ਬਠਿੰਡਾ 'ਚ ਪਈ ਭਾਰੀ ਬਾਰਸ਼ ਨੇ ਤੋੜਿਆ ਪਿਛਲੇ 20 ਸਾਲਾਂ ਦਾ ਰਿਕਾਰਡ (ਤਸਵੀਰਾਂ)
Tuesday, Jul 16, 2019 - 01:31 PM (IST)
ਬਠਿੰਡਾ (ਪਰਮਿੰਦਰ, ਅਮਿਤ)—ਬਠਿੰਡਾ ਜ਼ਿਲੇ 'ਚ ਪਏ ਮੀਂਹ ਨੇ ਪਿਛਲੇ 20 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਬੀਤੀ ਰਾਤ 3 ਵਜੇ ਤੋਂ ਸ਼ੁਰੂ ਹੋਏ ਮੀਂਹ ਨਾਲ ਸ਼ਹਿਰ 'ਚ ਪਾਣੀ ਭਰ ਗਿਆ ਹੈ। ਸਵੇਰੇ 8.30 ਵਜੇ ਤੱਕ ਜ਼ਿਲੇ 'ਚ 130 ਐੱਮ.ਐੱਮ ਮੀਂਹ ਰਿਕਾਰਡ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਲੋਕਾਂ ਦੇ ਘਰਾਂ 'ਚ ਤਿੰਨ ਤੋਂ 4 ਫੁੱਟ ਤੱਕ ਪਾਣੀ ਭਰ ਗਿਆ ਹੈ ਤੇ ਸੜਕਾਂ 'ਤੇ ਵੀ 4 ਫੁੱਟ ਤੱਕ ਪਾਣੀ ਭਰ ਗਿਆ ਹੈ।
ਲਗਾਤਾਰ ਹੋ ਰਹੀ ਬਾਰਸ਼ ਨਾਲ ਨਗਰ ਨਿਗਮ ਅਤੇ ਪ੍ਰਸ਼ਾਸਨ ਦੀ ਪੋਲ ਖੁੱਲ੍ਹ ਗਈ ਹੈ। ਕੋਈ ਵੀ ਪ੍ਰਬੰਧ ਨਾ ਹੋਣ ਦੇ ਕਾਰਨ ਨਗਰ ਨਿਗਮ ਇਸ ਵਾਰ ਫਿਰ ਫੇਲ ਹੋਇਆ ਹੈ।
ਬਠਿੰਡਾ ਦੀ ਵੀਰ ਕਾਲੋਨੀ ਜਿੱਥੇ 300 ਦੇ ਕਰੀਬ ਘਰਾਂ 'ਚ ਪਾਣੀ ਆ ਗਿਆ ਹੈ ਅਤੇ ਇਸ ਦੇ ਇਲਾਵਾ ਸ਼ਹਿਰ ਦੇ ਹੋਰ ਕਈ ਇਲਾਕੇ ਜਿਨ੍ਹਾਂ 'ਚ ਪਾਣੀ ਭਰ ਗਿਆ ਹੈ ਅਤੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਲਈ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਉਹ ਜਲਦ ਤੋਂ ਜਲਦ ਪਾਣੀ ਨੂੰ ਕੱਢਣ ਦਾ ਪ੍ਰਬੰਧ ਕਰਨ ਨਹੀਂ ਤਾਂ ਲੋਕਾਂ ਦਾ ਮਾਲੀ ਨੁਕਸਾਨ ਹੋਰ ਜ਼ਿਆਦਾ ਹੋਵੇਗਾ।