ਇਨਸਾਨੀਅਤ ਦੀ ਮਿਸਾਲ ਹੈ ਇਹ ਕੁੜੀ, ਅਵਾਰਾਂ ਕੁੱਤਿਆਂ ਨੂੰ ਬਣਾਇਆ ਪਰਿਵਾਰ ਦਾ ਹਿੱਸਾ (ਵੀਡੀਓ)
Saturday, May 23, 2020 - 01:28 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਜਾਨਵਰਾਂ ਨੂੰ ਪਿਆਰ ਕਰਨ ਵਾਲੇ ਲੋਕ ਤੁਸੀਂ ਬਹੁਤ ਦੇਖੇ ਹੋਣਗੇ ਪਰ ਅੱਜ ਅਸੀਂ ਤੁਹਾਨੂੰ ਜਿਸ ਕੁੜੀ ਬਾਰੇ ਦੱਸਣ ਜਾ ਰਹੇ ਹਾਂ ਉਸ ਦਾ ਕੁੱਤਿਆ ਨਾਲ ਅਜਿਹਾ ਪਿਆਰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਅੰਮ੍ਰਿਤਸਰ ਦੀ ਰਹਿਣ ਵਾਲੀ ਰੇਖਾ ਆਪਣੇ ਘਰ 'ਚ ਹੀ ਬੇਸਹਾਰਾਂ ਕੁੱਤਿਆ ਨੂੰ ਲੈ ਕੇ ਆਉਂਦੀ ਹੈ ਤੇ ਉਨ੍ਹਾਂ ਦੀ ਦੇਖਭਾਲ ਕਰਦੀ ਹੈ। ਉਸ ਕੋਲ ਹੁਣ ਤੱਕ ਤਕਰੀਬਨ 45 ਕੁੱਤੇ ਹੋ ਚੁੱਕੇ ਹਨ, ਜਿਨ੍ਹਾਂ ਨੂੰ ਉਸ ਨੇ ਘਰ 'ਚ ਰੱਖਿਆ ਹੋਇਆ ਹੈ।
ਇਹ ਵੀ ਪੜ੍ਹੋ : ਡਿਊਟੀ 'ਤੇ ਤਾਇਨਾਤ ਫੂਡ ਸਪਲਾਈ ਇੰਸਪੈਕਟਰ ਦੀ ਸਰਪੰਚ ਵਲੋਂ ਬੇਰਹਿਮੀ ਨਾਲ ਕੁੱਟਮਾਰ
ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਰੇਖਾ ਨੇ ਦੱਸਿਆ ਕਿ ਇਸ ਕੰਮ 'ਚ ਉਸ ਦਾ ਪਰਿਵਾਰ ਵੀ ਪੂਰਾ ਸਾਥ ਦਿੰਦਾ ਹੈ। ਉਸ ਨੇ ਦੱਸਿਆ ਕਿ ਬਚਪਨ ਤੋਂ ਉਸ ਨੂੰ ਜਾਨਵਰਾਂ ਨਾਲ ਪਿਆਰ ਸੀ, ਜਿਸ ਦੇ ਚੱਲਦਿਆਂ ਉਹ 8ਵੀਂ ਜਮਾਤ ਤੋਂ ਕੁੱਤਿਆਂ ਨੂੰ ਘਰ ਰੱਖਣ ਲੱਗ ਪਈ ਸੀ। ਉਸ ਨੇ ਦੱਸਿਆ ਕਿ ਉਹ ਅੱਗੇ ਵੀ ਕੁੱਤਿਆਂ ਦੀ ਸੇਵਾ ਕਰਦੀ ਰਹੇਗੀ। ਰੇਖਾ ਨੇ ਦੱਸਿਆ ਕਿ ਉਸ ਨੂੰ ਬਾਹਰੋਂ ਵੀ ਲੋਕ ਫੋਨ ਕਰਕੇ ਕੁੱਤਿਆਂ ਦੇ ਇਲਾਜ ਕਰਨ ਲਈ ਬੁਲਾਉਂਦੇ ਹਨ।
ਇਹ ਵੀ ਪੜ੍ਹੋ : ਦੁਨੀਆ ਦਾ ਅਸਲ ਹੀਰੋ ਬਣਿਆ ਇਹ ਵਿਅਕਤੀ, ਕੋਰੋਨਾ ਨਾਲ ਮਰਨ ਵਾਲਿਆਂ ਦਾ ਕਰ ਰਿਹੈ ਸਸਕਾਰ
ਰੇਖਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਵੀ ਆਪਣੀ ਬੱਚੀ ਦਾ ਇਸ ਕੰਮ 'ਚ ਪੂਰਾ ਸਾਥ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਘਰ 'ਚ 6 ਜੀਅ ਹਨ। ਅਸੀਂ ਸਾਰੇ ਇਨ੍ਹਾਂ ਕੁੱਤਿਆਂ ਨਾਲ ਇਕ ਘਰ 'ਚ ਹੀ ਰਿਹਾ ਰਹੇ ਹਾਂ ਤੇ ਇਹ ਕੁੱਤੇ ਹੁਣ ਸਾਡੇ ਪਰਿਵਾਰ ਦਾ ਹਿੱਸਾ ਬਣ ਚੁੱਕੇ ਹਨ। ਰੇਖਾ ਦੇ ਪਿਤਾ ਨੇ ਦੱਸਿਆ ਕਿ ਪਿਛਲੇ 16 ਸਾਲਾ ਤੋਂ ਇਨ੍ਹਾਂ ਦਾ ਸਾਰਾ ਖਰਚਾ ਉਹ ਆਪਣੀ ਤਨਖਾਹ 'ਚੋਂ ਕਰਦੇ ਆ ਰਹੇ ਹਨ ਤੇ ਅੱਗੇ ਵੀ ਕਰਦੇ ਰਹਿਣਗੇ।