ ਕੀਤੀਆਂ ਗਈਆਂ 2 ਵਾਰਦਾਤਾਂ ਇਸ ਦੀਆਂ ਉਦਾਹਰਣਾਂ ਵੀ ਹਨ। ਕਈ ਵਾਰ ਸ਼ਾਤਿਰ ਔਰਤ ਵੱਲੋਂ ਵੀ ਲਿਫ਼ਟ ਮੰਗ ਕੇ ਭੋਲੇ-ਭਾਲੇ ਲੋਕਾਂ ਨੂੰ ਗੱਲਾਂ ਵਿਚ ਫਸਾ ਕੇ ਸਾਥੀਆਂ ਸਮੇਤ ਲੁੱਟ ਦਾ ਸ਼ਿਕਾਰ ਬਣਾ ਲਿਆ ਜਾਂਦਾ ਹੈ।
ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਸਰਦੀਆਂ ਦੀਆਂ ਛੁੱਟੀਆਂ ਸਬੰਧੀ ਵੱਡੀ ਅਪਡੇਟ ਆਈ ਸਾਹਮਣੇ
CCTV ਕੈਮਰੇ 'ਚ ਗਿਰੋਹ ਦੀਆਂ ਤਸਵੀਰਾਂ ਵੀ ਕੈਦ, ਪਰ ਪੁਲਸ ਨਹੀਂ ਲਗਾ ਸਕੀ ਕੋਈ ਸੁਰਾਗ
ਹਾਲਾਂਕਿ ਲਿਫ਼ਟ ਲੈਣ ਦੇ ਬਹਾਨੇ 10 ਨਵੰਬਰ ਨੂੰ ਹੋਈ ਪਹਿਲੀ ਵਾਰਦਾਤ ਦੌਰਾਨ ਇਸੇ ਤਰ੍ਹਾਂ ਦੇ ਇਕ ਗਿਰੋਹ ਵੱਲੋਂ ਇਕ ਵਿਅਕਤੀ ਨੂੰ ਆਪਣਾ ਨਿਸ਼ਾਨਾ ਬਣਾ ਕੇ ਉਸ ਕੋਲੋਂ 45,000 ਹਜ਼ਾਰ ਰੁਪਏ ਨਕਦੀ ਅਤੇ 2 ਸੋਨੇ ਦੀਆਂ ਅੰਗੂਠੀਆਂ ਅਤੇ ਇਕ ਲਾਕੇਟ ਸਮੇਤ ਸੋਨੇ ਦੀ ਚੈਨ ਲੁੱਟ ਕੇ ਫਰਾਰ ਹੋਏ ਸਨ। ਜਿਨ੍ਹਾਂ ਦੀਆਂ ਤਸਵੀਰਾਂ ਵੀ ਸੀ. ਸੀ. ਟੀ. ਵੀ. ਕੈਮਰੇ ਵਿੱਚ ਕੈਦ ਹੋਈਆਂ ਸਨ ਪਰ ਪੁਲਸ ਇਨ੍ਹਾਂ ਠੱਗਾਂ ਦਾ ਕੋਈ ਸੁਰਾਗ ਨਹੀਂ ਲੱਗਾ ਸਕੀ ਹੈ। ਹਾਲ ਹੀ ਵਿੱਚ ਇਸੇ ਤਰਜ 'ਤੇ 20 ਦਸੰਬਰ ਨੂੰ ਹੋਈ ਦੂਜੀ ਵਾਰਦਾਤ ਦੌਰਾਨ ਕੁਝ ਇਸ ਤਰ੍ਹਾਂ ਦੇ ਠਗਾਂ ਵੱਲੋਂ ਹੀ ਲਿਫ਼ਟ ਲੈਣ ਦੇ ਬਹਾਨੇ ਇੱਕ ਵਿਅਕਤੀ ਨੂੰ ਆਪਣਾ ਨਿਸ਼ਾਨਾ ਬਣਾ ਕੇ ਉਸ ਕੋਲੋਂ 2 ਸੋਨੇ ਦੀਆਂ ਅੰਗੂਠੀਆਂ ਅਤੇ 5000 ਰੁਪਏ ਨਕਦੀ ਲੁੱਟ ਕੇ ਫਰਾਰ ਹੋਏ ਸਨ, ਜਿਨਾਂ ਦਾ ਵੀ ਹਾਲੇ ਤੱਕ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ।
ਇਹ ਵੀ ਪੜ੍ਹੋ- ਮੋਹਾਲੀ ਬਿਲਡਿੰਗ ਹਾਦਸੇ ਦੀ ਰੂਹ ਕੰਬਾਊ ਲਾਈਵ ਵੀਡੀਓ ਆਈ ਸਾਹਮਣੇ, 6 ਸਕਿੰਟਾਂ 'ਚ ਹੋਈ ਢਹਿ-ਢੇਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e