ਦਾਜ ਮੰਗਣ ਤੇ ਪਤੀ ਤੇ ਸੱਸ ਵਿਰੁੱਧ ਕੇਸ ਦਰਜ
Wednesday, Apr 10, 2024 - 02:18 PM (IST)
ਦਸੂਹਾ (ਝਾਵਰ)- ਥਾਣਾ ਦਸੂਹਾ ਦੇ ਪਿੰਡ ਲਮੀਣ ਦੀ ਵਸਨੀਕ ਪ੍ਰਿਅੰਕਾ ਪਤਨੀ ਰੋਹਿਤ ਪਠਾਣੀਆ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਲ਼ਿਖਤੀ ਸਿਕਾਇਤ ਦਿੱਤੀ ਸੀ ਕਿ ਉਸ ਦਾ ਪਤੀ ਰੋਹਿਤ ਪਠਾਣੀਆ, ਸੱਸ ਆਸਾ ਰਾਣੀ ਅਤੇ ਹੋਰ ਪਰਿਵਾਰ ਦੇ ਮੈਂਬਰ ਹੋਰ ਦਾਜ ਲਈ ਪ੍ਰੇਸ਼ਾਨ ਅਤੇ ਪੈਸਿਆਂ ਦੀ ਮੰਗ ਵੀ ਕਰਦੇ ਸਨ। ਉਸ ਦੇ ਮਾਤਾ-ਪਿਤਾ ਵੱਲੋ ਵਿਆਹ ਵਿੱਚ ਦਾਜ ਦਿੱਤਾ ਸੀ ਜਦਕਿ ਦਾਜ ਹੋਰ ਲਿਆਉਣ ਲਈ ਉਸ ਦੀ ਕੁੱਟਮਾਰ ਵੀ ਕਰਦੇ ਸਨ।
ਇਸ ਸਬੰਧੀ ਐੱਸ. ਐੱਸ. ਪੀ. ਹੁਸ਼ਿਆਰਪੁਰ ਵੱਲੋ ਵੋਮੈਨ ਸੈੱਲ ਇੰਚਾਰਜ ਦਸੂਹਾ ਤੋਂ ਜਾਂਚ ਕਰਵਾਈ ਗਈ ਅਤੇ ਇੰਚਾਰਜ ਵੋਮੈਨ ਸੈੱਲ ਦਸੂਹਾ ਇੰਸਪੈਕਟਰ ਕਮਲੇਸ ਕੁਮਾਰੀ ਵੱਲੋ ਜਾਂਚ ਤੋਂ ਬਾਅਦ ਜੋ ਰਿਪੋਰਟ ਪੇਸ਼ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏ. ਐੱਸ. ਆਈ. ਅਨੀਤਾ ਦੇਵੀ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਦਸੂਹਾ ਵਿਖੇ ਪ੍ਰਿਅੰਕਾ ਦੇ ਪਤੀ ਰੋਹਿਤ ਪਠਾਣੀਆ ਸੱਸ ਆਸਾ ਰਾਣੀ ਅਤੇ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੂੰ ਲੈ ਕੇ 'ਯੈਲੋ ਅਲਰਟ' ਜਾਰੀ, ਇਨ੍ਹਾਂ ਦਿਨਾਂ ਨੂੰ ਪਵੇਗਾ ਭਾਰੀ ਮੀਂਹ ਤੇ ਆਵੇਗਾ ਝੱਖੜ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8