ਅਜਿਹਾ ਮੰਦਰ ਜਿਥੇ ਵਿਆਹ ਮਗਰੋਂ ਮਾਂ-ਪਿਓ ਨੂੰ ਦੇਖਣਾ ਹੁੰਦਾ ਹੈ ਅਸ਼ੁੱਭ, ਜਾਣੋ ਵਜ੍ਹਾ (ਵੀਡੀਓ)
Monday, Feb 10, 2020 - 11:04 AM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਇਕ ਅਜਿਹਾ ਰਹੱਸਮਈ ਮੰਦਰ ਹੈ, ਜਿਥੇ ਵਿਅਹਾ ਤੋਂ ਬਾਅਦ ਮਾਂ-ਪਿਓ ਨੂੰ ਦੇਖਣਾ ਅਸ਼ੁੱਭ ਹੁੰਦਾ ਹੈ। ਇਹ ਮੰਦਰ ਬਾਬਾ ਲਾਲੂ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਥੇ ਛੋਟਾ ਵਿਆਹ ਕੀਤਾ ਜਾਂਦਾ ਹੈ। ਮੰਦਰ 'ਚ ਵਿਆਹ ਮੌਕੇ ਮੁੰਡਾ ਘੁੰਡ 'ਚ ਹੀ ਆਉਂਦਾ ਤੇ ਜਾਂਦਾ ਹੈ। ਇਥੇ ਮੁੰਡਿਆਂ ਦੇ ਵਾਲ ਲਾਹੇ ਜਾਂਦੇ ਹਨ ਅਤੇ ਸਿਰ 'ਚ ਥੱਪੜ ਮਾਰੇ ਜਾਂਦੇ ਹਨ। ਇਹ ਮੰਦਰ ਸਾਲ 'ਚ ਇਕ ਵਾਰ ਖੁੱਲ੍ਹਦਾ ਹੈ ਤੇ ਇਥੇ ਚਾਂਦੀ ਦੇ ਖਿਡੌਣੇ ਚੜ੍ਹਾਏ ਜਾਂਦੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ 'ਚ ਮੌਜੂਦ ਪੰਡਿਤ ਨੇ ਦੱਸਿਆ ਕਿ ਪੁਰਾਣੀ ਪ੍ਰੰਪਰਾ ਹੈ ਕਿ ਇਥੇ ਮੁੰਡੇ ਦਾ ਛੋਟਾ ਵਿਆਹ ਹੁੰਦਾ ਹੈ। ਉਸ ਨੂੰ ਇਕੱਲੇ ਨੂੰ ਮੰਦਰ ਦੇ ਅੰਦਰ ਸੱਦਿਆ ਜਾਂਦਾ ਹੈ, ਜਿਥੇ ਉਸ ਦੇ ਵਾਲ ਉਤਾਰੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਸਮਾਂ ਮੁੰਡੇ ਦੇ ਵਾਲ ਨਹੀਂ ਉਤਾਰੇ ਜਾਂਦੇ ਉਦੋਂ ਤੱਕ ਵਿਆਹ ਨਹੀਂ ਹੋ ਸਕਦਾ। ਜਦੋਂ ਮੁੰਡੇ ਦੇ ਵਾਲ ਉਤਾਰੇ ਜਾਂਦੇ ਹਨ ਤਾਂ ਉਹ ਘੁੰਡ ਕੱਢ ਕੇ ਮੰਦਰ 'ਚੋਂ ਬਾਹਰ ਨਿਕਲਦਾ ਹੈ ਕਿਉਂਕਿ ਉਹ ਆਪਣੇ ਮਾਂ-ਪਿਓ ਨੂੰ ਪੂਰਾ ਇਕ ਦਿਨ ਨਹੀਂ ਦੇਖ ਸਕਦਾ। ਇਸ ਤੋਂ ਇਲਾਵਾ ਉਹ ਜਿਸ ਰਸਤੇ ਰਾਹੀਂ ਮੰਦਰ ਆਉਂਦੇ ਹੈ ਉਸ ਦੇ ਉਲਟ ਰਾਸਤੇ ਤੋਂ ਵਾਪਸ ਜਾਣਾ ਹੁੰਦਾ। ਉਹ ਕੋਈ ਵੀ ਦੁੱਧ ਤੋਂ ਬਣੀ ਚੀਜ਼ ਨਹੀਂ ਖਾਣੀ, ਚਾਕੂ ਦਾ ਕੱਟਿਆ ਨਹੀਂ ਖਾਣਾ, ਤੇਲ ਨਹੀਂ ਖਾਣਾ, ਸੂਈ ਦੀ ਵਰਤੋਂ ਨਹੀਂ ਕਰਨੀ, ਹਲਦੀ ਨਹੀਂ ਖਾਣੀ, ਥੱਲੇ ਸੌਣਾ ਦਾ ਪ੍ਰਹੇਜ਼ ਕਰਨਾ ਪੈਂਦਾ ਹੈ।