ਸਮਾਜ ਭਲਾਈ ਮੰਤਰੀ ਨੇ ਬਹੁ ਕਰੋੜੀ ਘੋਟਾਲਾ ਕਰਕੇ ਗਰੀਬ ਬੱਚਿਆਂ ਦਾ ਭਵਿੱਖ ਕੀਤਾ ਖ਼ਰਾਬ
Tuesday, Sep 01, 2020 - 04:49 PM (IST)
ਅੰਮ੍ਰਿਤਸਰ (ਅਨਜਾਣ) : ਕਾਂਗਰਸ ਦੇ ਜੰਗਲਾਤ ਤੇ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸਰੋਤ ਨੇ ਕੇਂਦਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਬਹੁ ਕਰੋੜੀ ਘੋਟਾਲਾ ਕਰਕੇ ਗਰੀਬ ਬੱਚਿਆਂ ਦਾ ਭਵਿੱਖ ਖ਼ਰਾਬ ਕੀਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ਼ ਪਾਰਟੀ ਦੇ ਸ਼ਹਿਰੀ ਪ੍ਰਧਾਨ ਰਜਿੰਦਰ ਪਰਮਾਰ ਨੇ ਵੱਖ-ਵੱਖ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਇਹ ਵੀ ਪੜ੍ਹੋ : ਕੈਪਟਨ ਸਰਕਾਰ 'ਤੇ ਭੜਕੇ ਬੈਂਸ, ਕਿਹਾ - ਕੋਰੋਨਾ ਦੇ ਨਾਂ 'ਤੇ ਸਰਕਾਰ ਕਰ ਰਹੀ ਹੈ ਡਰਾਮੇਬਾਜ਼ੀ
ਪਰਮਾਰ ਨੇ ਕਿਹਾ ਕਿ ਦੂਸਰਿਆਂ 'ਤੇ ਦੂਸ਼ਣ ਲਾਉਣ ਵਾਲੀ ਕਾਂਗਰਸ ਪਹਿਲਾਂ ਆਪਣੀ ਪੀੜ੍ਹੀ ਥੱਲ੍ਹੇ ਸੋਟਾ ਫੇਰੇ ਕਿ ਉਸ ਦੀ ਸਰਕਾਰ 'ਚ ਕਿੰਨੇ ਭ੍ਰਿਸ਼ਟ ਨੇਤਾ ਬੈਠੇ ਨੇ ਜੋ ਚੋਰ ਮੋਰੀ ਰਾਹੀਂ ਗਰੀਬਾਂ ਦੇ ਹੱਕਾਂ 'ਤੇ ਡਾਕੇ ਮਾਰ ਰਹੇ ਨੇ ਤੇ ਕਾਂਗਰਸ ਚੁੱਪ ਚਾਪ ਮੂਕ ਦਰਸ਼ਕ ਬਣੀ ਤਮਾਸ਼ਾ ਦੇਖ ਰਹੀ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਕਾਂਗਰਸ ਇਸ ਦੀ ਸੀ.ਬੀ. ਆਈ. ਜਾਂਚ ਕਰਵਾਏ ਨਹੀਂ ਤਾਂ ਲੋਕ ਇਨਸਾਫ਼ ਪਾਰਟੀ ਵੱਡਾ ਸੰਘਰਸ਼ ਵਿੱਢੇਗੀ, ਜਿਸ ਤੋਂ ਨਿਕਲਣ ਵਾਲੇ ਨਤੀਜਿਆਂ ਦੀ ਜ਼ਿੰਮੇਵਾਰ ਖੁਦ ਸਰਕਾਰ ਹੋਵੇਗੀ। ਉਨ੍ਹਾਂ ਕਿਹਾ ਕਿ ਭ੍ਰਿਸ਼ਟ ਮੰਤਰੀ ਦਾ ਪੁਤਲਾ ਜਲਾਉਣਾ ਤੇ ਹਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪਣਾ ਕੰਨਾਂ 'ਤੇ ਘੇਸ ਮਾਰ ਕੇ ਸੁੱਤੀ ਕਾਂਗਰਸ ਨੂੰ ਜਗਾਉਣਾ ਹੈ। ਜੇ ਫੇਰ ਵੀ ਸਰਕਾਰ ਨਾ ਜਾਗੀ ਤਾਂ ਪਾਰਟੀ ਜਨਤਾ ਨੂੰ ਨਾਲ ਲੈ ਕੇ ਇਨਸਾਫ਼ ਦਾ ਬਿਗਲ ਵਜਾਏਗੀ।
ਇਹ ਵੀ ਪੜ੍ਹੋ : ਜ਼ਹਿਰੀਲੀ ਸ਼ਰਾਬ ਨੇ ਦੋ ਹੋਰ ਹੱਸਦੇ-ਖੇਡਦੇ ਪਰਿਵਾਰਾਂ 'ਚ ਵਿਛਾਏ ਸੱਥਰ