ਕਸ਼ਮੀਰ ਹੀ ਨਹੀਂ ਹੁਣ ਹੁਸ਼ਿਆਰਪੁਰ ਦੇ ਸੇਬਾਂ ਦੀ ਵੀ ਹੋਵੇਗੀ ਚਰਚਾ (ਵੀਡੀਓ)

05/27/2018 6:44:36 PM

ਹੁਸ਼ਿਆਰਪੁਰ (ਅਮਰੀਕ)— ਜਦੋਂ ਵੀ ਸੇਬਾਂ ਦਾ ਨਾਮ ਆਉਂਦਾ ਹੈ ਤਾਂ ਜ਼ਹਿਨ 'ਚ ਸਿਰਫ ਕਸ਼ਮੀਰ ਦਾ ਹੀ ਨਾਮ ਆਉਂਦਾ ਹੈ, ਕਿਉਂਕਿ ਸੇਬ ਸਿਰਫ ਠੰਡੇ ਮੌਸਮ 'ਚ ਹੀ ਲੱਗਦੇ ਹਨ ਅਤੇ ਕਸ਼ਮੀਰ ਦਾ ਮੌਸਮ ਠੰਡਾ ਹੋਣ ਕਾਰਨ ਇਥੇ ਸੇਬਾਂ ਦੀ ਖੇਤੀ ਕੀਤੀ ਜਾਂਦੀ ਹੈ। ਪਰ ਹੁਣ ਕਸ਼ਮੀਰ ਹੀ ਨਹੀਂ ਸਗੋਂ ਹੁਸ਼ਿਆਰਪੁਰ ਨੂੰ ਵੀ ਸੇਬਾਂ ਲਈ ਜਾਣਿਆ ਜਾਣ ਲੱਗ ਪਿਆ ਹੈ। ਅਜਿਹਾ ਇਸ ਲਈ, ਕਿਉਂਕਿ ਬਾਗਵਾਨੀ ਵਿਕਾਸ ਅਫਸਰ ਅਤੇ ਕਿਸਾਨ ਡਾ. ਗੁਰਿੰਦਰ ਸਿੰਘ ਬਾਜਵਾ ਵੱਲੋਂ ਵੀ ਸੇਬਾਂ ਦੀ ਖੇਤੀ ਸ਼ੁਰੂ ਕੀਤੀ ਗਈ ਹੈ।

 PunjabKesari
ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਦੇ ਰਹਿਣ ਵਾਲੇ ਗੁਰਿੰਦਰ ਸਿੰਘ ਬਾਜਵਾ ਨੇ ਫਸਲੀ ਚੱਕਰ 'ਚੋਂ ਬਾਹਰ ਨਿਕਲ ਕੇ ਇਕ ਮਿਸਾਲ ਕਾਇਮ ਕੀਤੀ ਹੈ। ਇਨ੍ਹਾਂ ਵੱਲੋਂ ਹੁਸ਼ਿਆਰਪੁਰ 'ਚ ਆਪਣੇ ਛੋਟੇ ਜਿਹੇ ਫਾਰਮ 'ਚ ਸੇਬਾਂ ਦੀ ਖੇਤੀ ਕਰ ਅਸੰਭਵ ਨੂੰ ਸੰਭਵ ਕਰ ਦਿਖਾਇਆ ਗਿਆ ਹੈ।
PunjabKesari

ਉਨ੍ਹਾਂ ਤੋਂ ਇਲਾਵਾ ਹੋਰ ਵੀ ਕਿਸਾਨ ਹਨ, ਜਿਨ੍ਹਾਂ ਵੱਲੋਂ ਸੇਬਾਂ ਦੀ ਖੇਤੀ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਜਿੱਥੇ ਪਹਿਲਾਂ ਹੁਸ਼ਿਆਰਪੁਰ ਨੂੰ ਕਿੰਨੂਆਂ ਅਤੇ ਅੰਬਾਂ ਲਈ ਜਾਣਿਆ ਜਾਂਦਾ ਸੀ, ਓਥੇ ਹੀ ਹੁਣ ਸੇਬਾਂ ਦੀ ਖੇਤੀ ਕਰਨ ਵਾਲਾ ਹੁਸ਼ਿਆਰਪੁਰ ਸੂਬੇ ਦਾ ਪਹਿਲਾਂ ਸ਼ਹਿਰ ਬਣ ਗਿਆ ਹੈ।  


Related News