GT vs KKR, IPL 2024 : ਮੈਚ ਤੋਂ ਪਹਿਲਾਂ ਜਾਣੋ ਪਿੱਚ ਅਤੇ ਮੌਸਮ ਦੀ ਰਿਪੋਰਟ ਬਾਰੇ, ਇੰਝ ਹੋ ਸਕਦੀ ਹੈ ਪਲੇਇੰਗ 11

Monday, May 13, 2024 - 02:39 PM (IST)

GT vs KKR, IPL 2024 : ਮੈਚ ਤੋਂ ਪਹਿਲਾਂ ਜਾਣੋ ਪਿੱਚ ਅਤੇ ਮੌਸਮ ਦੀ ਰਿਪੋਰਟ ਬਾਰੇ, ਇੰਝ ਹੋ ਸਕਦੀ ਹੈ ਪਲੇਇੰਗ 11

ਸਪੋਰਟਸ ਡੈਸਕ : IPL 2024 ਦਾ 63ਵਾਂ ਮੈਚ ਗੁਜਰਾਤ ਟਾਈਟਨਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਕਪਤਾਨ ਸ਼ੁਭਮਨ ਗਿੱਲ ਦੀ ਫਾਰਮ 'ਚ ਵਾਪਸੀ ਤੋਂ ਉਤਸ਼ਾਹਿਤ ਗੁਜਰਾਤ ਨੇ ਜੇਕਰ ਪਲੇਆਫ 'ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਣਾ ਹੈ ਤਾਂ ਉਸ ਨੂੰ ਕਿਸੇ ਵੀ ਕੀਮਤ 'ਤੇ ਅੰਕ ਸੂਚੀ 'ਚ ਚੋਟੀ 'ਤੇ ਕਾਬਜ਼ ਕੇਕੇਆਰ ਖਿਲਾਫ ਜਿੱਤ ਦਰਜ ਕਰਨੀ ਹੋਵੇਗੀ। ਗਿੱਲ ਨੇ ਚੇਨਈ ਸੁਪਰ ਕਿੰਗਜ਼ ਖਿਲਾਫ ਆਖਰੀ ਮੈਚ 'ਚ ਸੈਂਕੜਾ ਲਗਾ ਕੇ ਆਪਣੀ ਟੀਮ ਨੂੰ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। ਜਦਕਿ ਕੇਕੇਆਰ ਪਹਿਲਾਂ ਹੀ ਪਲੇਆਫ ਲਈ ਕੁਆਲੀਫਾਈ ਕਰ ਚੁੱਕੀ ਹੈ।

ਹੈੱਡ ਟੂ ਹੈੱਡ

ਕੁੱਲ ਮੈਚ - 3
ਗੁਜਰਾਤ - 2 ਜਿੱਤਾਂ
ਕੋਲਕਾਤਾ - ਇੱਕ ਜਿੱਤ

ਪਿੱਚ ਰਿਪੋਰਟ

ਇਸ ਸੀਜ਼ਨ ਵਿੱਚ ਅਹਿਮਦਾਬਾਦ ਵਿੱਚ ਛੇ ਵਿੱਚੋਂ ਚਾਰ ਮੈਚ ਦੂਜੇ ਨੰਬਰ ’ਤੇ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਜਿੱਤੇ ਹਨ। ਤ੍ਰੇਲ ਨੇ ਇੱਕ ਤੋਂ ਵੱਧ ਵਾਰ ਆਪਣੀ ਮੌਜੂਦਗੀ ਦਰਜ ਕਰਾਈ ਹੈ।

ਮੌਸਮ

ਸੋਮਵਾਰ 13 ਮਈ ਨੂੰ ਅਹਿਮਦਾਬਾਦ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪਮਾਨ 38 ਦੇ ਆਸ-ਪਾਸ ਰਹੇਗਾ। ਸਥਾਨ 'ਤੇ ਹਵਾ ਦੀ ਗਤੀ ਲਗਭਗ 10 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ।

ਸੰਭਾਵਿਤ ਪਲੇਇੰਗ 11

ਗੁਜਰਾਤ ਟਾਈਟਨਸ : ਸ਼ੁਭਮਨ ਗਿੱਲ (ਕਪਤਾਨ), ਸਾਈ ਸੁਦਰਸ਼ਨ, ਸ਼ਾਹਰੁਖ ਖਾਨ, ਡੇਵਿਡ ਮਿਲਰ, ਮੈਥਿਊ ਵੇਡ (ਵਿਕਟਕੀਪਰ), ਰਾਹੁਲ ਤਿਵਾਤੀਆ, ਰਾਸ਼ਿਦ ਖਾਨ, ਨੂਰ ਅਹਿਮਦ, ਉਮੇਸ਼ ਯਾਦਵ, ਮੋਹਿਤ ਸ਼ਰਮਾ, ਕਾਰਤਿਕ ਤਿਆਗੀ।

ਕੋਲਕਾਤਾ ਨਾਈਟ ਰਾਈਡਰਜ਼ : ਫਿਲਿਪ ਸਾਲਟ (ਵਿਕਟਕੀਪਰ), ਸੁਨੀਲ ਨਾਰਾਇਣ, ਵੈਂਕਟੇਸ਼ ਅਈਅਰ, ਸ਼੍ਰੇਅਸ ਅਈਅਰ (ਕਪਤਾਨ), ਰਿੰਕੂ ਸਿੰਘ, ਨਿਤੀਸ਼ ਰਾਣਾ, ਆਂਦਰੇ ਰਸਲ, ਰਮਨਦੀਪ ਸਿੰਘ, ਮਿਸ਼ੇਲ ਸਟਾਰਕ, ਹਰਸ਼ਿਤ ਰਾਣਾ, ਵਰੁਣ ਚੱਕਰਵਰਤੀ।


author

Tarsem Singh

Content Editor

Related News