ਲੱਖ ਕੋਸ਼ਿਸ਼ਾਂ ਦੇ ਬਾਵਜੂਦ ਬਿਨਾਂ ਡਰ ਦੇ ਲੱਗ ਰਿਹੈ ਮੰਜਾ ਬਾਜ਼ਾਰ

02/12/2018 1:04:02 AM

ਰੂਪਨਗਰ, (ਕੈਲਾਸ਼)- ਜ਼ਿਲਾ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਸ ਦੀ ਸਖ਼ਤੀ ਦੇ ਬਾਵਜੂਦ ਸ਼ਹਿਰ ਦੇ ਤੰਗ ਅਤੇ ਮੇਨ ਬਾਜ਼ਾਰ ਵਿਚ ਲੱਗਣ ਵਾਲਾ ਮੰਜਾ ਬਾਜ਼ਾਰ ਬੇਕਾਬੂ ਹੁੰਦਾ ਜਾ ਰਿਹਾ ਹੈ। ਹਰ ਐਤਵਾਰ ਨੂੰ ਦੁਕਾਨਾਂ ਅੱਗੇ ਲੱਗਣ ਵਾਲਾ ਮੰਜਾ ਬਾਜ਼ਾਰ ਜਿਥੇ ਟ੍ਰੈਫਿਕ ਵਿਚ ਸਮੱਸਿਆ ਪੈਦਾ ਕਰਦਾ ਹੈ, ਉਥੇ ਇਹ ਲੜਾਈ-ਝਗੜੇ ਦਾ ਕਾਰਨ ਵੀ ਬਣਿਆ ਰਹਿੰਦਾ ਹੈ।
PunjabKesari
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੇਨ ਬਾਜ਼ਾਰ ਦੇ ਦੁਕਾਨਦਾਰਾਂ ਅਤੇ ਸ਼ਹਿਰ ਦੇ ਦੂਸਰੇ ਸਮਾਜਸੇਵੀਆਂ ਨੇ ਦੱਸਿਆ ਕਿ ਹਰ ਐਤਵਾਰ ਨੂੰ ਸ਼ਹਿਰ ਦਾ ਮੇਨ ਬਾਜ਼ਾਰ ਜੋ ਕਾਫੀ ਤੰਗ ਹੈ ਅਤੇ ਉਸ ਵਿਚੋਂ ਦੋਪਹੀਆ ਵਾਹਨ ਵੀ ਇਕ ਸਮੇਂ 'ਤੇ ਨਹੀਂ ਲੰਘ ਸਕਦੇ ਦੁਕਾਨਾਂ ਅੱਗੇ ਮੰਜਿਆਂ 'ਤੇ ਕੁੱਝ ਲੋਕ ਸਾਮਾਨ ਵੇਚਣਾ ਸ਼ੁਰੂ ਕਰ ਦਿੰਦੇ ਹਨ। ਭਲੇ ਹੀ ਉਕਤ ਮੰਜਾ ਬਾਜ਼ਾਰ ਨੂੰ ਨਾ ਲਾਉਣ ਬਾਰੇ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮਾਕੜ ਅਤੇ ਕੌਂਸਲ ਦੇ ਈ. ਓ. ਭਾਰਤ ਭੂਸ਼ਨ ਕਈ ਵਾਰ ਚਿਤਾਵਨੀ ਦੇ ਚੁੱਕੇ ਹਨ।
PunjabKesari
ਇਸ ਤੋਂ ਇਲਾਵਾ ਟ੍ਰੈਫਿਕ ਪੁਲਸ ਵੀ ਮੰਜਾ ਬਾਜ਼ਾਰ ਨੂੰ ਟ੍ਰੈਫਿਕ ਵਿਚ ਸਮੱਸਿਆ ਸਮਝਦੇ ਹੋਏ ਇਸ ਨੂੰ ਹਟਾਉਣ ਲਈ ਕੋਸ਼ਿਸ਼ ਵਿਚ ਰਹਿੰਦੀ ਹੈ ਪਰ ਲੋਕਾਂ ਅਨੁਸਾਰ ਟ੍ਰੈਫਿਕ ਪੁਲਸ ਦੀ ਭਿਣਕ ਪੈਂਦੇ ਹੀ ਮੰਜਾ ਬਾਜ਼ਾਰ ਲਾਉਣ ਵਾਲੇ ਲੋਕ ਆਪਣਾ ਸਾਮਾਨ ਸਮੇਟ ਲੈਂਦੇ ਹਨ ਅਤੇ ਜਿਉਂ ਹੀ ਟ੍ਰੈਫਿਕ ਪੁਲਸ ਦੀ ਟੁਕੜੀ ਉਥੋਂ ਨਿਕਲ ਜਾਂਦੀ ਹੈ ਤਾਂ ਮੰਜਾ ਬਾਜ਼ਾਰ ਪਹਿਲਾਂ ਦੀ ਤਰ੍ਹਾਂ ਸਜਣ ਲੱਗ ਜਾਂਦਾ ਹੈ। ਇਸ ਮੌਕੇ ਲੋਕਾਂ ਨੇ ਜ਼ਿਲਾ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਸ ਦੇ ਨਿਯਮਤ ਰੂਪ ਵਿਚ ਸਖਤੀ ਵਰਤਣ ਦੀ ਅਪੀਲ ਕੀਤੀ ਹੈ।


Related News