ਚਮਤਕਾਰ ਜਾਂ ਅੰਧਵਿਸ਼ਵਾਸ : ਬੱਚੇ ਦੇ ਹੱਥ 'ਚੋਂ ਅਚਾਨਕ ਉੱਡਿਆ ਗੁਰਜ, CCTV 'ਚ ਕੈਦ

Wednesday, Oct 09, 2019 - 03:16 PM (IST)

ਚਮਤਕਾਰ ਜਾਂ ਅੰਧਵਿਸ਼ਵਾਸ : ਬੱਚੇ ਦੇ ਹੱਥ 'ਚੋਂ ਅਚਾਨਕ ਉੱਡਿਆ ਗੁਰਜ, CCTV 'ਚ ਕੈਦ

ਬਟਾਲਾ (ਗਰੁਪ੍ਰੀਤ) : ਨਰਾਤਿਆਂ ਦੇ ਦਿਨਾ 'ਚ ਬੱਚਿਆਂ ਨੂੰ ਹਨੂੰਮਾਨ ਜੀ ਦਾ ਸਵਰੂਪ ਬਣਾਇਆ ਜਾਂਦਾ ਹੈ ਅਤੇ ਸਵੇਰੇ-ਸ਼ਾਮ ਲੋਕ ਆਪਣੇ ਬੱਚਿਆਂ ਨੂੰ ਇਸੇ ਰੂਪ 'ਚ ਮੰਦਰ 'ਚ ਮੱਥਾ ਟਿਕਾਉਣ ਲਈ ਲੈ ਕੇ ਜਾਂਦੇ ਹਨ। ਬਟਾਲਾ ਦੇ ਲੂਥਰਾ ਪਰਿਵਾਰ ਦਾ ਵੀ ਇਕ ਬੱਚਾ ਲੰਗੂਰ ਬਣਿਆ ਸੀ ਪਰ ਉਸ ਬੱਚੇ ਨਾਲ ਕੁਝ ਅਜਿਹਾ ਹੋਇਆ ਕਿ ਉਹ ਚਰਚਾ ਦਾ ਵਿਸ਼ਾ ਬਣ ਗਿਆ।

PunjabKesariਜਾਣਕਾਰੀ ਮੁਤਾਬਕ ਬੱਚਾ ਜਦੋਂ ਆਪਣੇ ਪਰਿਵਾਰ ਸਮੇਤ ਮੰਦਰ ਤੋਂ ਵਾਪਸ ਆ ਰਿਹਾ ਸੀ ਤਾਂ ਅਚਾਨਕ ਉਸ ਦੇ ਹੱਥ 'ਚ ਫੜਿਆ ਗੁਰਜ ਹਵਾ 'ਚ ਉੱਡਣ ਲੱਗਾ। ਇਹ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ. 'ਚ ਕੈਦ ਹੋ ਗਈ, ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਅੱਗ ਵਾਂਗ ਫੈਲ ਗਈ।

PunjabKesariਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਲੰਗੂਰ ਬਣਿਆ ਸੀ ਤੇ 10 ਦਿਨ ਲਗਾਤਾਰ ਸਵੇਰੇ-ਸ਼ਾਮ ਮੰਦਰ ਜਾਂਦਾ ਸੀ। ਪਰ 9ਵੇਂ ਦਿਨ ਜਦੋਂ ਉਹ ਸਭ ਮੰਦਰ ਤੋਂ ਵਾਪਸ ਆ ਰਹੇ ਸੀ ਤਾਂ ਬੱਚੇ ਦੇ ਹੱਥ ਫੜਿਆ ਗੁਰਜ ਉੱਡਣ ਲੱਗਾ ਅਤੇ 2 ਮੰਜ਼ਲ ਤੱਕ ਚਲਾ ਗਿਆ, ਜਿਸ ਤੋਂ ਬਾਅਦ ਅਚਾਨਕ ਆ ਕੇ ਥੱਲੇ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਇਹ ਸਭ ਦੇਖ ਕੇ ਪਹਿਲਾ ਤਾਂ ਉਹ ਘਬਰਾਅ ਗਏ ਪਰ ਫਿਰ ਉਨ੍ਹਾਂ ਨੂੰ ਲੱਗਾ ਇਹ ਸਾਡੇ ਨਾਲ ਚਮਤਕਾਰ ਹੋਇਆ ਹੈ ਅਤੇ ਭਗਵਾਨ ਨੇ ਸਾਡੀ ਮਨੋਕਾਮਨਾ ਪੂਰੀ ਕੀਤੀ ਹੈ।

PunjabKesari


author

Baljeet Kaur

Content Editor

Related News