ਏਜੰਟ ਦੀ ਠੱਗੀ ਦਾ ਸ਼ਿਕਾਰ ਔਰਤ ਖਾ ਰਹੀ ਹੈ ਦਰ-ਦਰ ਦੀਆਂ ਠੋਕਰਾਂ

08/21/2019 11:00:12 AM

ਬਟਾਲਾ (ਜ. ਬ.) : ਪੰਜਾਬ ਸਰਕਾਰ ਨੇ ਭਾਵੇਂ ਏਜੰਟਾਂ 'ਤੇ ਸ਼ਿਕੰਜਾ ਕੱਸ ਕੇ ਰੱਖਿਆ ਹੈ, ਫਿਰ ਵੀ ਕਈ ਭੋਲੇ-ਭਾਲੇ ਲੋਕ ਆਏ ਦਿਨ ਇਨ੍ਹਾਂ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਇਸ ਸਬੰਧੀ ਹਰਪ੍ਰੀਤ ਕੌਰ ਪਤਨੀ ਝਿਰਮਲ ਸਿੰਘ ਵਾਸੀ ਜੀਵਨ ਨੰਗਲ ਨੇ ਦੱਸਿਆ ਕਿ ਮੈਂ ਵਿਦੇਸ਼ ਜਾਣ ਲਈ ਜਲੰਧਰ ਦੀ ਇਕ ਟ੍ਰੈਵਲ ਏਜੰਟ ਮਨਜਿੰਦਰ ਕੌਰ ਨੂੰ 2 ਲੱਖ ਰੁਪਏ ਦਿੱਤੇ ਸਨ, ਨਾ ਤਾਂ ਉਸ ਨੇ ਮੈਨੂੰ ਬਾਹਰ ਭੇਜਿਆ ਅਤੇ ਨਾ ਹੀ ਮੇਰੇ ਪੈਸੇ ਵਾਪਸ ਕੀਤੇ। ਹਰਪ੍ਰੀਤ ਨੇ ਦੱਸਿਆ ਕਿ ਇਸ ਸਬੰਧੀ ਅਸੀਂ ਐੱਸ. ਐੱਸ. ਪੀ. ਬਟਾਲਾ ਨੂੰ ਦੋ ਵਾਰ ਮਿਲ ਚੁੱਕੇ ਹਾਂ ਪਰ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਇਨਸਾਫ਼ ਨਹੀਂ ਮਿਲਿਆ। ਮੈਂ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਈ ਪਈ ਹਾਂ। ਪੀੜਤਾ ਨੇ ਕਿਹਾ ਕਿ ਇਕ ਹਫ਼ਤੇ ਅੰਦਰ ਜੇਕਰ ਮੈਨੂੰ ਇਨਸਾਫ਼ ਨਾ ਮਿਲਿਆ ਤਾਂ ਮੈਂ ਐੱਸ. ਐੱਸ. ਪੀ. ਦਫ਼ਤਰ ਅੱਗੇ ਆਪਣੇ ਬੱਚੇ ਲੈ ਕੇ ਭੁੱਖ- ਹੜਤਾਲ 'ਤੇ ਬੈਠਾਂਗੀ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।


Baljeet Kaur

Content Editor

Related News