ਅੰਬਾਲਾ ਤੋਂ ਪਾਬੰਦੀਸ਼ੁਦਾ ਟੀਕੇ ਲਿਆ ਕੇ ਚੰਡੀਗੜ੍ਹ ''ਚ ਸਪਲਾਈ ਕਰਨ ਵਾਲਾ ਕਾਬੂ

10/03/2019 11:53:05 AM

ਚੰਡੀਗੜ੍ਹ (ਸੁਸ਼ੀਲ) : ਮਲੋਆ ਪੁਲਸ ਥਾਣੇ ਨੇ ਅੰਬਾਲਾ ਤੋਂ ਪਾਬੰਦੀਸ਼ੁਦਾ ਟੀਕੇ ਚੰਡੀਗੜ੍ਹ 'ਚ ਸਪਲਾਈ ਕਰਨ ਵਾਲੇ ਸਮੱਗਲਰ ਨੂੰ ਮਲੋਆ ਥਾਣਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਗਗਨ ਉਰਫ ਗੋਗੀ ਵਜੋਂ ਹੋਈ ਹੈ ਜੋ ਡੱਡੂਮਾਜਰਾ ਦਾ ਰਹਿਣ ਵਾਲਾ ਹੈ। ਤਲਾਸ਼ੀ ਦੌਰਾਨ ਉਸ ਕੋਲੋਂ 30 ਟੀਕੇ ਬਰਾਮਦ ਕੀਤੇ ਗਏ। ਮਲੋਆ ਥਾਣਾ ਗਗਨ ਖਿਲਾਫ ਐੱਨ. ਡੀ. ਪੀ. ਐਕਟ ਅਧੀਨ ਕੇਸ ਦਰਜ ਕਰ ਕੇ ਜ਼ਿਲਾ ਅਦਾਲਤ 'ਚ ਪੇਸ਼ ਕੀਤਾ ਗਿਆ। ਉੱਥੋਂ ਅਦਾਲਤ ਨੇ ਮੁਲਜ਼ਮ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ।

ਪੁਲਸ ਜਵਾਨ ਈ. ਡਬਲਯੂ. ਐੱਸ. ਕਾਲੋਨੀ ਦੇ ਸਰਕਾਰੀ ਸਕੂਲ ਨੇੜੇ ਪੈਟਰੋਲਿੰਗ ਕਰ ਰਹੇ ਸਨ। ਇਸ ਦੌਰਾਨ ਸਾਹਮਣੇ ਤੋਂ ਆ ਰਿਹਾ ਨੌਜਵਾਨ ਪੁਲਸ ਨੂੰ ਵੇਖਕੇ ਵਾਪਸ ਜਾਣ ਲੱਗਾ। ਪੁਲਸ ਨੂੰ ਉਸ ਨੌਜਵਾਨ 'ਤੇ ਸ਼ੱਕ ਹੋਇਆ ਅਤੇ ਉਸ ਨੇ ਥੋੜ੍ਹੀ ਦੂਰੀ 'ਤੇ ਉਸ ਨੂੰ ਫੜ ਲਿਆ। ਤਲਾਸ਼ੀ ਦੌਰਾਨ ਉਸ ਕੋਲੋਂ ਨਸ਼ੇ ਵਾਲੀਆਂ ਦਵਾਈਆਂ ਦੇ 30 ਪਾਬੰਦੀਸ਼ੁਦਾ ਟੀਕੇ ਬਰਾਮਦ ਹੋਏ। ਦੋਸ਼ੀ ਗਗਨ ਨੇ ਦੱਸਿਆ ਕਿ ਉਹ ਦੋਸ਼ੀ ਅੰਬਾਲਾ ਤੋਂ ਸਿਰਫ 60-70 ਰੁਪਏ ਦਾ ਟੀਕਾ ਲੈ ਕੇ ਆਇਆ ਸੀ ਅਤੇ ਇਸ ਨੂੰ ਚੰਡੀਗੜ੍ਹ ਦੀਆਂ ਕਾਲੋਨੀਆਂ 'ਚ 450 ਤੋਂ 500 ਰੁਪਏ 'ਚ ਵੇਚਿਆ ਸੀ। ਪੁਲਸ ਇਹ ਵੀ ਕਹਿੰਦੀ ਹੈ ਕਿ ਗੋਗੀ ਚਿੱਟਾ ਵੀ ਸਪਲਾਈ ਕਰ ਰਿਹਾ ਸੀ।


Babita

Content Editor

Related News