ਬਠਿੰਡਾ 'ਚ 70 ਸਾਲਾ ਮੰਦਬੁੱਧੀ ਔਰਤ ਨਾਲ ਜਬਰ-ਜ਼ਨਾਹ

Monday, Aug 19, 2019 - 12:31 PM (IST)

ਬਠਿੰਡਾ 'ਚ 70 ਸਾਲਾ ਮੰਦਬੁੱਧੀ ਔਰਤ ਨਾਲ ਜਬਰ-ਜ਼ਨਾਹ

ਤਲਵੰਡੀ ਸਾਬੋ (ਮੁਨੀਸ਼) : ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਇਕ ਪਿੰਡ 'ਚ 70 ਸਾਲਾ ਮੰਦਬੁੱਧੀ ਔਰਤ ਨਾਲ ਜਬਰ-ਜ਼ਨਾਹ ਦੀ ਖਬਰ ਹੈ।

ਇਸ ਸਬੰਧੀ ਪੀੜਤ ਔਰਤ ਦੇ ਬੇਟੇ ਨੇ ਦੱਸਿਆ ਕਿ ਉਸ ਦੀ ਮਾਤਾ ਕਰੀਬ 8-9 ਸਾਲ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ ਅਤੇ ਬੋਲ ਵੀ ਨਹੀਂ ਸਕਦੀ, ਜਿਸ ਕਰ ਕੇ ਉਹ ਰਾਤ ਸਮੇਂ ਉੱਠ ਕੇ ਉਸ ਦਾ ਹਾਲਚਾਲ ਪੁੱਛਦਾ ਰਹਿੰਦਾ ਹੈ। ਬੀਤੀ ਰਾਤ ਜਦੋਂ ਉਹ ਆਪਣੀ ਮਾਤਾ ਨੂੰ ਦੇਖਣ ਲਈ ਗਿਆ ਤਾਂ ਉਹ ਆਪਣੇ ਮੰਜੇ 'ਤੇ ਨਹੀਂ ਸੀ, ਉਸ ਨੇ ਆਪਣੀ ਪਤਨੀ ਅਤੇ ਭਰਜਾਈ ਨਾਲ ਆਪਣੀ ਮਾਤਾ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਸਕੂਲ ਦੀ ਟੁੱਟੀ ਚਾਰਦੀਵਾਰੀ ਤੋਂ ਬੈਟਰੀ ਮਾਰ ਕੇ ਅੰਦਰ ਦੇਖਿਆ ਤਾਂ ਉਸਦੀ ਮਾਤਾ ਬਰਾਂਡੇ ਵਿਚ ਇਤਰਾਜ਼ਯੋਗ ਹਾਲਤ ਵਿਚ ਸੀ। ਇਸ ਦੌਰਾਨ ਪਿੰਡ ਦਾ ਨੌਜਵਾਨ ਜਸਵੰਤ ਸਿੰਘ ਉਰਫ ਬਾਬਾ ਕੰਧ ਟੱਪ ਕੇ ਭੱਜ ਗਿਆ। ਉਨ੍ਹਾਂ ਨੇ ਆਪਣੀ ਮਾਤਾ ਨੂੰ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ। ਉਧਰ ਪਤਾ ਲਗਦੇ ਹੀ ਸੀਗੋ ਚੌਕੀ ਦੇ ਇੰਚਾਰਜ ਗੋਬਿੰਦ ਸਿੰਘ ਹਸਪਤਾਲ ਵਿਚ ਪੁੱਜ ਗਏ, ਜਿਨ੍ਹਾਂ ਪੀੜਤ ਔਰਤ ਦੇ ਪੁੱਤਰ ਦੇ ਬਿਆਨ 'ਤੇ ਕਥਿਤ ਮੁਲਜ਼ਮ ਖਿਲ਼ਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀ. ਐੱਸ. ਪੀ. ਹਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਮੁਲਜ਼ਮ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।


author

cherry

Content Editor

Related News