ਵਿਦੇਸ਼ ਜਾਣ ਲਈ ਆਈਲੈਟਸ ਵਾਲੀ ਕੁੜੀ ਨਾਲ ਕਰਵਾਇਆ ਵਿਆਹ, ਹੁਣ ਖਾ ਰਿਹੈ ਦਰ-ਦਰ ਦੀਆਂ ਠੋਕਰਾਂ

Wednesday, Feb 05, 2020 - 06:15 PM (IST)

ਵਿਦੇਸ਼ ਜਾਣ ਲਈ ਆਈਲੈਟਸ ਵਾਲੀ ਕੁੜੀ ਨਾਲ ਕਰਵਾਇਆ ਵਿਆਹ, ਹੁਣ ਖਾ ਰਿਹੈ ਦਰ-ਦਰ ਦੀਆਂ ਠੋਕਰਾਂ

ਅੰਮ੍ਰਿਤਸਰ (ਸੁਮਿਤ ਖੰਨਾ) : ਅੱਜ ਦੇ ਅਜੋਕੇ ਯੁੱਗ 'ਚ ਨੌਜਵਾਨਾਂ ਵਿਚਾਲੇ ਵਿਦੇਸ਼ਾਂ ਨੂੰ ਜਾਣ ਦੀ ਹੋੜ ਜਿਹੀ ਲੱਗੀ ਹੋਈ ਹੈ। ਅਕਸਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਕਿ ਵਿਦੇਸ਼ ਗਿਆ ਮੁੰਡਾ, ਕੁੜੀ ਨੂੰ ਧੋਖਾ ਦਿੱਤਾ ਜਾਂਦਾ ਹੈ ਪਰ ਅੰਮ੍ਰਿਤਸਰ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮੁੰਡੇ ਨੇ ਨਹੀਂ ਸਗੋਂ ਕੁੜੀ ਨੇ ਵਿਦੇਸ਼ ਲੈ ਕੇ ਜਾਣ ਦਾ ਲਾਰਾ ਲਿਆ ਅਤੇ ਲੱਖਾਂ ਦੀ ਠੱਗੀ ਮਾਰੀ, ਜਿਸ ਕਾਰਨ ਪੀੜਤ ਨੌਜਵਾਨ ਇਸਨਾਫ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਜਿਸ ਕਾਰਨ ਮੁੰਡਾ ਡਿਪਰੈਸ਼ਨ 'ਚ ਆ ਕੇ ਘਰ ਛੱਡ ਕੇ ਚੱਲਾ ਗਿਆ ਪਰ ਬਾਅਦ 'ਚ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਸੰਭਾਲ ਲਿਆ ਤੇ ਘਰ ਵਾਪਸ ਲੈ ਆਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਜੈਦੀਪ ਸਿੰਘ ਵਾਸੀ ਅੰਮ੍ਰਿਤਸਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਦਾ ਵਿਆਹ ਸੁਖਮਨਦੀਪ ਕੌਰ ਨਾਲ ਹੋਇਆ ਸੀ, ਜਿਸ ਨੇ ਆਈਲੈਟਸ ਕੀਤੀ ਹੋਈ ਸੀ। ਵਿਆਹ ਤੋਂ ਥੋੜਾ ਸਮਾਂ ਬਾਅਦ ਹੀ ਉਸ ਨੇ ਕੁੜੀ ਨੂੰ ਵਿਦੇਸ਼ ਭੇਜ ਦਿੱਤਾ ਤੇ ਉਸ ਦੀ ਪੜ੍ਹਾਈ ਦਾ ਸਾਰਾ ਖਰਚਾ ਕੀਤਾ। ਉਸ ਨੇ ਦੱਸਿਆ ਕਿ ਕੁੜੀ ਨੇ ਦੋ ਵਾਰ ਉਸ ਨੂੰ ਵਿਦੇਸ਼ ਸੱਦਣ ਲਈ ਗਲਤ ਫਾਰਮ ਦੇ ਕੇ ਫਾਇਲ ਲਗਾਈ, ਜਿਸ ਕਾਰਨ ਦੋਵੇਂ ਵਾਰ ਵੀਜ਼ਾ ਰਿਜੈਕਟ ਹੋ ਗਿਆ ਤੇ ਜਦੋਂ ਤੀਜੀ ਵਾਰ ਫਾਇਲ ਲਗਾਉਣ ਨੂੰ ਕਿਹਾ ਤਾਂ ਉਸ ਨੇ ਕਿਹਾ ਕਿ ਅਜੇ ਹੋਰ ਤਿੰਨ ਫੀਸਾਂ ਜਮ੍ਹਾ ਕਰਵਾਉਣੀਆਂ ਪੈਣਗੀਆ, ਇਸ ਲਈ ਕਰੀਬ 15 ਲੱਖ ਰੁਪਏ ਚਾਹੀਦੇ ਹਨ। ਇਸ ਤੋਂ ਬਾਅਦ ਕੁੜੀ ਨੂੰ ਵਿਦੇਸ਼ ਤੋਂ ਬੁਲਾਉਣ ਲਈ 1 ਲੱਖ 16 ਹਜ਼ਾਰ ਦੀ ਟਿਕਟ ਮੁਹੱਈਆ ਕਰਵਾਈ ਪਰ ਉਹ ਸਿੱਧੀ ਆਪਣੇ ਪੇਕੇ ਘਰ ਚਲੀ ਗਈ ਤੇ ਉਥੇ ਜਾ ਕੇ ਵੀ ਪੈਸਿਆਂ ਦੀ ਮੰਗ ਕਰਨ ਲੱਗੀ। ਇਸ ਤੋਂ ਬਾਅਦ ਅਸੀਂ ਉਨ੍ਹਾਂ ਨੂੰ 5 ਲੱਖ ਰੁਪਏ ਦਾ ਚੈੱਕ ਦਿੱਤਾ ਪਰ ਬਾਕੀ ਪੈਸੇ ਨਹੀਂ ਦਿੱਤੇ, ਕਿਉਂਕਿ ਉਹ ਵਾਪਸ ਸਹੁਰੇ ਘਰ ਨਹੀਂ ਆਈ ਸੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਉਹ ਕੁੜੀ 'ਤੇ ਕਰੀਬ 40 ਲੱਖ ਰੁਪਏ ਲਗਾ ਚੁੱਕੇ ਹਨ। ਜੈਦੀਪ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਸ ਨੇ ਮੰਗ ਕੀਤੀ ਕਿ ਉਸ ਨੂੰ ਇਨਸਾਫ ਦਿੱਤਾ ਜਾਵੇ। ਦੂਜੇ ਪਾਸੇ ਇਸ ਸਬੰਧੀ ਪੁਲਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।


author

Baljeet Kaur

Content Editor

Related News