ਦਿੱਲੀ ਦੇ ਹਰਦੀਪ ਪੁਰੀ ਅਤੇ ਅੰਮ੍ਰਿਤਸਰ ਦੇ ਗੁਰਜੀਤ ਔਜਲਾ ਵਿਚਾਲੇ ਹੋਵੇਗਾ ਸਖਤ ਮੁਕਾਬਲਾ
Sunday, Apr 28, 2019 - 09:18 AM (IST)
ਅੰਮ੍ਰਿਤਸਰ (ਇੰਦਰਜੀਤ) : ਲੋਕ ਸਭਾ ਚੋਣਾਂ ਵਿਚ ਪੰਜਾਬ ਦੀ ਹਾਟ ਸੀਟ ਬਣ ਚੁੱਕੀ ਅੰਮ੍ਰਿਤਸਰ 'ਤੇ ਪੂਰੇ ਪੰਜਾਬ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਇਥੋਂ ਤੱਕ ਕਿ ਹਰਦੀਪ ਪੁਰੀ ਦੇ ਮਾਮਲੇ ਵਿਚ ਤਾਂ ਪੂਰਾ ਦੇਸ਼ ਉਨ੍ਹਾਂ 'ਤੇ ਨਜ਼ਰਾਂ ਟਿਕਾਈ ਬੈਠਾ ਹੈ, ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਵਿਚ ਇਹ ਮੰਤਰੀ ਹਨ ਅਤੇ ਮੋਦੀ ਦੇ ਖਾਸਮ-ਖਾਸ ਵੀ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਗੁੱਟਬੰਦੀ ਤੋਂ ਹਟ ਕੇ ਉਮੀਦਵਾਰਾਂ ਨੂੰ ਜਿਤਾਇਆ ਜਾਵੇ। ਪੰਜਾਬ ਦੀ ਮਹਾ ਚਰਚਿਤ ਸੀਟ ਬਠਿੰਡਾ ਨੂੰ ਪਿੱਛੇ ਛੱਡਦੇ ਹੋਏ ਅੰਮ੍ਰਿਤਸਰ ਅਤੇ ਗੁਰਦਾਸਪੁਰ ਲੋਕ ਸਭਾ ਸੀਟਾਂ ਖਿੱਚ ਦਾ ਕੇਂਦਰ ਬਣ ਰਹੀਆਂ ਹਨ। ਇਹਨਾਂ ਵਿਚ ਗੁਰਦਾਸਪੁਰ ਸੀਟ 'ਤੇ ਐਕਟਰ ਅਤੇ ਅੰਮ੍ਰਿਤਸਰ ਦੀ ਸੀਟ 'ਤੇ ਕੇਂਦਰੀ ਮੰਤਰੀ ਅਤੇ ਸਾਬਕਾ ਆਈ. ਆਰ. ਐੱਸ ਅਧਿਕਾਰੀ ਭਾਜਪਾ ਦੇ ਮਹਾਂਰਿਸ਼ੀ ਦੇ ਤੌਰ 'ਤੇ ਉਤਰੇ ਹਨ। ਇਨ੍ਹਾਂ ਦੋਵਾਂ ਉਮੀਦਵਾਰਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਲੀਵਾਲ ਵੀ ਮੈਦਾਨ ਵਿਚ ਉਤਰੇ ਹਨ। ਇਹ ਅਮਰੀਕਾ ਵਿਚ ਰਹਿਣ ਵਾਲੇ ਉਮੀਦਵਾਰ ਹਨ।
ਕਾਂਗਰਸ ਉਮੀਦਵਾਰ ਦੇ ਪਾਜ਼ੇਟਿਵ ਪਹਿਲੂ
- ਗੁਰਜੀਤ ਸਿੰਘ ਔਜਲਾ ਲਈ
- ਲੋਕਲ ਜ਼ਮੀਨੀ ਪੱਧਰ ਦੇ ਨੌਜਵਾਨ ਨੇਤਾ ਹਨ। ਜੋਸ਼ੀਲੇ ਭਾਸ਼ਣਾਂ ਵਿਚ ਮਾਹਿਰ, ਮਿੱਠ ਬੋਲੜੇ ਅਤੇ ਬੇਦਾਗ ਅਕਸ ਵਾਲੇ ਹਨ।
- ਪੇਸ਼ੇ ਤੋਂ ਕਿਸਾਨ ਹਨ ਅਤੇ ਪੇਂਡੂ ਵੋਟਰਾਂ 'ਤੇ ਆਪਣਾ ਜ਼ਿਆਦਾ ਪ੍ਰਭਾਵ ਰੱਖਦੇ ਹਨ। ਸ਼ਹਿਰ ਵਿਚ ਰਹਿਣ ਦੇ ਕਾਰਨ ਸ਼ਹਿਰੀ ਵੋਟਰਾਂ 'ਤੇ ਵੀ ਪੂਰਾ ਅਸਰ ਹੈ।
- 2017 ਦੀਆਂ ਉਪ ਚੋਣਾਂ ਵਿਚ ਭਾਜਪਾ ਉਮੀਦਵਾਰ ਨੂੰ ਦੋ ਲੱਖ ਵੋਟਾਂ ਨਾਲ ਹਰਾ ਚੁੱਕੇ ਹਨ।
- ਆਪਣੇ 2 ਸਾਲ ਦੇ ਕਾਰਜਕਾਲ ਵਿਚ ਕਈ ਸਰਕਾਰੀ ਸੰਸਥਾਨਾਂ ਵਿਚ ਆਪਣੀ ਸਰਕਾਰ ਹੋਣ ਦੇ ਬਾਵਜੂਦ ਆਪਣੇ ਆਪ ਛਾਪੇ ਮਾਰਨ ਤੋਂ ਬਾਅਦ ਮੀਡੀਆ ਦੀਆਂ ਸੁਰਖੀਆਂ ਵਿਚ ਆਏ।
- ਕੇਂਦਰ ਸਰਕਾਰ ਵੱਲੋਂ ਜੀ. ਐੱਸ. ਟੀ. ਦੇ ਕਾਰਨ ਵਪਾਰੀਆਂ ਦੀ ਨਾਰਾਜ਼ਗੀ ਦਾ ਉਲਟ ਲਾਭ।
ਨਾਕਾਰਾਤਮਕ ਪਹਿਲੂ
- ਗੁਰਜੀਤ ਔਜਲਾ
- ਅੰਦਰੂਨੀ ਗੁੱਟਬੰਦੀ ਅਤੇ ਇਸ ਸੀਟ ਦੇ ਚਾਹਵਾਨ ਉਮੀਦਵਾਰਾਂ ਦੀ ਨਾਰਾਜ਼ਗੀ ।
- ਪੰਜਾਬ ਸਰਕਾਰ ਦੁਆਰਾ 6 ਮਹੀਨਿਆਂ ਵਿਚ ਨਸ਼ੇ ਨੂੰ ਜੜ੍ਹੋਂ ਉਖਾੜ ਦੇਣ ਦੇ ਵਾਅਦੇ ,
- ਵਿਕਾਸ ਕਾਰਜਾਂ ਦੀ ਅਣਦੇਖੀ, ਨਗਰ ਨਿਗਮ ਦੀ ਕਾਰਜ਼ਸ਼ੈਲੀ ਤੋਂ ਉਲਟ ਪ੍ਰਭਾਵ
ਭਾਜਪਾ ਉਮੀਦਵਾਰ ਹਰਦੀਪ ਪੁਰੀ ਦੇ ਪਾਜ਼ੇਟਿਵ ਪੱਖ
- ਰਾਸ਼ਟਰੀ ਪੱਧਰ ਦੇ ਨੇਤਾ ਹਨ, ਲੋਕਾਂ ਨੂੰ ਕੇਂਦਰੀ ਰਾਹਤ ਅਤੇ ਅੰਮ੍ਰਿਤਸਰ ਲਈ ਵੱਡੇ ਪੈਕੇਜ ਦੀ ਉਮੀਦ।
- ਬਾਹਰੀ ਨੇਤਾ ਹੋਣ ਦੇ ਕਾਰਨ ਭਾਜਪਾ ਨੇਤਾ ਅਤੇ ਵਰਕਰ ਹੋਣਗੇ ਇੱਕਜੁਟ, ਗੁੱਟਬੰਦੀ ਖ਼ਤਮ ਹੋਵੇਗੀ।
- ਖੱਤਰੀ ਜਾਤ ਹੋਣ ਦੇ ਕਾਰਨ ਸ਼ਹਿਰੀ ਵੋਟਰਾਂ ਦਾ ਰੁਝੇਵਾਂ।
- ਰਿਟਾਇਰਡ ਆਈ. ਆਰ. ਐੱਸ. ਅਧਿਕਾਰੀ ਹੋਣ ਦੇ ਨਾਤੇ ਪੜ੍ਹੇ-ਲਿਖੇ ਵੋਟਰਾਂ ਦਾ ਲਾਭ
- ਆਰ. ਐੱਸ. ਐੱਸ. ਅਤੇ ਨਮੋ ਭਗਤਾਂ ਦਾ ਸਹਿਯੋਗ
ਭਾਜਪਾ ਉਮੀਦਵਾਰ ਦੇ ਨੈਗੇਟਿਵ ਪੱਖ ਅਤੇ ਚੁਣੌਤੀਆਂ
- ਖੇਤਰੀ ਮੁੱਦਿਆਂ ਦੀ ਜਾਣਕਾਰੀ ਨਾ ਹੋਣਾ, ਸਥਾਨਕ ਭਾਜਪਾ ਨੇਤਾਵਾਂ ਦੇ ਮੋਢਿਆਂ 'ਤੇ ਚੋਣਾਂ ਦੀ ਵਾਗਡੋਰ।
- ਅੰਮ੍ਰਿਤਸਰ ਦੇ ਨਿਰਯਾਤ 'ਤੇ ਕੇਂਦਰ ਦੀ ਰੋਕ ਨਾਲ ਪ੍ਰਭਾਵਿਤ 40 ਹਜ਼ਾਰ ਪਰਿਵਾਰ
- ਜੀ. ਐੱਸ. ਟੀ. ਅਤੇ ਅੰਮ੍ਰਿਤਸਰ ਦੀ ਇੰਡਸਟਰੀ ਪਲਾਇਨ ਦੇ ਮੁੱਦੇ 'ਤੇ ਕੇਂਦਰ ਸਰਕਾਰ ਪ੍ਰਤੀ ਵਪਾਰੀਆਂ ਦਾ ਰੋਸ।
- ਆਈ. ਪੀ. ਐੱਸ. ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬਰਗਾੜੀ ਕਾਂਡ ਦੀ ਜਾਂਚ ਤੋਂ ਹਟਾ ਦੇਣਾ।
- ਪਾਕਿਸਤਾਨ ਤੋਂ ਨਸ਼ੇ ਦੀ ਆਮਦ 'ਤੇ ਕੇਂਦਰ ਦੀਆਂ ਏਜੰਸੀਆਂ ਦੀ ਜ਼ਿੰਮੇਦਾਰੀ।
- 2014 ਵਿਚ ਜੇਤਲੀ ਦੀ ਸਖਤ ਹਾਰ ਦੀ ਸਖਤ ਚੁਣੌਤੀ
ਆਮ ਆਦਮੀ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ
ਨੈਗੇਟਿਵ ਪਹਿਲੂ
- ਆਮ ਆਦਮੀ ਪਾਰਟੀ ਦੇ ਉਮੀਦਵਾਰ ਉਪਕਾਰ ਸਿੰਘ ਸੰਧੂ 2017 ਦੀਆਂ ਉਪ ਚੋਣਾਂ ਵਿਚ ਸਾਢੇ ਤਿੰਨ ਲੱਖ ਵੋਟਾਂ ਨਾਲ ਹਾਰੇ ਸਨ।
- ਐੱਨ. ਆਰ. ਆਈ. ਹੋਣ ਦੇ ਕਾਰਨ ਸਥਾਨਕ ਮੁੱਦਿਆਂ ਦੀ ਜਾਣਕਾਰੀ ਨਾ ਹੋਣਾ ਅਤੇ ਲੋਕਾਂ ਨਾਲ ਸੰਪਰਕ ਦੀ ਕਮੀ ਮਹਿਸੂਸ ਹੋਵੇਗੀ।
- ਪੰਜਾਬ ਪੱਧਰ 'ਤੇ ਦਿੱਗਜ ਆਮ ਆਦਮੀ ਪਾਰਟੀ ਦੇ ਨੇਤਾਵਾਂ ਦਾ ਪਾਰਟੀ ਨੂੰ ਅਲਵਿਦਾ ਕਹਿਣਾ।
- ਆਮ ਆਦਮੀ ਪਾਰਟੀ ਦੇ ਪੱਖ ਵਿਚ ਪਹਿਲੂ
- ਅਮਰੀਕਾ ਨਿਵਾਸੀ ਹੋਣ ਦੇ ਕਾਰਨ ਵਿਦੇਸ਼ੀ ਰਿਸ਼ਤੇਦਾਰਾਂ ਦਾ ਲਾਭ।
- ਨਵਾਂ ਚਿਹਰਾ ਹੈ ਕੋਈ ਰਾਜਨੀਤਕ ਇਲਜ਼ਾਮ ਨਹੀਂ।
- ਜੋ ਲੋਕ ਅਕਾਲੀ ਅਤੇ ਕਾਂਗਰਸੀ ਦੋਵਾਂ ਸਰਕਾਰਾਂ ਤੋਂ ਸੰਤੁਸ਼ਟ ਨਹੀਂ, ਉਨ੍ਹਾਂ ਦਾ ਲਾਭ ਮਿਲੇਗਾ।
ਲੋਕ ਸਭਾ ਵਿਚ ਪਾਰਟੀਆਂ ਦੀ ਹਾਲਤ
ਅੰਮ੍ਰਿਤਸਰ ਵਿਚ ਸਾਲ 2018 ਦੀਆਂ ਉਪ ਚੋਣਾਂ ਵਿਚ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ 508153 ਵੋਟਾਂ ਲੈ ਕੇ ਜਿੱਤੇ। ਉਥੇ ਹੀ ਉਨ੍ਹਾਂ ਦੇ ਨੇੜੇ ਸਾਹਮਣੇ ਭਾਜਪਾ ਦੇ ਰਾਜਿੰਦਰ ਮੋਹਨ ਸਿੰਘ ਛੀਨਾ ਨੂੰ 308964 ਵੋਟਾਂ ਮਿਲੀਆਂ। ਉੱਧਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਪਕਾਰ ਸਿੰਘ ਸੰਧੂ ਨੂੰ 149984 ਵੋਟਾਂ ਪ੍ਰਾਪਤ ਹੋਈਆਂ। ਇਸ ਵਿਚ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ 199189 ਵੋਟਾਂ ਨਾਲ ਜਿੱਤ ਹੋਈ ਸੀ।
ਵਿਧਾਨ ਸਭਾ ਚੋਣਾਂ ਦੀ ਹਾਲਤ
ਅੰਮ੍ਰਿਤਸਰ ਵਿਚ ਵਿਧਾਨ ਸਭਾ ਚੋਣਾਂ ਵਿਚ ਅੰਮ੍ਰਿਤਸਰ ਦੇ 8 ਚੋਣ ਹਲਕਿਆਂ ਵਿਚ ਕਾਂਗਰਸ ਦੇ 7 ਉਮੀਦਵਾਰ ਜਿੱਤੇ ਅਤੇ ਅਕਾਲੀ ਦਲ ਦਾ 1 ਉਮੀਦਵਾਰ ਹੀ ਜਿੱਤਿਆ ਸੀ।
ਇੰਨੀਆਂ ਵੋਟਾਂ ਨਾਲ ਜਿੱਤੇ ਸਨ ਉਮੀਦਵਾਰ
ਅੰਮ੍ਰਿਤਸਰ ਉੱਤਰੀ ਕਾਂਗਰਸ - 6497
ਦੱਖਣੀ ਤੋਂ ਕਾਂਗਰਸ - 22658
ਪੂਰਬੀ ਤੋਂ ਕਾਂਗਰਸ - 42809
ਕੇਂਦਰੀ ਤੋਂ ਕਾਂਗਰਸ - 21116
ਪੱਛਮੀ ਤੋਂ ਕਾਂਗਰਸ - 26847
ਅਟਾਰੀ ਤੋਂ ਕਾਂਗਰਸੀ - 10202
ਅਜਨਾਲਾ ਤੋਂ ਕਾਂਗਰਸੀ - 18713
ਮਜੀਠਾ ਤੋਂ ਅਕਾਲੀ ਦਲ - 22884