ਜੰਮੂ ਕਸ਼ਮੀਰ : ਬਾਰਾਮੂਲਾ ''ਚ ਤਿੰਨ ਅੱਤਵਾਦੀਆਂ ਦੀ ਜਾਇਦਾਦ ਜ਼ਬਤ
Sunday, Apr 07, 2024 - 01:03 PM (IST)
ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਪੁਲਸ ਨੇ ਬਾਰਾਮੂਲਾ ਜ਼ਿਲ੍ਹੇ 'ਚ ਪਾਕਿਸਤਾਨ ਦੇ ਕਬਜ਼ੇ ਵਾਲੇ (ਪੀ.ਓ.ਕੇ.) 'ਚ ਘੁਸਪੈਠ ਕਰਨ ਵਾਲੇ ਤਿੰਨ ਅੱਤਵਾਦੀਆਂ ਦੀ ਜਾਇਦਾਦਾਂ ਜ਼ਬਤ ਕੀਤੀਆਂ। ਦੋਸ਼ੀਆਂ ਦੀ ਪਛਾਣ ਸੁਲਤਾਨਦਾਕੀ ਵਾਸੀ ਮੁਹੰਮਦ ਲਤੀਫ਼, ਮਦਿਆਨ ਦੇ ਸਦਰ ਦੀਨ ਅਤੇ ਸਿੰਗਟੁੰਗ ਗੌਹਾਲਨ ਦੇ ਅਜ਼ੀਜ਼ ਦੀਨ ਵਜੋਂ ਹੋਈ ਹੈ, ਜੋ ਪੁਲਸ ਵਲੋਂ ਪੀ.ਓ.ਕੇ. 'ਚ ਘੁਸਪੈਠ ਕਰਨ ਦੇ ਦੋਸ਼ 'ਚ ਭਗੌੜਾ ਐਲਾਨ ਕੀਤੇ ਗਏ ਹਨ।
ਪੁਲਸ ਨੇ ਐਤਵਾਰ ਨੂੰ ਕਿਹਾ,''ਡਿਪਟੀ ਜੱਜ ਉੜੀ ਤੋਂ ਆਦੇਸ਼ ਪ੍ਰਾਪਤ ਹੋਣ ਤੋਂ ਬਾਅਦ 18 ਕਨਾਲ ਅਤੇ 6 ਮਰਲਾ ਅਤੇ 12 ਕਨਾਲ ਜਾਇਦਾਦ ਜ਼ਬਤ ਕੀਤੀ ਗਈ ਹੈ।'' ਇਹ ਕਾਰਵਾਈ ਸੀ.ਆਰ.ਪੀ.ਸੀ. ਦੀ ਧਾਰਾ 83 ਦੇ ਅਧੀਨ ਕੀਤੀ ਗਈ ਹੈ ਅਤੇ ਇਹ ਐੱਫ.ਆਈ.ਆਰ. ਸੰਖਿਆ 88/1984 ਆਈ ਏ ਐਕਟ 4, 3 ਟਾਡਾ ਐਕਟ ਅਤੇ 13/1987 ਦੇ ਅਧੀਨ ਧਾਰਾ 457, 380 ਆਰ.ਪੀ.ਸੀ. 6/2008 ਦੇ ਅਧੀਨ ਧਾਰਾ 2/3 ਈ.ਆਈ.ਐੱਮ.ਸੀ.ਓ. ਅਤੇ ਐੱਫ.ਆਈ.ਆਰ. ਸੰਖਿਆ 116/1996 ਪੀ.ਐੱਸ. ਉੜੀ ਦੀ ਧਾਰਾ 2/3 ਈ.ਆਈ.ਐੱਮ.ਸੀ.ਓ. ਨਾਲ ਜੁੜੀ ਹੋਈ ਹੈ। ਪੁਲਸ ਨੇ ਕਿਹਾ ਕਿ ਜਾਂਚ ਦੌਰਾਨ ਪਾਇਆ ਗਿਆ ਕਿ ਇਹ ਜਾਇਦਾਦਾਂ ਐਲਾਨ ਅਪਰਾਧੀਆਂ ਨਾਲ ਸੰਬੰਧਤ ਹਨ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਅੱਤਵਾਦੀ ਗਤੀਵਿਧੀਆਂ ਨਾਲ ਨਜਿੱਠਣ ਲਈ ਪੁਲਸ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8