ਨੌਜਵਾਨ ਨੂੰ ਨੰਗਾ ਕਰਕੇ ਘਮਾਉਣ ਮਾਮਲੇ ''ਚ ਆਇਆ ਨਵਾਂ ਮੋੜ

Saturday, Nov 23, 2019 - 01:10 PM (IST)

ਨੌਜਵਾਨ ਨੂੰ ਨੰਗਾ ਕਰਕੇ ਘਮਾਉਣ ਮਾਮਲੇ ''ਚ ਆਇਆ ਨਵਾਂ ਮੋੜ

ਅੰਮ੍ਰਿਤਸਰ (ਸੁਮਿਤ ਖੰਨਾ) : ਤਰਨਤਾਰਨ 'ਚ ਬੀਤੇ ਦਿਨ ਇਕ ਨੌਜਵਾਨ ਦੀ ਕੁੱਟਮਾਰ ਕਰਨ ਅਤੇ ਉਸ ਨੂੰ ਨੰਗਾ ਕਰਕੇ ਘੁਮਾਉਣ ਦੇ ਮਾਮਲੇ 'ਚ ਪੀੜਤ ਕੁੜੀ ਵਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ। ਪੀੜਤ ਹਰਪ੍ਰੀਤ ਕੌਰ ਪਤਨੀ ਸੰਦੀਪ ਸਿੰਘ ਵਾਸੀ ਪਿੰਡ ਚੱਬਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਆਪਣੇ ਪੇਕੇ ਘਰੋਂ ਆਪਣੀ ਮਾਂ ਨੂੰ ਮਿਲ ਕੇ ਸਹੁਰੇ ਘਰ ਜਾਣ ਲਈ ਚਾਟੀਵਿੰਡ ਨਹਿਰਾਂ ਅੰਮ੍ਰਿਤਸਰ ਤੋਂ ਸੋਮਵਾਰ ਨੂੰ ਆਟੋ 'ਤੇ ਸਵਾਰ ਹੋ ਆ ਰਹੀ ਸੀ, ਜਿਸ ਦਾ ਪਿੱਛਾ ਕਰਦਾ ਹੋਇਆ ਪਰਮਜੀਤ ਸਿੰਘ ਉਸਦੇ ਨਾਲ ਆਟੋ 'ਚ ਸਵਾਰ ਹੋ ਗਿਆ ਅਤੇ ਉਸ ਨਾਲ ਗਲਤ ਹਰਕਤਾਂ ਕਰਨ ਲੱਗ ਪਿਆ। ਜਦੋਂ ਆਟੋ 'ਚ ਸਵਾਰ ਸਾਰੀਆਂ ਸਵਾਰੀਆਂ ਉੱਤਰ ਗਈਆਂ ਤਾਂ ਪਰਮਜੀਤ ਸਿੰਘ ਨੇ ਉਸ ਨੂੰ ਜ਼ੋਰ ਜ਼ਬਰਦਸਤੀ ਤੰਗ ਕਰਦੇ ਹੋਏ ਅਸ਼ਲੀਲ ਹਰਕਤਾਂ ਕਰਨੀਆਂ ਤੇਜ਼ ਕਰ ਦਿੱਤੀਆਂ ਅਤੇ ਆਪਣਾ ਫੋਨ ਨੰਬਰ ਇਕ ਕਾਗਜ਼਼'ਤੇ ਲਿਖ ਉਸ ਨੂੰ ਦਿੰਦੇ ਹੋਏ ਆਟੋ 'ਚੋਂ ਅੱਡਾ ਗਿਲਵਾਲੀ ਵਿਖੇ ਉੱਤਰ ਗਿਆ।

PunjabKesariਹਰਪ੍ਰੀਤ ਕੌਰ ਨੇ ਇਹ ਸਾਰੀ ਗੱਲ ਆਪਣੇ ਘਰ ਆ ਕੇ ਪਤੀ ਸੰਦੀਪ ਸਿੰਘ ਨੂੰ ਦੱਸੀ, ਜਿਸ ਤੋਂ ਬਾਅਦ ਅਗਲੇ ਦਿਨ ਪਰਮਜੀਤ ਸਿੰਘ ਦੀ ਸ਼ਨਾਖਤ ਕਰਨ ਲਈ ਉਸ ਦੇ ਪਤੀ ਦੇ ਕਹਿਣ 'ਤੇ ਉਸ ਨੇ ਪਰਮਜੀਤ ਨੂੰ ਫੋਨ ਕਰਕੇ ਪਿੰਡ ਬੁਲਾ ਲਿਆ ਜਦੋਂ ਪਰਮਜੀਤ ਉੱਥੇ ਪੁੱਜਾ ਤਾਂ ਉਸਦੇ ਪਤੀ ਸੰਦੀਪ ਸਿੰਘ ਨੂੰ ਗੁੱਸਾ ਆ ਗਿਆ, ਜੋ ਉਸ ਨੂੰ ਬੁਰਾ ਭਲਾ ਕਹਿ ਕੇ ਵਾਪਸ ਪਿੰਡ ਚਲੇ ਗਏ। ਪਰ ਬਾਅਦ 'ਚ ਕੁਝ ਰਾਹਗੀਰਾਂ ਨੇ ਪਰਮਜੀਤ ਸਿੰਘ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੀ ਨੰਗੀ ਹਾਲਤ 'ਚ ਬਣਾਈ ਵੀਡੀਓ, ਜਿਸ 'ਚ ਉਸ ਦੇ ਪਰਿਵਾਰ ਦਾ ਕੋਈ ਦੋਸ਼ ਨਹੀਂ ਹੈ ਪਰ ਪੁਲਸ ਵਲੋਂ ਉਸ ਦੇ ਪਰਿਵਾਰ ਖਿਲਾਫ ਬਿਨਾਂ ਜਾਂਚ ਕੀਤੇ ਮਾਮਲਾ ਦਰਜ ਕਰ ਦਿੱਤਾ ਹੈ। ਉਸ ਨੇ ਦੱਸਿਆ ਕਿ ਇਸ ਮਾਮਲੇ 'ਚ ਪੁਲਸ ਨੇ ਉਸ ਦੀ ਮਦਦ ਕਰਨ ਦੀ ਬਜਾਏ ਸਗੋਂ ਉਸ 'ਤੇ ਕੇਸ ਦਰਜ ਕਰ ਦਿੱਤਾ। ਹਰਪ੍ਰੀਤ ਕੌਰ ਨੇ ਇਸ ਸਬੰਧੀ ਐੱਸ. ਐੱਸ. ਪੀ. ਰਾਹੀਂ ਮੁੱਖ ਮੰਤਰੀ ਕੋਲੋਂ ਸਹੀ ਜਾਂਚ ਕਰਨ ਅਤੇ ਅਸ਼ਲੀਲ ਹਰਕਤਾਂ ਕਰਨ ਵਾਲੇ ਪਰਮਜੀਤ ਖਿਲਾਫ ਮਾਮਲਾ ਦਰਜ ਕਰਨ ਸਬੰਧੀ ਗੁਹਾਰ ਲਗਾਈ ਹੈ।


author

Baljeet Kaur

Content Editor

Related News