ਜਾਣੋ ਰੀਟ੍ਰੀਟ ਸੈਰੇਮਨੀ ਬਾਰੇ ਕੁਝ ਦਿਲਚਸਪ ਗੱਲਾਂ

08/29/2019 2:25:33 PM

ਅੰਮਿ੍ਰਤਸਰ : ਬੀਟਿੰਗ ਰੀਟ੍ਰੀਟ ਸਮਾਰੋਹ ਨੂੰ ਗਣਤੰਤਰ ਦਿਵਸ ਦੇ ਸਮਾਪਤ ਹੋਣ ਦੇ ਰੂਪ ਵਜੋਂ ਮਨਾਇਆ ਜਾਂਦਾ ਹੈ। ਇਸ ਸਮਾਰੋਹ ਨੂੰ ਹਰ ਸਾਲ ਗਣਤੰਤਰ ਦਿਵਸ ਦੇ ਤਿੰਨ ਦਿਨ ਬਾਅਦ ਭਾਵ 29 ਜਨਵਰੀ ਦੀ ਸ਼ਾਮ ਵਿਜੇ ਚੌਕ ’ਚ ਆਯੋਜਿਤ ਕੀਤਾ ਜਾਂਦਾ ਹੈ। ਇਸ ਸਮਾਰੋਹ ’ਚ ਭਾਰਤੀ ਸੈਨਾ ਆਪਣੀ ਤਾਕਤ ਤੇ ਸੰਸਕ੍ਰਿਤੀ ਦਾ ਪ੍ਰਦਰਸ਼ਨ ਕਰਦੀ ਹੈ। 

PunjabKesariਬੀਟਿੰਗ ਰੀਟ੍ਰੀਟ ਬਿ੍ਰਟੇਨ ਦੀ ਬਹੁਤ ਪੁਰਾਣੀ ਪਰੰਪਰਾ ਹੈ। ਇਸ ਦਾ ਅਸਲੀ ਨਾਮ ‘ਵਾਚ ਸੈਟਿੰਗ’ ਹੈ ਤੇ ਇਹ ਸੂਰਜ ਡੁੱਬਣ ਦੇ ਸਮੇਂ ਮਨਾਇਆ ਜਾਂਦਾ ਹੈ। ਭਾਰਤ ’ਚ ‘ਬੀਟਿੰਗ ਦਾ ਰੀਟ੍ਰੀਟ ਸੈਰੇਮਨੀ’ ਦੀ ਸ਼ੁਰੂਆਤ 1950 ’ਚ ਹੋਈ। 1950 ਤੋਂ ਹੁਣ ਤੱਕ ਭਾਰਤ ਦੇ ਗਣਤੰਤਰ ਬਣਨ ਤੋਂ ਬਾਅਦ ‘ਬੀਟਿੰਗ ਦਾ ਰੀਟ੍ਰੀਟ’ ਪ੍ਰੋਗਰਾਮ ਨੂੰ ਦੋ ਵਾਰ ਰੱਦ ਕਰਨਾ ਪਿਆ ਹੈ। ਪਹਿਲਾਂ 26 ਜਨਵਰੀ 2001 ਨੂੰ ਗੁਜਰਾਤ ’ਚ ਆਏ ਭੂਚਾਲ ਕਾਰਨ ਤੇ ਦੂਜੀ ਵਾਰ 27 ਜਨਵਰੀ 2009 ਨੂੰ ਦੇਸ਼ ਦੇ ਅੱਠਵੇਂ ਰਾਸ਼ਟਰਪਤੀ ਵੈਂਕਟਰਮਨ ਦਾ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋਣ ਜਾਣ ਕਰਨ। 

PunjabKesariਬੀਟਿੰਗ ਰੀਟ੍ਰੀਟ ਸੈਰੇਮਨੀ ਅੰਮਿ੍ਰਤਸਰ ’ਚ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ। ਪੰਜਾਬ ਸੈਰ-ਸਪਾਟਾ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਰੋਜ਼ਾਨਾਂ 15000 ਦੇ ਕਰੀਬ ਲੋਕ ਇਸ ਨੂੰ ਦੇਖਣ ਲਈ ਇਥੇ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਹਫਤੇ ਦੇ ਅੰਤ ’ਚ ਸੈਲਾਨੀਆਂ ਦੀ ਗਿਣਤੀ ਕਰੀਬ 25000 ਹੋਰ ਜਾਂਦੀ ਹੈ ਜਦਕਿ 30,000 ਤੋਂ ਵੱਧ ਲੋਕ ਸੁਤੰਤਰਤਾ ਦਿਵਸ ਤੇ ਗਣਤੰਤਰ ਦਿਵਸ ’ਤੇ ਪਹੁੰਚਦੇ ਹਨ। 

PunjabKesariਜ਼ਿਲਾ ਸੈਰ ਸਪਾਟਾ ਅਧਿਕਾਰੀ ਮੁਤਾਬਕ ਅੰਮਿ੍ਰਤਸਰ ’ਚ ਸਥਿਤ ਸ੍ਰੀ ਹਰਿਮੰਦਰ ਸਾਹਿਬ ਦੂਜੀ ਸਭ ਤੋਂ ਵੱਧ ਦੇਖੀ ਜਾਣ ਵਾਲੀ ਜਗ੍ਹਾ ਹੈ, ਜਿਥੇ 1 ਹਫਤੇ ’ਚ 50,000 ਤੋਂ ਵੱਧ ਲੋਕ ਇਥੇ ਆਉਂਦੇ ਹਨ। ਇਸ ਤੋਂ ਬਾਅਦ ਜਲਿਆਂਵਾਲਾ ਬਾਗ ਤੀਜੀ ਸਭ ਤੋਂ ਵੱਧ ਦੇਖੀ ਜਾਣ ਵਾਲੀ ਜਗ੍ਹਾ ਹੈ, ਜਿਥੇ ਰੋਜ਼ਾਨਾਂ 10, 000 ਦੇ ਕਰੀਬ ਸੈਲਾਨੀ ਆਉਂਦੇ ਹਨ।  


Baljeet Kaur

Content Editor

Related News