ਛਾਪੇਮਾਰੀ ਕਰਨ ਗਏ ਹੌਲਦਾਰ ''ਤੇ ਹਮਲਾ, ਮਾਮਲਾ ਦਰਜ

12/02/2017 5:04:19 AM

ਕਲਾਨੌਰ, (ਮਨਮੋਹਨ)- ਪੁਲਸ ਥਾਣਾ ਕਲਾਨੌਰ ਦੀ ਪੁਲਸ ਪਾਰਟੀ ਜਦੋਂ ਸ਼ੁੱਕਰਵਾਰ ਨੂੰ ਚੋਰੀ ਦੀ ਬਰਾਮਦਗੀ ਲਈ ਸਰਹੱਦੀ ਪਿੰਡ ਰੁਡਿਆਣਾ ਵਿਖੇ ਛਾਪੇਮਾਰੀ ਕਰਨ ਪੁੱਜੀ ਤਾਂ ਪੁਲਸ ਪਾਰਟੀ 'ਚ ਸ਼ਾਮਲ ਹੌਲਦਾਰ ਸੁਖਦੇਵ ਸਿੰਘ 'ਤੇ ਹਮਲਾ ਕਰ ਦਿੱਤਾ ਗਿਆ। 
ਇਸ ਘਟਨਾ ਸਬੰਧੀ ਜਦੋਂ ਜਗ ਬਾਣੀ ਵੱਲੋਂ ਸੰਬਧਿਤ ਡੀ. ਐੱਸ. ਪੀ. ਗੁਰਬੰਸ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਥਾਣਾ ਕਲਾਨੌਰ ਦੇ ਐੱਸ. ਐੱਚ. ਓ. ਮੱਖਣ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਚੋਰ ਗਿਰੋਹ 'ਤੇ  ਲੁੱਟਾਂ ਕਰਨ ਵਾਲੇ ਨੌਜਵਾਨ ਜਿਨ੍ਹਾਂ ਤੋਂ ਚੋਰੀ ਦੇ ਦੋ ਮੋਟਰਸਾਈਕਲ  ਬਰਾਮਦ ਹੋਏੇ ਹਨ ਤੇ ਹੋਰ ਰਿਕਵਰੀ ਕਰਨ ਲਈ ਜਦੋਂ ਪੁਲਸ ਨੇ ਛਾਪੇਮਾਰੀ ਕੀਤੀ ਤਾਂ ਪਿੰਡ ਰੁਡਿਆਣਾ ਦੇ ਉਕਤ ਦੋਸ਼ੀਆਂ ਵੱਲੋਂ ਹੌਲਦਾਰ ਸੁਖਦੇਵ ਸਿੰਘ 'ਤੇ ਹਮਲਾ ਕਰ ਦਿੱਤਾ ਗਿਆ, ਜਿਸ ਸਬੰਧੀ ਜ਼ਖ਼ਮੀ ਹੌਲਦਾਰ ਦਾ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਡਾ. ਅਰਵਿੰਦ ਮਨਚੰਦਾਂ ਵੱਲੋਂ ਸਰੀਰਿਕ ਮੈਡੀਕਲ ਕਰਨ ਉਪਰੰਤ ਪੁਲਸ ਥਾਣਾ ਕਲਾਨੌਰ ਵੱਲੋਂ ਦੋਸ਼ੀਆਂ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


Related News