ਪਿਤਾ ਬਲਕੌਰ ਸਿੰਘ ਨੇ ਕੀਤਾ ਸਿੱਧੂ ਮੂਸੇ ਵਾਲਾ ਦੇ ਨਵੇਂ ਗੀਤ ਦਾ ਐਲਾਨ, ਇਸ ਦਿਨ ਹੋਵੇਗਾ ਰਿਲੀਜ਼
Saturday, Nov 22, 2025 - 12:55 PM (IST)
ਜਲੰਧਰ (ਬਿਊਰੋ)– ਆਪਣੇ ਹਾਲੀਆ ਇੰਟਰਵਿਊ ਦੌਰਾਨ ਮਰਹੂਮ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪ੍ਰਸ਼ੰਸਕਾਂ ਨਾਲ ਇਕ ਵੱਡਾ ਤੇ ਦਿਲ ਨੂੰ ਛੂਹਣ ਵਾਲਾ ਅਪਡੇਟ ਸਾਂਝਾ ਕੀਤਾ ਹੈ। ਉਨ੍ਹਾਂ ਖ਼ੁਲਾਸਾ ਕੀਤਾ ਕਿ ਸਿੱਧੂ ਮੂਸੇ ਵਾਲਾ ਦਾ ਨਵਾਂ ਗੀਤ 30 ਨਵੰਬਰ ਤੱਕ ਰਿਲੀਜ਼ ਹੋਣ ਦੀ ਉਮੀਦ ਹੈ।
ਉਨ੍ਹਾਂ ਕਿਹਾ, ‘‘ਬਸ ਥੋੜ੍ਹੇ ਦਿਨਾਂ ’ਚ ਸਿੱਧੂ ਦਾ ਗੀਤ ਆ ਰਿਹਾ ਹੈ। ਗੀਤ ਦੀ ਸ਼ੂਟਿੰਗ ਖ਼ਤਮ ਹੋ ਗਈ ਹੈ। ਛੋਟਾ-ਮੋਟਾ ਕੰਮ ਖ਼ਤਮ ਕਰਕੇ ਕੋਸ਼ਿਸ਼ ਹੈ ਸਾਡੀ ਕਿ 30 ਦੇ ਲਾਗੇ ਗੀਤ ਰਿਲੀਜ਼ ਕਰ ਦਿੱਤਾ ਜਾਵੇਗਾ।’’

ਉਨ੍ਹਾਂ ਇਹ ਵੀ ਪੁਸ਼ਟੀ ਕੀਤੀ ਕਿ ਗੀਤ ਦੀ ਸ਼ੂਟਿੰਗ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ। ਟੀਮ ਹੁਣ ਐਡੀਟਿੰਗ ’ਚ ਰੁੱਝੀ ਹੋਈ ਹੈ ਤੇ ਇਕ ਵਾਰ ਸਭ ਕੁਝ ਫਾਈਨਲ ਹੋਣ ’ਤੇ ਗੀਤ ਨੂੰ ਰਿਲੀਜ਼ ਕਰ ਦਿੱਤਾ ਜਾਵੇਗਾ। ਇਸ ਭਰੋਸੇ ਨੇ ਪ੍ਰਸ਼ੰਸਕਾਂ ’ਚ ਨਵੀਂ ਖ਼ੁਸ਼ੀ ਤੇ ਉਤਸ਼ਾਹ ਲਿਆਂਦਾ ਹੈ।

ਪੰਜਾਬ ਤੇ ਦੁਨੀਆ ਭਰ ਦੇ ਸਮਰਥਕ ਇਸ ਐਲਾਨ ਦਾ ਜਸ਼ਨ ਮਨਾ ਰਹੇ ਹਨ ਤੇ ਸਿੱਧੂ ਦੀ ਵਿਰਾਸਤ ਤੋਂ ਇਕ ਹੋਰ ਭਾਵਨਾਤਮਕ ਤੇ ਸ਼ਕਤੀਸ਼ਾਲੀ ਰਿਲੀਜ਼ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
#SidhuMoosewala #FatherBalkaursingh #Moosewala #PunjabiSinger
