ਔਜਲਾ ਨੇ ਰੇਲਵੇ ਹਸਪਤਾਲ ਦਾ ਕੀਤਾ ਦੌਰਾ
Friday, Jan 18, 2019 - 02:08 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਸਾਂਸਦ ਗੁਰਜੀਤ ਸਿੰਘ ਔਜਲਾ ਨੇ ਅੱਜ ਅੰਮ੍ਰਿਤਸਰ 'ਚ ਨਵੇਂ ਬਣੇ ਰੇਲਵੇ ਹਸਪਤਾਲ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਹਸਪਤਾਲ ਵਿਚਲੀਆਂ ਖਾਮੀਆਂ ਦੂਰ ਕਰਨ ਸਬੰਧੀ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਹਸਪਤਾਲ ਦੇ ਸਫਾਈ ਪ੍ਰਬੰਧਾਂ ਦੀ ਬੁਰੀ ਹਾਲਤ 'ਤੇ ਦੁੱਖ ਜਤਾਉਂਦਿਆਂ ਕਰਮਚਾਰਾਂ ਨੂੰ ਆਪਣਾ ਕੰਮ ਸਹੀ ਢੰਗ ਨਾਲ ਕਰਨ ਲਈ ਝਾੜ ਵੀ ਪਾਈ।
ਇਸ ਉਪਰੰਤ ਉਨ੍ਹਾਂ ਨੇ ਐੱਮ.ਪੀ. ਸੀਟ 'ਤੇ ਦਾਅਵੇਦਾਰੀ ਸਬੰਧੀ ਬੋਲਦਿਆਂ ਕਿਹਾ ਕਿ ਲੋਕਤੰਤਰ 'ਚ ਹਰ ਕੋਈ ਆਪਣੀ ਮੰਗ ਰੱਖ ਸਕਦਾ ਹੈ ਪਰ ਆਖਰੀ ਫੈਸਲਾ ਹਾਈ ਕਮਾਨ ਦਾ ਹੀ ਹੋਵੇਗਾ। ਔਜਲਾ ਨੇ ਵਿਧਾਇਕ ਜ਼ੀਰਾ ਵਿਵਾਦ ਸਬੰਧੀ ਕਿਹਾ ਕਿ ਇਹ ਫੈਸਲਾ ਵੀ ਪਾਰਟੀ ਹਾਈਕਮਾਨ ਦਾ ਹੀ ਹੈ।