DC ਦਫ਼ਤਰ ''ਚ ਹੋਈ ਬਹਿਸਬਾਜ਼ੀ ਦੇ ਮਾਮਲੇ ''ਚ ਡੀਸੀ ਦੇ ਹੱਕ ''ਚ ਨਿਤਰੀ ''ਆਪ'' ਲੀਡਰਸ਼ਿਪ
Wednesday, Oct 02, 2024 - 02:03 PM (IST)

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) - ਜ਼ਿਲ੍ਹਾ ਗੁਰਦਾਸਪੁਰ ਨਾਲ ਸੰਬੰਧਿਤ 'ਆਪ' ਦ ਤਮਾਮ ਲੀਡਰਸ਼ਿਪ ਬੀਤੀ ਸ਼ਾਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਦਫ਼ਤਰ ਵਿੱਚ ਹੋਏ ਘਟਨਾਕ੍ਰਮ ਦੇ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਦੇ ਹੱਕ ਵਿੱਚ ਆ ਗਈ। ਜ਼ਿਲ੍ਹੇ ਦੀ ਤਮਾਮ 'ਆਪ' ਲੀਡਰਸ਼ਿਪ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇੱਕ ਐੱਮਪੀ ਨੇ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਉੱਘੇ ਆਗੂ ਦੀ ਮੌਜੂਦਗੀ ਵਿੱਚ ਡਿਪਟੀ ਕਮਿਸ਼ਨਰ ਵਾਲੇ ਗ਼ਲਤ ਸ਼ਬਦਾਵਦਲੀ ਦਾ ਪ੍ਰਯੋਗ ਕੀਤਾ, ਜਦਕਿ ਦੂਜੇ ਸੀਨੀਅਰ ਆਗੂ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਨਹੀਂ।
ਇਹ ਵੀ ਪੜ੍ਹੋ - ਸੱਪਾਂ ਦਾ ਘਰ ਬਣੀ ਪੰਜਾਬ ਦੀ ਇਹ ਤਹਿਸੀਲ, ਮੰਜ਼ਰ ਦੇਖ ਹੈਰਾਨ ਰਹਿ ਗਏ ਲੋਕ
ਉਹਨਾਂ ਕਿਹਾ ਕਿ ਇੱਕ ਐੱਮਪੀ ਨੂੰ ਅਜਿਹੀ ਸ਼ਬਦਾਵਲੀ ਵਰਤਣਾ ਸ਼ੋਭਾ ਨਹੀਂ ਦਿੰਦਾ, ਜਦਕਿ ਡਿਪਟੀ ਕਮਿਸ਼ਨਰ ਇੱਕ ਜ਼ਿੰਮੇਵਾਰ ਅਹੁਦਾ ਹੈ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ, ਬਟਾਲਾ ਦੇ ਵਿਧਾਇਕ ਸ਼ੈਰੀ ਕਲਸੀ, ਡੇਰਾ ਬਾਬਾ ਨਾਨਕ ਹਲਕਾ ਇੰਚਾਰਜ ਗੁਰਦੀਪ ਰੰਧਾਵਾ, ਚੇਅਰਮੈਨ ਜਗਰੂਪ ਸੇਖਵਾਂ, ਚੇਅਰਮੈਨ ਬਲਬੀਰ ਪੰਨੂ ਅਤੇ ਦੀਨਾ ਨਗਰ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦੀ ਮੌਜੂਦਗੀ ਵਿੱਚ ਹੋਈ ਪ੍ਰੈਸ ਕਾਨਫਰਸ ਦੌਰਾਨ ਵਿਧਾਇਕ ਸ਼ਹਿਰੀ ਕਲਸੀ ਅਤੇ ਡੇਰਾ ਬਾਬਾ ਨਾਨਕ ਹਲਕਾ ਇੰਚਾਰਜ ਗੁਰਦੀਪ ਰੰਧਾਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਪਿੰਡਾਂ ਵਿੱਚ ਸਰਪੰਚ ਉਮੀਦਵਾਰ ਨਹੀਂ ਮਿਲ ਰਹੇ। ਜ਼ਿਆਦਾਤਰ ਜਗ੍ਹਾ 'ਤੇ 'ਆਪ' ਦੇ ਸਰਵ ਸੰਮਤੀ ਨਾਲ ਸਰਪੰਚ ਚੁਣੇ ਜਾ ਰਹੇ ਹਨ, ਜਿਸ ਕਾਰਨ ਕਾਂਗਰਸੀ ਬੁਖਲਾ ਗਏ ਹਨ ਅਤੇ ਡਰਾਮੇ ਕਰ ਰਹੇ ਹਨ।
ਇਹ ਵੀ ਪੜ੍ਹੋ - ਵੱਡੀ ਖ਼ਬਰ! ਅਕਤੂਬਰ ਦੇ ਪਹਿਲੇ ਹਫ਼ਤੇ 3 ਦਿਨ ਛੁੱਟੀ ਦਾ ਐਲਾਨ
ਉਹਨਾਂ ਨੇ ਕਿਹਾ ਕਿ ਸਰਪੰਚੀ ਦੀਆਂ ਚੋਣਾਂ ਵਿੱਚ ਕਿਸੇ ਪਾਰਟੀ ਦੇ ਉਮੀਦਵਾਰ ਨਾਲ ਕੋਈ ਧੱਕੇਸ਼ਾਹੀ ਕੀਤੀ ਜਾ ਰਹੀ। ਉਹਨਾਂ ਤਸਵੀਰਾਂ ਦਿਖਾਉਂਦੇ ਕਿਹਾ ਕਿ ਉਹ ਦੋਸ਼ ਲੱਗਾ ਰਹੇ ਹਨ ਕਿ ਬੀਡੀਪੀਓ ਅਤੇ ਸੈਕਟਰੀ ਦਫ਼ਤਰਾਂ ਵਿੱਚ ਨਹੀਂ ਬਹਿੰਦੇ ਪਰ ਉਹ ਖੁਦ ਬੀਡੀਪੀਓ ਦੇ ਦਫ਼ਤਰਾਂ ਵਿੱਚ ਸੈਕਟਰੀਆਂ ਨਾਲ ਬੈਠ ਕੇ ਬਿਸਕੁਟ ਖਾ ਰਹੇ ਅਤੇ ਚਾਹ ਪੀ ਰਹੇ ਹਨ। ਉਹਨਾਂ ਇੱਕ ਸੁਰ ਨਾਲ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੱਕ ਵਿੱਚ ਖੜੇ ਹਨ। ਉਹ ਕਾਂਗਰਸੀਆਂ ਨੂੰ ਹੋਰ ਕਿਸੇ ਅਧਿਕਾਰੀ ਨਾਲ ਬਦਸਲੂਕੀ ਨਹੀਂ ਕਰਨ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ - ਧਿਆਨ ਨਾਲ ਕਰੋ ਬਿਜਲੀ ਦੀ ਵਰਤੋਂ ! 300 ਤੋਂ ਵੱਧ ਯੂਨਿਟ ਹੋਣ 'ਤੇ ਨਹੀਂ ਮਿਲੇਗੀ ਸਬਸਿਡੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8