ਗੋਲੀ-ਕਾਂਡ ਦੇ ਮਾਮਲੇ ''ਚ 1 ਔਰਤ ਗ੍ਰਿਫਤਾਰ

Saturday, Jan 13, 2018 - 12:34 AM (IST)

ਮਮਦੋਟ(ਸੰਜੀਵ, ਧਵਨ)—ਬੀਤੇ ਦਿਨੀਂ ਪਿੰਡ ਬੇਟੂ ਕਦੀਮ ਵਿਖੇ ਮੌਜੂਦਾ ਅਕਾਲੀ ਸਰਪੰਚ ਵਲੋਂ ਗੁਆਂਢੀਆਂ 'ਤੇ ਚਲਾਈ ਗੋਲੀ 'ਚ 5 ਵਿਅਕਤੀ ਜ਼ਖਮੀ ਹੋ ਗਏ ਸਨ ਤੇ ਇਸ ਦੇ ਸਬੰਧ ਥਾਣਾ ਮਮਦੋਟ ਦੀ ਪੁਲਸ ਨੇ ਸਰਪੰਚ ਤੇ ਉਸ ਦੀ ਪਤਨੀ ਸਮੇਤ ਕੁੱਲ 7 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅਮਰਿੰਦਰ ਸਿੰਘ ਨੇ ਦੱਸਿਆ ਹੈ ਕਿ ਮੌਜੂਦਾ ਅਕਾਲੀ ਸਰਪੰਚ ਇੰਦਰਜੀਤ ਪੰਮਾ ਧਵਨ ਨੇ ਬੁੱਧਵਾਰ ਸਵੇਰੇ ਗੁਆਂਢ 'ਚ ਰਹਿਣ ਵਾਲੇ ਸੱਤਪਾਲ ਖੁੱਲ੍ਹਰ, ਰਵਿੰਦਰ ਬੱਬੂ ਖੁੱਲ੍ਹਰ, ਰਕੇਸ਼ ਖੁੱਲ੍ਹਰ, ਭਾਰਤ ਭੂਸ਼ਣ ਸੋਨੂੰ ਮਹਿਤਾ ਤੇ ਬਜ਼ੁਰਗ ਔਰਤ ਦਰਸ਼ਨਾਂ ਰਾਣੀ ਉੱਪਰ ਗੋਲੀਆਂ ਚਲਾ ਕੇ ਜ਼ਖਮੀ ਕਰ ਦਿੱਤਾ ਸੀ ਤੇ ਇਸ ਸਬੰਧ ਵਿਚ ਸਰਪੰਚ ਤੋਂ ਇਲਾਵਾ ਉਸ ਦੀ ਪਤਨੀ ਤੇ ਦੋ ਪੁੱਤਰਾਂ ਸਮੇਤ 7 ਲੋਕਾਂ ਨੂੰ ਨਾਮਜ਼ਦ ਕਰ ਕੇ ਮੁਕੱਦਮਾ ਦਰਜ ਕੀਤਾ ਗਿਆ। 


Related News