ਫਰੀਦਕੋਟ ਜੇਲ੍ਹ ਤੋਂ ਗੁਰਦਾਸਪੁਰ ਸ਼ਿਫਟ ਕੀਤੇ ਗਏ ਹਵਾਲਾਤੀ ਵਲੋਂ ਸੁਪਰੀਟੈਡੈਂਟ 'ਤੇ ਜਾਨਲੇਵਾ ਹਮਲਾ

04/28/2024 4:14:07 PM

ਗੁਰਦਾਸਪੁਰ (ਵਿਨੋਦ): ਫਰੀਦਕੋਟ ਜੇਲ੍ਹ ਤੋਂ ਸ਼ਿਫਟ ਕੀਤੇ ਗਏ ਇੱਕ ਹਵਾਲਾਤੀ ਨੂੰ ਗਾਰਦ ਵਲੋਂ ਜਦੋਂ ਕੇਂਦਰੀ ਜੇਲ੍ਹ ਗੁਰਦਾਸਪੁਰ ਦੇ ਸੁਪਰੀਟੈਂਡੈਟ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਸ ਨੇ ਆਉਂਦੇ ਹੀ ਦਫ਼ਤਰ ਵਿੱਚ ਪਈ ਕੁਰਸੀ ਚੁੱਕ ਨਾਲ ਸੁਪਰੀਟੈਂਡੈਂਟ 'ਤੇ ਹਮਲਾ ਕਰ ਦਿੱਤਾ। ਗਨੀਮਤ ਇਹ ਰਹੀ ਕਿ ਸੁਪਰੀਟੈਂਡੈਂਟ ਵੱਲੋਂ  ਸਾਈਡ 'ਤੇ ਹੋ ਕੇ ਆਪਣਾ ਬਚਾਅ ਕਰ ਲਿਆ ਗਿਆ ,ਪਰ ਹਵਾਲਾਤੀ ਨਹੀਂ ਰੁਕਿਆ ਤੇ ਜੇਲ੍ਹ ਅਧਿਕਾਰੀ ਦੇ ਟੇਬਲ 'ਤੇ ਪਏ ਪੈਨ ਚੁੱਕ ਕੇ ਉਸ ਨੂੰ ਹਥਿਆਰ ਦੀ ਤਰ੍ਹਾਂ ਇਸਤੇਮਾਲ ਕਰਦੇ ਹੋਏ ਸੁਪਰਟੈਂਡੈਂਟ ਨੂੰ  ਮਾਰਨ ਦੀ ਕੋਸ਼ਿਸ਼ ਕੀਤੀ ਗਈ। ਜੇਲ੍ਹ ਗਾਰਦ ਦੇ ਸਹਿਯੋਗ ਨਾਲ ਇਸ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ। ਸਿਟੀ ਪੁਲਸ ਗੁਰਦਾਸਪੁਰ ਵਿਖੇ ਜੇਲ੍ਹ ਸੁਪਰਟੈਂਡੈਂਟ ਨਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਫਰੀਦਕੋਟ ਜੇਲ੍ਹ ਤੋਂ ਸ਼ਿਫਟ ਕੀਤੇ ਗਏ ਉਕਤ ਹਵਾਲਾਤੀ ਸੰਜੇ ਕੁਮਾਰ ਉਫ ਸਾਜਨ ਖ਼ਿਲਾਫ਼ ਇੱਕ ਹੋਰ ਮਾਮਲਾ ਦਰਜ ਕਰ ਲਿਆ ਗਿਆ ਹੈ। 

ਇਹ ਵੀ ਪੜ੍ਹੋ-  ਕਰੀਬ 2 ਸਾਲ ਪਹਿਲਾਂ ਦੋ ਪਾਕਿਸਤਾਨੀ ਨਾਬਾਲਗ ਬੱਚੇ ਪਹੁੰਚੇ ਸੀ ਭਾਰਤ, ਹੁਣ ਇੰਝ ਹੋਈ ਵਤਨ ਵਾਪਸੀ

ਜਦੋਂ ਇਸ ਸੰਬੰਧ ਵਿੱਚ ਜੇਲ੍ਹ ਸੁਪਰਟੈਂਡੈਂਟ ਨਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਹਵਾਲਾਤੀ ਸੰਜੇ ਕੁਮਾਰ ਉਰਫ ਸਾਜਨ ਨਾਇਰ ਪੁਤਰ ਵਿਜੇ ਕੁਮਾਰ ਜੋ ਕਈ ਮਾਮਲਿਆਂ ਦੇ ਚੱਲਦੇ ਕੇਂਦਰੀ ਜੇਲ੍ਹ ਫਰੀਦਕੋਟ ਵਿੱਚ ਬੰਦੀ ਸੀ, ਨੂੰ 27 ਅਪ੍ਰੈਲ ਨੂੰ ਕੇਂਦਰੀ ਜੇਲ੍ਹ ਫਰੀਦਕੋਟ ਤੋਂ ਕੇਂਦਰੀ ਜੇਲ੍ਹ ਗੁਰਦਾਸਪੁਰ ਵਿਖੇ 'ਐਡਮਿਨ ਗਰਾਊਂਡ' ਤੇ ਤਬਦੀਲ ਕੀਤਾ ਗਿਆ ਸੀ।ਜ਼ਿਲ੍ਹਾ ਪੁਲਸ ਦੀ ਗਾਰਦ ਦੁਪਹਿਰ ਲਗਭਗ ਪੌਣੇ ਦੋ ਵਜੇ ਦੇ ਕਰੀਬ ਲੈ ਕੇ ਕੇਂਦਰੀ ਜੇਲ੍ਹ ਗੁਰਦਾਸਪੁਰ ਪੁੱਜੀ ਅਤੇ 2 ਵਜੇ ਉਸ ਨੂੰ ਸੁਪਰੀਟੈਂਡੈਟ ਦੇ ਸਾਹਮਣੇ ਉਨ੍ਹਾਂ ਦੇ ਦਫਤਰ ਪੇਸ਼ ਕਰਨ ਲਈ ਲਿਆਂਦਾ ਗਿਆ, ਪਰ ਇਸ ਹਵਾਲਾਤੀ ਨੇ ਦਫ਼ਤਰ ਵਿੱਚ ਦਾਖਲ ਹੁੰਦਿਆਂ ਹੀ ਦਫ਼ਤਰ ਵਿੱਚ ਪਈ ਕੁਰਸੀ ਨੂੰ ਚੁੱਕ ਕੇ ਉਨ੍ਹਾਂ 'ਤੇ (ਨਵਿੰਦਰ ਸਿੰਘ ਉੱਤੇ )ਵਾਰ ਕੀਤਾ ਅਤੇ ਜਾਨੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਫਿਰ ਟੇਬਲ 'ਤੇ ਪਾਏ ਪੈਂਨਾਂ ਨਾਲ ਵਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਦੋਵੇਂ ਵਾਰ ਫੁਰਤੀ ਨਾਲ ਬਚ ਗਏ ਅਤੇ ਹਵਾਲਾਤੀ ਸੰਜੇ ਕੁਮਾਰ ਨੂੰ ਦਫਤਰ ਵਿੱਚ ਮੋਜੂਦ ਜੇਲ੍ਹ ਸਟਾਫ ਵਲੋਂ ਦਬੋਚ ਲਿਆ ਗਿਆ ਹੈ।ਜਿਸ ਬਾਰੇ ਥਾਣਾ ਸਿਟੀ ਗੁਰਦਾਸਪੁਰ ਵਿਖੇ ਇਤਲਾਹ ਦਿੱਤੀ ਗਈ ਹੈ।

ਇਹ ਵੀ ਪੜ੍ਹੋ-  ਕਰਿਆਣੇ ਦੀ ਦੁਕਾਨ 'ਚ ਲੱਗੀ ਅੱਗ ਨੇ ਮਚਾਈ ਤਬਾਹੀ, ਦੁਕਾਨ ਮਾਲਕ ਦੀ ਹੋਈ ਮੌਤ

ਦੂਜੇ ਪਾਸੇ ਮਾਮਲੇ ਦੇ ਤਫਤੀਸੀ ਅਫਸਰ ਏ .ਐੱਸ. ਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਹਵਾਲਾਤੀ ਸੰਜੇ ਕੁਮਾਰ ਦੇ ਖਿਲਾਫ 353,186 ਅਤੇ 511 ਧਾਰਾਵਾਂ ਦੇ ਤਹਿਤ ਮੁਕਦਮਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ-  ਤਰਨਤਾਰਨ 'ਚ ਵੱਡੀ ਵਾਰਦਾਤ, ਸੁਨਿਆਰੇ ਦੀ ਦੁਕਾਨ ਦੇ ਨੌਕਰ ਨੇ 3 ਕਰੋੜ ਦੇ ਗਹਿਣੇ ਕੀਤੇ ਚੋਰੀ (ਵੀਡੀਓ)

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News