ਗੁਰਜੀਤ ਔਜਲਾ ਨੇ ਚੋਣਾਂ ਦੀ ਸਾਰੀ ਥਕਾਨ ਪਰਿਵਾਰ ਨਾਲ ਬੈਠ ਲਾਈ (ਵੀਡੀਓ)

Tuesday, May 21, 2019 - 09:58 AM (IST)

ਅੰਮ੍ਰਿਤਸਰ (ਸੁਮਿਤ ਖੰਨਾ) - 40 ਦਿਨਾਂ ਦੇ ਲੰਮੇ ਕੈਂਪੇਨ ਸ਼ੈਡਯੁਲ ਤੋਂ ਬਾਅਦ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿਘ ਔਜਲਾ ਨੇ ਪਰਿਵਾਰ ਨਾਲ ਬੈਠ ਕੇ ਸਮਾਂ ਬਿਤਾਇਆ। ਗੁਰਜੀਤ ਔਜਲਾ ਨੇ ਆਪਣੇ ਮਾਤਾ-ਪਿਤਾ ਨਾਲ ਬਹੁਤ ਸਾਰਿਆਂ ਗੱਲਾਂ ਮਾਰ ਕੇ ਅਤੇ ਬੱਚਿਆਂ ਨਾਲ ਖੇਡ ਕੇ ਆਪਣੇ ਆਪ ਨੂੰ ਫ੍ਰੈਸ਼ ਕੀਤਾ। ਦੱਸ ਦੇਈਏ ਕਿ ਆਪਣੀ ਬੱਚੀ ਨਾਲ ਖੇਡਣ ਲਈ ਔਜਲਾ ਨੇ ਖਿਡੌਣਿਆਂ ਦੀ ਪੇਟੀ ਹੀ ਖੋਲ੍ਹ ਕੇ ਰੱਖ ਦਿੱਤੀ ਅਤੇ ਫਿਰ ਟੀ. ਵੀ. ਕਾਰਟੂਨ ਦੇਖਣ ਤੋਂ ਬਾਅਦ ਉਨ੍ਹਾਂ ਬਜ਼ੁਰਗ ਮਾਂ-ਬਾਪ ਨਾਲ ਗੱਪਾਂ ਮਾਰੀਆਂ। ਇਸ ਮੌਕੇ ਔਜਲਾ ਪਰਿਵਾਰ ਉਨ੍ਹਾਂ ਨੂੰ ਨਾਲ ਵੇਖ ਕੇ ਖੂਸ਼ ਸੀ। ਗੁਰਜੀਤ ਔਜਲਾ ਮੁਤਾਬਕ ਉਨ੍ਹਾਂ ਦੇ 40 ਦਿਨਾਂ ਦੀ ਸਾਰੀ ਥਕਾਨ ਉਨ੍ਹਾਂ ਦੇ ਪਰਿਵਾਰ ਦੀ ਇਕ ਮੁਸਕੁਰਾਹਟ ਨਾਲ ਹੀ ਖਤਮ ਹੋ ਗਈ ਹੈ, ਜਿਸ ਕਾਰਨ ਉਹ ਇਕ ਵਾਰ ਫਿਰ ਤੋਂ ਤਰੋਤਾਜ਼ਾ ਹੋ ਗਏ ਹਨ। 

ਜ਼ਿਕਰਯੋਗ ਹੈ ਕਿ ਕਾਂਗਰਸੀ ਉਮੀਦਵਾਰ ਗੁਰਜੀਤ ਔਜਲਾ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਲੀਵਾਲ, ਪੰਜਾਬ ਡੈਮੋਕੇਟਿਕ ਅਲਾਇੰਸ ਦੀ ਦਸਵਿੰਦਰ ਕੌਰ, ਭਾਜਪਾ ਦੇ ਹਰਦੀਪ ਪੁਰੀ ਨਾਲ ਹੋ ਰਿਹਾ ਹੈ।


author

rajwinder kaur

Content Editor

Related News