ਦਲਵੀਰ ਗੋਲਡੀ ''ਆਪ'' ''ਚ ਸ਼ਾਮਲ, ਮੁੱਖ ਮੰਤਰੀ ਨੇ ਜੁਆਇਨਿੰਗ ਕਰਾਉਂਦਿਆਂ ਆਖੀਆਂ ਵੱਡੀਆਂ ਗੱਲਾਂ

Wednesday, May 01, 2024 - 05:53 PM (IST)

ਦਲਵੀਰ ਗੋਲਡੀ ''ਆਪ'' ''ਚ ਸ਼ਾਮਲ, ਮੁੱਖ ਮੰਤਰੀ ਨੇ ਜੁਆਇਨਿੰਗ ਕਰਾਉਂਦਿਆਂ ਆਖੀਆਂ ਵੱਡੀਆਂ ਗੱਲਾਂ

ਚੰਡੀਗੜ੍ਹ : ਧੂਰੀ ਤੋਂ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਗੋਲਡੀ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਵਾਇਆ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਪਰਿਵਾਰ ਵਿਚ ਬਹੁਤ ਨੌਜਵਾਨ, ਜੋਸ਼ੀਲਾ ਤੇ ਮਿਹਨਤ ਕਰਨ ਵਾਲਾ ਆਗੂ ਸ਼ਾਮਲ ਹੋਇਆ ਹੈ। ਪਰਿਵਾਰ ਸਮੇਤ ਪਾਰਟੀ ਵਿਚ ਸ਼ਾਮਲ ਹੋਏ ਦਲਵੀਰ ਗੋਲਡੀ ਦਾ ਉਹ ਸਵਾਗਤ ਕਰਦੇ ਹਨ। ਮਾਨ ਨੇ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਨਾਉਣ ਦਾ ਜਿਹੜਾ ਸੁਫਨਾ ਅਸੀਂ ਲਿਆ ਹੈ, ਉਸ ਲਈ ਬਹੁਤ ਸਾਰੇ ਇਮਾਨਦਾਰ ਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਲੋੜ ਹੈ। 

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਆਗੂ ਨਾਲ ਵਾਪਰਿਆ ਵੱਡਾ ਹਾਦਸਾ, ਇਕ ਦੀ ਮੌਤ, ਅੱਜ ਜਾਣਾ ਸੀ ਅਮਰੀਕਾ

ਅਰਵਿੰਦ ਕੇਜਰੀਵਾਲ ਨੇ ਜਦੋਂ ਆਮ ਆਦਮੀ ਪਾਰਟੀ ਬਣਾਈ ਤਾਂ ਕਿਹਾ ਕਿ ਦੂਜੀਆਂ ਪਾਰਟੀਆਂ ਵਿਚ ਵੀ ਚੰਗੇ ਲੋਕ ਹਨ, ਜਿਨ੍ਹਾਂ ਦੀ ਜਾਂ ਤਾਂ ਸੁਣੀ ਨਹੀਂ ਜਾਂਦੀ ਜਾਂ ਉਨ੍ਹਾਂ ਨੂੰ ਖੂੰਝੇ ਲਗਾ ਦਿੱਤਾ ਜਾਂਦਾ ਹੈ, ਅਜਿਹੇ ਆਗੂ ਵੀ ਸਾਡੀ ਪਾਰਟੀ ਵਿਚ ਆ ਕੇ ਦੇਸ਼ ਜਾਂ ਪੰਜਾਬ ਪ੍ਰਤੀ ਲਏ ਆਪਣੇ ਸੁਫਨੇ ਪੂਰੇ ਕਰ ਸਕਦੇ ਹਨ। ਮਾਨ ਨੇ ਕਿਹਾ ਕਿ ਦਲਵੀਰ ਗੋਲਡੀ ਸਟੂਡੈਂਟ ਸਿਆਸਤ ਤੋਂ ਉਠੇ ਅਤੇ ਮਿਹਨਤ ਨਾਲ ਕਾਂਗਰਸ ਵਿਚ ਵੱਡੀ ਥਾਂ ਬਣਾਈ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਦਰਕਿਨਾਰ ਕੀਤਾ ਗਿਆ। ਗੋਲਡੀ ਛੋਟੇ ਜਿਹੇ ਘਰ ਤੋਂ ਉਠ ਕੇ ਵਿਧਾਇਕ ਬਣਿਆ ਅਤੇ ਮੁਸ਼ਕਲ ਨਾਲ ਕਾਂਗਰਸ ਵਿਚ ਆਪਣੀ ਜਗ੍ਹਾ ਬਣਾਈ, ਜਦੋਂ ਤੁਸੀਂ ਮਿਹਨਤ ਕਰਦੇ ਹੋਵੋ ਅਤੇ ਫਲ ਤੇ ਫੁਲ ਕੋਈ ਹੋਰ ਲੈ ਜਾਵੇ ਤਾਂ ਦਿਲ ਟੁੱਟ ਜਾਂਦਾ ਹੈ। 

ਇਹ ਵੀ ਪੜ੍ਹੋ : ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਵਿਵਾਦਤ ਬਿਆਨ 'ਤੇ ਮੰਗੀ ਮੁਆਫ਼ੀ

ਮੁੱਖ ਮੰਤਰੀ ਨੇ ਕਿਹਾ ਕਿ ਦਲਵੀਰ ਗੋਲਡੀ ਨੂੰ ਉਹ ਛੋਟੇ ਭਰਾ ਦੇ ਤੌਰ 'ਤੇ ਆਪਣੇ ਪਰਿਵਾਰ ਵਿਚ ਸ਼ਾਮਲ ਕਰ ਰਹੇ ਹਨ। ਸਾਡੀ ਪਾਰਟੀ ਵਿਚ ਹਾਈਕਮਾਂਡ ਜਾਂ ਬਾਸ ਕਲਚਰ ਨਹੀਂ, ਸਗੋਂ ਸਾਰੇ ਆਗੂ ਛੋਟੇ ਵੱਡੇ ਭਰਾ ਹਨ। ਮੀਤ ਹੇਅਰ ਛੋਟੀ ਉਮਰ ਵਿਚ ਤਿੰਨ ਵਾਰ ਬਰਨਾਲਾ ਜਿੱਤ ਚੁੱਕੇ ਹਨ। ਅੱਜ ਮੀਤ ਹੇਅਰ ਤੇ ਦਲਵੀਰ ਗੋਲਡੀ ਮੇਰੀਆਂ ਬਾਹਾਂ ਬਣੇ ਹਨ। ਮਾਨ ਨੇ ਕਿਹਾ ਕਿ ਖੁਸ਼ੀ ਹੈ ਕਿ ਗੋਲਡੀ ਦੇ ਰੂਪ ਵਿਚ ਅਜਿਹਾ ਨੌਜਵਾਨ ਮੁੰਡਾ ਮਿਲਿਆ ਜਿਸ ਨੂੰ ਬੋਲਣ ਦਾ ਸਲੀਕਾ ਹੈ ਅਤੇ ਲੋਕਾਂ ਨਾਲ ਰਾਬਤਾ ਕਾਇਮ ਕਰਨਾ ਆਉਂਦਾ ਹੈ। ਇਸ ਨਾਲ ਸਾਨੂੰ ਬਹੁਤ ਬਲ ਮਿਲੇਗਾ। 

ਇਹ ਵੀ ਪੜ੍ਹੋ : ਪੰਜਾਬ ਦੇ IPS ਜੋੜੇ 'ਤੇ ਟੁੱਟਾ ਦੁੱਖਾਂ ਦਾ ਪਹਾੜ, ਚਾਰ ਸਾਲਾ ਧੀ ਦੇ ਗਲ਼ੇ 'ਚ ਖਾਣਾ ਫਸਣ ਕਾਰਣ ਮੌਤ

ਸੁਖਪਾਲ ਖਹਿਰਾ ਨੇ ਹਮਲਾ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਿਸ ਦਾ ਆਪਣਾ ਕੋਈ ਸਟੈਂਡ ਨਹੀਂ ਹੈ ਉਹ ਦੂਜਿਆਂ ਨੂੰ ਦਲ ਬਦਲੂ ਦੱਸ ਰਹੇ ਹਨ ਜਦਕਿ ਇਹ ਵੀ ਨਹੀਂ ਪਤਾ ਕਿ ਖਹਿਰਾ ਦੀ ਅਗਲੀ ਪਾਰਟੀ ਹੀ ਫੁਲ ਹੋ ਸਕਦੀ ਹੈ ਕਿਉਂਕਿ ਇਹ ਬੋਲੀ ਵੀ ਉਨ੍ਹਾਂ ਦੀ ਹੀ ਬੋਲ ਰਹੇ ਹਨ। ਮਾਨ ਨੇ ਕਿਹਾ ਕਿ ਖਹਿਰਾ ਨੇ ਪਹਿਲਾਂ ਬਠਿੰਡਾ ਵਾਲਿਆਂ ਤੋਂ ਮੁਆਫੀ ਮੰਗੀ ਸੀ ਅਤੇ ਹੁਣ ਸੰਗਰੂਰ ਵਾਲਿਆਂ ਤੋਂ ਮੰਗਣੀ ਪਵੇਗੀ। ਸਾਡੀ ਲੜਾਈ ਖਹਿਰਾ ਨਾਲ ਨਹੀਂ ਸਗੋਂ ਸਾਡੀ ਲੜਾਈ ਬੇਰੋਜ਼ਗਾਰੀ ਖ਼ਿਲਾਫ, ਨੌਜਵਾਨਾਂ ਨੂੰ ਕੰਮ ਦੇਣ, ਬਿਜਲੀ ਪਾਣੀ ਅਤੇ ਖੇਤੀ ਨੂੰ ਲਾਹੇਵੰਦ ਧੰਦਾ ਬਨਾਉਣ ਦੀ ਹੈ ਪਰ ਕੇਂਦਰ ਸਰਕਾਰ ਨੇ ਆਮ ਆਦਮੀ ਪਾਰਟੀ ਨੂੰ ਡੇਗਣ ਦੀ ਪੂਰਾ ਜ਼ੋਰ ਲਗਾਇਆ ਹੈ। ਆਮ ਆਦਮੀ ਪਾਰਟੀ ਦੀ ਜਿੱਤ ਰੋਕਣ ਲਈ ਹੀ ਅਰਵਿੰਦ ਕੇਜਰੀਵਾਲ ਨੂੰ ਅੰਦਰ ਕੀਤਾ ਗਿਆ ਹੈ ਪਰ 4 ਜੂਨ ਨੂੰ ਆਮ ਆਦਮੀ ਪਾਰਟੀ ਦੇਸ਼ ਵਿਚ ਵੱਡੀ ਪਾਰਟੀ ਦੇ ਰੂਪ ਵਿਚ ਉਭਰੇਗੀ ਅਤੇ ਦੇਸ਼ ਦੀ ਸਰਕਾਰ ਬਨਾਉਣ ਵਿਚ ਵੱਡਾ ਯੋਗਦਾਨ ਪਾਏਗੀ। 

ਇਹ ਵੀ ਪੜ੍ਹੋ : ਸਨਸਨੀਖੇਜ਼ ਵਾਰਦਾਤ ਨਾਲ ਕੰਬਿਆ ਪੂਰਾ ਪਿੰਡ, ਭੂਆ ਦੇ ਪੁੱਤ ਨੇ ਘਰ ਬੁਲਾ ਕੇ ਮਾਰਿਆ ਮਾਮੇ ਦਾ ਮੁੰਡਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News