ਬਠਿੰਡਾ ਦੇ ਸ਼ਿਵਾਂਸ਼ ਨੇ AIIMS ''ਚੋਂ 40ਵਾਂ ਰੈਂਕ ਕੀਤਾ ਹਾਸਲ
Thursday, Jun 13, 2019 - 04:41 PM (IST)
ਬਠਿੰਡਾ (ਅਮਿਤ ਸ਼ਰਮਾ) : ਬਠਿੰਡਾ ਦੇ ਰਹਿਣ ਵਾਲੇ ਸ਼ਿਵਾਂਸ਼ ਜਿੰਦਲ ਨੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦੀ ਪਰੀਖਿਆ ਵਿਚੋਂ 40ਵਾਂ ਰੈਂਕ ਹਾਸਲ ਕਰਕੇ ਆਪਣੇ ਮਾਤਾ-ਪਿਤਾ ਦਾ ਨਾਂ ਰੋਸ਼ਨ ਕੀਤਾ ਹੈ, ਜਿਸ ਦੇ ਚਲਦੇ ਪਰਿਵਾਰ ਖੁਸ਼ੀ ਨਾਲ ਝੂਮ ਰਿਹਾ ਹੈ।
ਸ਼ਿਵਾਂਸ਼ ਜਿੰਦਲ ਨੇ ਕਿਹਾ ਕਿ ਉਹ ਸੋਸ਼ਲ ਮੀਡੀਆ ਤੋਂ ਸ਼ੁਰੂ ਤੋਂ ਹੀ ਦੂਰ ਰਿਹਾ ਹੈ ਅਤੇ ਦਿਨ ਵਿਚ 7 ਤੋਂ 8 ਘੰਟੇ ਪੜ੍ਹਾਈ ਕਰਦਾ ਸੀ। ਉਸ ਨੇ ਕਿਹਾ ਕਿ ਉਸ ਦੀ ਕਾਮਯਾਬੀ ਪਿਛੇ ਉਸ ਦੇ ਮਾਤਾ-ਪਿਤਾ ਅਤੇ ਅਧਿਅਪਕਾਂ ਦਾ ਹੱਥ ਹੈ। ਸ਼ਿਵਾਂਸ਼ ਨੇ ਜਿਹੜੇ ਨੌਜਵਾਨ ਪੇਪਰਾਂ ਦੀ ਤਿਆਰੀ ਕਰ ਰਹੇ ਹਨ ਉਨ੍ਹਾਂ ਨੂੰ ਸਖਤ ਮਿਹਨਤ ਕਰਨ ਅਤੇ ਸੋਸ਼ਲ ਮੀਡੀਆ ਦੂਰ ਰਹਿਣ ਦਾ ਮੈਸੇਜ ਵੀ ਦਿੱਤਾ ਹੈ। ਸ਼ਿਵਾਂਸ਼ ਦੇ ਪਿਤਾ ਡਾਕਟਰ ਸਤੀਸ਼ ਜਿੰਦਲ ਨੇ ਕਿਹਾ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਦੇ ਬੱਚੇ ਦਾ ਆਲ ਇੰਡੀਆ ਵਿਚੋਂ 40ਵਾਂ ਰੈਂਕ ਆਇਆ ਹੈ।