ਅੰਮ੍ਰਿਤਸਰ ਸਰਹੱਦ ’ਤੇ BSF ਦੀ ਵੱਡੀ ਕਾਰਵਾਈ, ਡਰੋਨ ਤੇ ਪਿਸਤੌਲ ਦੇ ਪੁਰਜ਼ੇ ਜ਼ਬਤ

Tuesday, Nov 25, 2025 - 04:24 PM (IST)

ਅੰਮ੍ਰਿਤਸਰ ਸਰਹੱਦ ’ਤੇ BSF ਦੀ ਵੱਡੀ ਕਾਰਵਾਈ, ਡਰੋਨ ਤੇ ਪਿਸਤੌਲ ਦੇ ਪੁਰਜ਼ੇ ਜ਼ਬਤ

ਅੰਮ੍ਰਿਤਸਰ (ਨੀਰਜ)- ਸਰਹੱਦੀ ਖੇਤਰਾਂ 'ਚ ਪਿਛਲੇ ਕੁਝ ਮਹੀਨਿਆਂ ਦੌਰਾਨ ਡਰੋਨ ਮੂਵਮੈਂਟ ਵਿਚ ਵਾਧਾ ਦਰਜ ਕੀਤਾ ਗਿਆ ਹੈ। ਹਾਲ ਹੀ 'ਚ ਬੀਐੱਸਐੱਫ ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਸਰਹੱਦੀ ਪਿੰਡ ਚੱਕ ਅੱਲ੍ਹਾ ਬਖਸ਼ ਵਿਚ ਡਰੋਨ ਤੇ ਪਿਸਤੌਲ ਦੇ ਪੁਰਜ਼ੇ ਜ਼ਬਤ ਕੀਤੇ ਹਨ। ਪਿਛਲੇ ਕਈ ਮਹੀਨਿਆਂ ਤੋਂ ਇਹ ਦੇਖਿਆ ਗਿਆ ਹੈ ਕਿ ਤਸਕਰ ਡਰੋਨਾਂ ਨਾਲ ਸਿਰਫ਼ ਹੈਰੋਇਨ ਅਤੇ ਹਥਿਆਰ ਮੰਗਵਾਉਂਦੇ ਪਰ ਹੁਣ ਹਥਿਆਰਾਂ ਦੇ ਪਾਰਟਸ ਵੀ ਮੰਗਵਾਉਣੇ ਸ਼ੁਰੂ ਹੋ ਗਏ ਹਨ।

ਇਹ ਵੀ ਪੜ੍ਹੋ- ਵੱਡਾ ਹਾਦਸਾ, ਰਾਵੀ ਦਰਿਆ 'ਚ ਟਰੈਕਟਰ ਸਮੇਤ ਰੁੜਿਆ ਨੌਜਵਾਨ, ਹੋਈ ਮੌਤ

ਇਹ ਮੰਨਿਆ ਜਾ ਰਿਹਾ ਹੈ ਕਿ ਕਿਸੇ ਤਸਕਰ ਦਾ ਪਿਸਤੌਲ ਟੁੱਟ ਗਿਆ ਹੋ ਸਕਦਾ ਹੈ, ਅਤੇ ਇਸਦੀ ਮੁਰੰਮਤ ਲਈ ਪਾਕਿਸਤਾਨ ਤੋਂ ਪਿਸਤੌਲ ਦੇ ਪੁਰਜ਼ੇ ਮੰਗਵਾਏ ਗਏ ਹੋਣ, ਕਿਉਂਕਿ ਕਾਨੂੰਨੀ ਤੌਰ 'ਤੇ ਹਥਿਆਰਾਂ ਦੀ ਮੁਰੰਮਤ ਕਿਸੀ ਡੀਲਰ ਤੋਂ ਨਹੀਂ ਕਰਵਾਈ ਜਾ ਸਕਦੀ।

ਇਹ ਵੀ ਪੜ੍ਹੋ- ਪੰਜਾਬ: 10 ਤੇ 20 ਰੁਪਏ ਦੇ ਨਵੇਂ ਨੋਟਾਂ ਦੀ ਹੋ ਰਹੀ ਬਲੈਕ, ਬੈਂਕ ਅਧਿਕਾਰੀ ਕਰ ਰਹੇ...


author

Shivani Bassan

Content Editor

Related News