ਲਾਈਵ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦਾ ਕੀਤਾ ਧੰਨਵਾਦ, ਆਖੀਆਂ ਇਹ ਗੱਲਾਂ

04/26/2024 7:52:58 PM

ਜਲੰਧਰ (ਵੈੱਬ ਡੈਸਕ)- ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਵ ਹੋ ਕੇ ਕਿਸਾਨਾਂ ਦਾ ਧੰਨਵਾਦ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਦਾਨ ਸੂਬਾ ਹੈ। ਖੇਤੀ ਦੇ ਧੰਦੇ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਬਹੁਤ ਸਾਰੇ ਫ਼ੈਸਲੇ ਖੇਤੀਾਬੜੀ ਦੇ ਧੰਦੇ ਨੂੰ ਬਚਾਉਣ ਲਈ ਕੀਤੇ ਗਏ ਹਨ। ਮੰਡੀਆਂ ਵਿਚ ਲਿਫ਼ਟਿੰਗ ਦਾ ਸਹੀ ਪ੍ਰਬੰਧ ਹੋਣਾ ਸਮੇਤ ਕਈ ਫ਼ੈਸਲੇ ਕੀਤੇ ਗਏ ਹਨ।  

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰੇ ਲਈ ਬਹੁਤ ਵੱਡੀ ਗੱਲ ਹੈ ਕਿ ਕਿਸਾਨਾਂ ਨੇ ਮੇਰੀ ਅਪੀਲ ਮੰਨੀ। ਅਪੀਲ ਮੰਨਣ ਲਈ ਕਿਸਾਨਾਂ ਦਾ ਧੰਨਵਾਦ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਝੋਨੇ ਦੀ ਪੂਸਾ 44 ਕਿਮਸ ਲਾਉਣੀ ਘਟਾਈ ਹੈ। ਕਿਸਾਨਾਂ ਨੇ ਪੂਸਾ 44 ਛੱਡ ਕੇ ਵੱਡੇ ਪੱਧਰ 'ਤੇ ਪਾਣੀ ਬਚਾਇਆ ਹੈ। ਅਰਬਾਂ-ਖਰਬਾਂ ਲੀਟਰ ਪਾਣੀ ਵੀ ਬਚਿਆ ਹੈ।  

ਇਹ ਵੀ ਪੜ੍ਹੋ- ਜਲੰਧਰ ਦੇ ਪਠਾਨਕੋਟ ਚੌਂਕ 'ਤੇ ਵੱਡਾ ਹਾਦਸਾ, ਟੈਂਕਰ ਨੇ ਭੰਨ 'ਤੀਆਂ ਲਗਜ਼ਰੀ ਗੱਡੀਆਂ, ਮਚਿਆ ਚੀਕ-ਚਿਹਾੜਾ

ਉਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨਾਲ ਜਲਦੀ ਮੀਟਿੰਗ ਕਰਨ ਦੀ ਵੀ ਗੱਲ ਕਹੀ ਹੈ। ਇਸ ਦੇ ਨਾਲ ਹੀ ਬਿਜਲੀ ਵੀ ਬਚੀ ਹੈ। ਉਨ੍ਹਾਂ ਕਿਹਾ ਕਿ 477 ਕਰੋੜ ਬਿਜਲੀ ਬੋਰਡ ਨੂੰ ਬਚਿਆ ਹੈ। ਪੰਜਾਬ ਦੀ ਹਵਾ, ਪਾਣੀ ਅਤੇ ਧਰਤੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾਉਣਾ ਸਾਡੀ ਡਿਊਟੀ ਨਹੀਂ ਫ਼ਰਜ਼ ਹੈ ਅਤੇ ਇਹ ਫ਼ਰਜ਼ ਅਸੀਂ ਨਿਭਾ ਰਹੇ ਹਾਂ। 


ਜ਼ਿਕਰਯੋਗ ਹੈ ਕਿ ਝੋਨੇ ਦੀ ਪੂਸਾ 44 ਕਿਸਮ ਨਾ ਲਾਉਣ ਦੀ ਅਪੀਲ ਪਿਛਲੇ ਸਾਲ ਵਿਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਨੂੰ ਕੀਤੀ ਗਈ ਸੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਪੀਲ ਤੋਂ ਬਾਅਦ ਕਿਸਾਨਾਂ ਨੇ ਝੋਨੇ ਦੀ ਪੂਸਾ 44 ਕਿਸਮ ਨਹੀਂ ਲਗਾਈ ਸੀ, ਜਿਸ ਨਾਲ ਪਾਣੀ ਅਤੇ ਬਿਜਲੀ ਦੀ ਬਚਤ ਹੋਈ ਹੈ। 

ਇਹ ਵੀ ਪੜ੍ਹੋ- ਜ਼ੀਰਕਪੁਰ ਵਿਖੇ ਮੈਕਡੋਨਲਡ ਦੇ ਬਾਥਰੂਮ 'ਚੋਂ ਮਿਲੀ ਨੌਜਵਾਨ ਦੀ ਲਾਸ਼, ਵੇਖ ਹੈਰਾਨ ਰਹਿ ਗਏ ਸਭ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News