ਚੋਰੀ ਦੇ ਸਕ੍ਰੈਪ ਦੇ ਮਾਮਲੇ ''ਚ ਕਾਰਵਾਈ ਨਾ ਕਰਨ ਲਈ 1,15,000 ਰੁਪਏ ਰਿਸ਼ਵਤ ਮੰਗਣ ਵਾਲਾ ਮੁੱਖ ਮੁਨਸ਼ੀ ਕਾਬੂ
Wednesday, Apr 10, 2024 - 01:08 AM (IST)
ਚੰਡੀਗੜ੍ਹ (ਅੰਕੁਰ)- ਵਿਜੀਲੈਂਸ ਬਿਊਰੋ ਨੇ ਥਾਣਾ ਜਮਾਲਪੁਰ, ਕਮਿਸ਼ਨਰੇਟ ਲੁਧਿਆਣਾ ਅਧੀਨ ਪੈਂਦੀ ਪੁਲਸ ਚੌਕੀ ਰਾਮਗੜ੍ਹ ਵਿਖੇ ਮੁੱਖ ਮੁਨਸ਼ੀ ਵਜੋਂ ਤਾਇਨਾਤ ਹੌਲਦਾਰ ਸੁਖਦੇਵ ਸਿੰਘ ਨੂੰ 2 ਕਿਸ਼ਤਾਂ ’ਚ 1,15,000 ਰੁਪਏ ਦੀ ਰਿਸ਼ਵਤ ਮੰਗਣ ਤੇ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਜਨਕਪੁਰੀ, ਲੁਧਿਆਣਾ ਸ਼ਹਿਰ ਦੇ ਵਸਨੀਕ ਕਪਿਲ ਓਬਰਾਏ ਵੱਲੋਂ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਦਰਜ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੜਤਾਲ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਹੌਲਦਾਰ ਸੁਖਦੇਵ ਸਿੰਘ ਨੇ ਹੋਰ ਪੁਲਸ ਮੁਲਾਜ਼ਮਾਂ ਨਾਲ ਮਿਲ ਕੇ ਸ਼ਿਕਾਇਤਕਰਤਾ ਦੇ ਚਾਚਾ ਸਕ੍ਰੈਪ ਡੀਲਰ ਕੈਲਾਸ਼ ਗਰਗ ਨੂੰ ਪੁਲਸ ਚੌਕੀ ਰਾਮਗੜ੍ਹ ਵਿਖੇ ਲਿਆਂਦਾ ਤੇ ਚੋਰੀ ਦਾ ਸਕ੍ਰੈਪ ਸਾਮਾਨ ਖ਼ਰੀਦਣ ਦੇ ਬਹਾਨੇ ਉਸ ਨੂੰ ਧਮਕੀਆਂ ਦਿੱਤੀਆਂ ਤੇ ਉਸ ਦੇ ਪੁੱਤਰ ਦੀਪਕ ਗਰਗ ਤੋਂ 65,000 ਅਤੇ 50,000 ਰੁਪਏ ਦੀਆਂ ਦੋ ਕਿਸ਼ਤਾਂ ’ਚ 1,15,000 ਰੁਪਏ ਦੀ ਰਿਸ਼ਵਤ ਦੀ ਰਕਮ ਜ਼ਬਰਦਸਤੀ ਲੈ ਲਈ ਤੇ ਇਸ ਤੋਂ ਬਾਅਦ ਸਕ੍ਰੈਪ ਡੀਲਰ ਕੈਲਾਸ਼ ਗਰਗ ਨੂੰ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਤੋਂ ਛੱਡ ਦਿੱਤਾ।
ਇਹ ਵੀ ਪੜ੍ਹੋ- ਵੱਡੀ ਖ਼ਬਰ : ਪੰਜਾਬ ਦੇ ਸਾਬਕਾ ਮੰਤਰੀ ਦੇ ਪੁੱਤਰ ਨੂੰ ਚਿੱਟੇ ਸਣੇ ਕੀਤਾ ਗਿਆ ਗ੍ਰਿਫ਼ਤਾਰ
ਰਿਹਾਲ ਨਾਂ ਦੇ ਇਕ ਵਿਅਕਤੀ ਦੇ ਰਿਸ਼ਤੇਦਾਰ ਸੋਬੂ ਨੇ ਕੈਲਾਸ਼ ਗਰਗ ਨੂੰ ਚੋਰੀ ਸਕ੍ਰੈਪ ਦਾ ਸਾਮਾਨ ਵੇਚਿਆ ਸੀ ਤੇ ਇਹ ਸਕ੍ਰੈਪ ਵੇਚ ਕੇ ਸੋਬੂ ਨੇ ਉਸ ਪਾਸੋਂ 2,82,000 ਰੁਪਏ ਦੀ ਰਕਮ ਪ੍ਰਾਪਤ ਕੀਤੀ ਸੀ। ਹੌਲਦਾਰ ਸੁਖਦੇਵ ਸਿੰਘ ਨੇ ਵੀ ਸੋਬੂ ਵਿਰੁੱਧ ਕਾਨੂੰਨੀ ਕਾਰਵਾਈ ਨਾ ਕਰਨ ਦੇ ਬਹਾਨੇ ਰਿਹਾਲ ਤੋਂ 5 ਲੱਖ ਰੁਪਏ ਰਿਸ਼ਵਤ ਮੰਗੀ ਸੀ, ਜਿਸ ਨੇ ਡੀਲਰ ਕੈਲਾਸ਼ ਗਰਗ ਨੂੰ ਚੋਰੀ ਦਾ ਸਕ੍ਰੈਪ ਵੇਚ ਕੇ 2,82,000 ਰੁਪਏ ਲਏ ਸਨ।
ਇਹ ਵੀ ਪੜ੍ਹੋ- ਗੈਂਗਸਟਰ ਗੋਲਡੀ ਬਰਾੜ ਨੇ ਹੁਣ ਰੂਸ 'ਚ ਖੇਡੀ ਖੂਨੀ ਖੇਡ, ਭੂਪੀ ਰਾਣਾ ਗੈਂਗ ਦੇ ਮੈਂਬਰ ਦਾ ਸਿਰ ਵੱਢ ਕੇ ਕਰਵਾਇਆ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e