ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, ਬਜ਼ੁਰਗ ਸਾਬਕਾ ਫੌਜੀ ਦੀ ਹੋਈ ਮੌਤ

09/30/2023 5:38:38 PM

ਨੂਰਪੁਰਬੇਦੀ (ਭੰਡਾਰੀ)-ਖੇਤਰ ਦੇ ਪਿੰਡ ਕਲਵਾਂ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ 2 ਧਿਰਾਂ ਦਰਮਿਆਨ ਹੋਏ ਮਾਮੂਲੀ ਝਗਡ਼ੇ ਦੌਰਾਨ ਇਕ 78 ਸਾਲਾ ਬਜ਼ੁਰਗ ਸਾਬਕਾ ਫੌਜੀ ਦੀ ਮੌਤ ਹੋ ਗਈ। ਥਾਣਾ ਨੂਰਪੁਰਬੇਦੀ ਅਧੀਨ ਪੈਂਦੀ ਚੌਕੀ ਕਲਵਾਂ ਦੀ ਪੁਲਸ ਨੇ 2 ਔਰਤਾਂ ਖ਼ਿਲਾਫ਼ ਗੈਰ ਇਰਾਦਤਨ ਹੱਤਿਆ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਪੀੜਤ ਪਰਿਵਾਰ ਦੀ ਨੂੰਹ ਪਰਮਜੀਤ ਕੌਰ ਪਤਨੀ ਦਵਿੰਦਰ ਸਿੰਘ ਨਿਵਾਸੀ ਪਿੰਡ ਕਲਵਾਂ ਨੇ ਦੱਸਿਆ ਕਿ ਉਸਦਾ ਸਹੁਰਾ ਬਖਸ਼ੀਸ਼ ਸਿੰਘ ਜੋ ਆਰਮੀ ’ਚੋਂ ਰਿਟਾਇਰ ਹੋ ਚੁੱਕਾ ਹੈ। ਹਰ ਰੋਜ਼ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਪਿੰਡ ਦੇ ਬਜ਼ੁਰਗ ਵਿਅਕਤੀਆਂ ਨਾਲ ਤਾਸ਼ ਖੇਡਣ ਲਈ ਗਏ ਹੋਏ ਸਨ। ਜਦੋਂ ਉਹ ਤਾਸ਼ ਖੇਡ ਕੇ ਵਾਪਸ ਘਰ ਆਏ ਤਾਂ ਬਾਅਦ ’ਚ ਘਰ ਦੇ ਨਾਲ ਉਨ੍ਹਾਂ ਦੀ ਖਾਲੀ ਪਈ ਜਗ੍ਹਾ ਜਿਸ ਦਾ ਪਿੰਡ ਦੇ ਹੀ ਵਿਅਕਤੀਆਂ ਮੰਗਲ ਸਿੰਘ ਅਤੇ ਸੰਤੋਖ ਸਿੰਘ ਨਾਲ ਕਰੀਬ 2 ਮਹੀਨੇ ਤੋਂ ਕੋਰਟ ’ਚ ਕੇਸ ਚੱਲ ਰਿਹਾ ਹੈ ਵਿਖੇ ਚਲੇ ਗਏ। ਉਸਦੀ ਨੂੰਹ ਪਰਮਜੀਤ ਕੌਰ ਵੀ ਉਸਦੇ ਪਿੱਛੇ-ਪਿੱਛੇ ਹੀ ਚਲੀ ਗਈ।

ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਕੱਪਲ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਪੋਸਟ, ਪਤੀ ਨੇ ਦੱਸੀ ਅਸਲ ਸੱਚਾਈ

ਜਿੱਥੇ ਕਿ ਦਰਸੋ ਪਤਨੀ ਸੰਤੋਖ ਸਿੰਘ ਅਤੇ ਪਰਮਜੀਤ ਕੌਰ ਪਤਨੀ ਮੰਗਲ ਸਿੰਘ ਉਕਤ ਜਗ੍ਹਾ ’ਤੇ ਪਹਿਲਾਂ ਹੀ ਖਡ਼੍ਹੀਆਂ ਹੋਈਆਂ ਸਨ। ਜੋ ਉਸਦੇ ਸਹੁਰੇ ਨੂੰ ਬਿਨਾਂ ਕੋਈ ਗੱਲਬਾਤ ਕੀਤੇ ਕਹਿਣ ਲੱਗੀਆਂ ਕਿ ਇਸ ਜਗ੍ਹਾ ’ਤੇ ਉਸਦਾ ਕੋਈ ਹੱਕ ਨਹੀਂ ਹੈ ਅਤੇ ਇਹ ਜਗ੍ਹਾ ਉਨ੍ਹਾਂ ਦੀ ਹੈ। ਇਸ ਦੌਰਾਨ ਦੋਵੇਂ ਔਰਤਾਂ ਉਸਦੇ ਸਹੁਰੇ ਨਾਲ ਗਾਲੀ ਗਲੋਚ ਕਰਨ ਲੱਗ ਪਈਆਂ। ਜਿਸ ਤੋਂ ਬਾਅਦ ਬਿਆਨਕਰਤਾ ਨੇ ਆਪਣੇ ਦਿਓਰ ਸੁਖਵੀਰ ਸਿੰਘ ਨੂੰ ਫੋਨ ਕੀਤਾ ਕਿ ਗਿੱਲ ਦਾ ਪਰਿਵਾਰ ਭਾਪਾ ਜੀ ਨਾਲ ਬਹਿਸ ਕਰ ਰਿਹਾ ਹੈ ਅਤੇ ਉਹ ਜਲਦੀ ਪਹੁੰਚ ਜਾਵੇ।

ਇਸ ਦੌਰਾਨ ਜਦੋਂ ਦੁਪਹਿਰ ਕਰੀਬ ਸਾਢੇ 3 ਵਜੇ ਸ਼ਿਕਾਇਤਕਰਤਾ ਦੇ ਸਹੁਰੇ ਬਖਸ਼ੀਸ਼ ਸਿੰਘ ਨੇ ਉਕਤ ਔਰਤਾਂ ਨੂੰ ਗਾਲੀ ਗਲੋਚ ਕਰਨ ਤੋਂ ਮਨ੍ਹਾ ਕੀਤਾ ਤਾਂ ਦਰਸੋ ਅਤੇ ਪਰਮਜੀਤ ਕੌਰ ਇਕ ਦਮ ਤੈਸ਼ ’ਚ ਆ ਗਈਆਂ ਅਤੇ ਦਰਸੋ ਨੇ ਉਸਦੇ ਬਜ਼ੁਰਗ ਸਹੁਰੇ ਨੂੰ ਧੱਕਾ ਮਾਰ ਦਿੱਤਾ ਜਿਸ ’ਤੇ ਉਹ ਹੇਠਾਂ ਡਿੱਗ ਗਏ। ਇਸ ਤੋਂ ਬਾਅਦ ਉਕਤ ਦੋਵੇਂ ਔਰਤਾਂ ਮੌਕੇ ਤੋਂ ਭੱਜ ਗਈਆਂ। ਇਸ ਦੌਰਾਨ ਪਹੁੰਚੇ ਉਸ ਦੇ ਦਿਓਰ ਸੁਖਵੀਰ ਸਿੰਘ ਨੇ ਜਦੋਂ ਵੇਖਿਆ ਤਾਂ ਉਸ ਦਾ ਸਹੁਰਾ ਬੜੀ ਮੁਸ਼ਕਿਲ ਨਾਲ ਸਾਹ ਲੈ ਰਿਹਾ ਸੀ, ਜਿਸ ਨੂੰ ਪੰਪ ਦਿੱਤੇ ਉਪਰੰਤ ਉਹ ਇਕ ਨਿੱਜੀ ਵਾਹਨ ਦਾ ਇੰਤਜ਼ਾਮ ਕਰਕੇ ਇਲਾਜ ਲਈ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਲੈ ਗਏ। ਜਿੱਥੇ ਡਾਕਟਰਾਂ ਨੇ ਬਜ਼ੁਰਗ ਬਖਸ਼ੀਸ਼ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਚੌਂਕੀ ਇੰਚਾਰਜ ਏ. ਐੱਸ. ਆਈ. ਜਸਮੇਰ ਸਿੰਘ ਨੇ ਦੱਸਿਆ ਕਿ ਉਕਤ ਔਰਤ ਦੇ ਬਿਆਨਾਂ ’ਤੇ ਦੋਵੇਂ ਔਰਤਾਂ ਦਰਸੋ ਪਤਨੀ ਸੰਤੋਖ ਸਿੰਘ ਅਤੇ ਪਰਮਜੀਤ ਕੌਰ ਪਤਨੀ ਮੰਗਲ ਸਿੰਘ ਨਿਵਾਸੀ ਪਿੰਡ ਕਲਵਾਂ ਖ਼ਿਲਾਫ਼ ਧਾਰਾ 304 ਅਤੇ 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਆਰੰਭ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਪੁਲਸ ਦੀ ਗੱਡੀ 'ਤੇ ਬੈਠ ਰੀਲ ਬਣਾਉਣ ਵਾਲੀ 'ਸ਼ੇਰ ਦੀ ਸ਼ੇਰਨੀ' ਆਈ ਕੈਮਰੇ ਸਾਹਮਣੇ, ਲੋਕਾਂ 'ਤੇ ਕੱਢੀ ਭੜਾਸ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 


https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News