ਅਮਰੀਕਾ ਤੋਂ ਆਏ ਪੁੱਤ ਨੇ ਪਿਤਾ ਦੇ ਚੌਥੇ ''ਤੇ ਖੇਡੀ ਖ਼ੂਨੀ ਖੇਡ, ਚੜ੍ਹਦੀ ਸਵੇਰ ਵੱਢੇ ਮਾਂ-ਪੁੱਤ (ਤਸਵੀਰਾਂ)
Wednesday, Oct 28, 2020 - 07:16 PM (IST)
ਰਈਆ (ਹਰਜੀਪ੍ਰੀਤ) : ਕਸਬਾ ਰਈਆ ਦੀ ਲਵਲੀ ਸਵੀਟ ਵਾਲੀ ਗਲੀ ਵਿਚ ਅੱਜ ਤੜਕੇ ਪੁਰਾਣੀ ਰੰਜਿਸ਼ ਦੇ ਚਲਦੇ ਇਕ ਨੌਜਵਾਨ ਵਲੋਂ ਘਰ 'ਚ ਦਾਖ਼ਲ ਹੋ ਕੇ ਮਾਂ ਪੁੱਤ 'ਤੇ ਹਮਲਾ ਕਰ ਦਿਤਾ ਗਿਆ। ਇਸ ਹਮਲੇ 'ਚ ਮਾਂ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸਦਾ ਮੁੰਡਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਥਿਤ ਮੁਲਜ਼ਮ ਅਕਸ਼ੇ ਪੁੱਤਰ ਹਰਜਿੰਦਰ ਕੁਮਾਰ ਟੁਣਕੀ ਅੱਜ ਸਵੇਰੇ 6 ਵਜੇ ਦੇ ਕਰੀਬ ਆਪਣੀ ਗਲੀ ਵਿਚ ਹੀ ਰਹਿੰਦੇ ਕੇਵਲ ਕਿਸ਼ਨ ਛਾਬੜਾ ਦੇ ਘਰ ਦਾਖ਼ਲ ਹੋਇਆ ਅਤੇ ਉਹ ਸਿੱਧਾ ਕੇਵਲ ਕਿਸ਼ਨ ਦੀ ਪਤਨੀ ਰੇਖਾ ਰਾਣੀ (55) ਜੋ ਆਪਣੇ ਕਮਰੇ ਵਿਚ ਪੂਜਾ ਕਰ ਰਹੀ ਸੀ ਕੋਲ ਗਿਆ ਅਤੇ ਉਸ ਨੇ ਕਿਸੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਮੂੰਹ 'ਤੇ ਵਾਰ ਕਰ ਦਿਤਾ ਤੇ ਉਸ ਨੂੰ ਬਚਾਅ ਕਰਨ ਦਾ ਮੌਕਾ ਹੀ ਨਹੀਂ ਦਿੱਤਾ ਅਤੇ ਉਹ ਉਥੇ ਹੀ ਢੇਰ ਹੋ ਗਈ।
ਇਹ ਵੀ ਪੜ੍ਹੋ : ਹਾਈ ਪ੍ਰੋਫਾਈਲ ਦੇਹ ਵਪਾਰ ਦਾ ਧੰਦਾ ਬੇਨਕਾਬ, ਵਿਦੇਸ਼ੀ ਕੁੜੀਆਂ ਕਾਬੂ, ਹੋਇਆ ਵੱਡਾ ਖ਼ੁਲਾਸਾ
ਇਸ ਤੋਂ ਬਾਅਦ ਉਹ ਮ੍ਰਿਤਕਾ ਦੇ ਮੁੰਡੇ ਕਾਰਤਿਕ ਛਾਬੜਾ ਜੋ ਦੂਜੇ ਕਮਰੇ ਵਿਚ ਸੁੱਤਾ ਪਿਆ ਸੀ ਦੇ ਕਮਰੇ ਵਿਚ ਗਿਆ ਤੇ ਉਸੇ ਹਥਿਆਰ ਨਾਲ ਉਸ ਦੇ ਸਿਰ 'ਤੇ ਵਾਰ ਕਰ ਦਿਤੇ। ਉਹ ਉੱਠ ਕੇ ਮੁਲਜ਼ਮ ਨਾਲ ਹੱਥੋਪਾਈ ਹੋ ਗਿਆ ।ਇਸ ਦੌਰਾਨ ਦੋਸ਼ੀ ਨੇ ਕਾਰਤਿਕ ਦੀਆਂ ਉਗਲਾਂ ਦੰਦਾਂ ਨਾਲ ਚਿੱਥ ਦਿਤੀਆਂ। ਜ਼ਖਮੀ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਵਿਖੇ ਦਾਖਲ ਕਰਾਇਆ ਗਿਆ ਹੈ। ਮੁਲਜ਼ਮ ਵਾਰਦਾਤ ਤੋਂ ਬਾਅਦ ਫਰਾਰ ਹੋ ਗਿਆ। ਇਸ ਘਟਨਾ ਦੀ ਵਜ੍ਹਾ ਦੋਸ਼ੀ ਅਕਸ਼ੇ ਅਤੇ ਕਾਰਤਿਕ ਦਰਮਿਆਨ ਕੁਝ ਸਮਾਂ ਪਹਿਲਾਂ ਹੋਈ ਲੜਾਈ ਦੱਸੀ ਜਾਂਦੀ ਹੈ। ਮੁਲਜ਼ਮ ਦੇ ਪਿਤਾ ਹਰਜਿੰਦਰ ਕੁਮਾਰ ਦੀ ਕੁਝ ਦਿਨ ਪਹਿਲਾਂ ਮੌਤ ਹੋ ਗਈ ਸੀ ਜਿਸ ਦਾ ਅੱਜ ਚੌਥਾ ਸੀ।
ਇਹ ਵੀ ਪੜ੍ਹੋ : ਸ਼ਾਹੀ ਸ਼ਹਿਰ 'ਚ ਅੱਧੀ ਰਾਤ ਨੂੰ ਕੁੜੀ ਨੇ ਟੱਪੀਆਂ ਸ਼ਰਮ ਦੀਆਂ ਸਾਰੀਆਂ ਹੱਦਾਂ, ਵੀਡੀਓ ਹੋ ਰਹੀ ਵਾਇਰਲ
ਮੁਲਜ਼ਮ ਆਪਣੇ ਪਿਤਾ ਦੀ ਮੌਤ ਦੇ ਸਦਮੇ ਨਾਲ ਡਿਪਰੈਸ਼ਨ ਵਿਚ ਚਲੇ ਗਿਆ ਸੀ, ਉਸ ਨੇ ਆਪਣੇ ਪਿਤਾ ਦੇ ਸਸਕਾਰ ਮੌਕੇ ਨਹਿਰ ਵਿਚ ਛਾਲ ਵੀ ਮਾਰ ਦਿਤੀ ਸੀ ਅਤੇ ਉਸ ਨੇ ਬਲਦੀ ਚਿਤਾ ਵਿੱਚ ਵੀ ਛਾਲ ਮਾਰਨ ਦੀ ਕੋਸ਼ਿਸ਼ ਕੀਤੀ। ਉਥੇ ਹੀ ਉਹ ਇਕ ਸਾਬਕਾ ਵਿਧਾਇਕ ਦੇ ਗੰਨਮੈਨ ਨਾਲ ਵੀ ਹੱਥੋਪਾਈ ਹੋ ਗਿਆ। ਇਥੇ ਵਰਨਣਯੋਗ ਹੈ ਕਿ ਮੁਲਜ਼ਮ 'ਤੇ ਉਸ ਦਾ ਸਾਰਾ ਪਰਿਵਾਰ ਅਮਰੀਕਾ ਦਾ ਸਿਟੀਜਨ ਹੈ ਅਤੇ ਉਹ ਲਾਕ ਡਾਊਨ ਤੋਂ ਪਹਿਲਾਂ ਆਪਣੇ ਪਿਤਾ ਨਾਲ ਭਾਰਤ ਆਇਆ ਸੀ।
ਇਹ ਵੀ ਪੜ੍ਹੋ : ਪੁਲਸ ਦਾ ਖ਼ਬਰੀ ਹੋਣ ਦੇ ਸ਼ੱਕ 'ਚ ਨੌਜਵਾਨ 'ਤੇ ਵਰ੍ਹਾਈਆਂ ਗੋਲ਼ੀਆਂ, ਫਿਰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ
ਪੁਲਸ ਨੂੰ ਸੂਚਨਾ ਮਿਲਣ 'ਤੇ ਹਰਕ੍ਰਿਸ਼ਨ ਸਿੰਘ ਡੀ.ਐੱਸ.ਪੀ ਬਾਬਾ ਬਕਾਲਾ, ਸਿੰਘ ਐੱਸ.ਐੱਚ.ਓ. ਬਿਆਸ, ਸ਼ਮਸ਼ੇਰ ਸਿੰਘ ਚੌਕੀ ਇੰਚਾਰਜ ਰਈਆ ਨੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਇਸ ਮੌਕੇ ਪਹੁੰਚੇ ਡੀ.ਐਸ.ਪੀ ਬਾਬਾ ਬਕਾਲਾ ਹਰਕ੍ਰਿਸ਼ਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਦੀ ਜਾਂਚ ਚਲ ਰਹੀ ਹੈ ਤੇ ਜਲਦੀ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਕੇਂਦਰੀ ਜੇਲ ਜਲੰਧਰ ਤੇ ਕਪੂਰਥਲਾ 'ਚ ਗੈਂਗਵਾਰ, ਸੀ. ਆਰ. ਪੀ. ਐੱਫ. ਨੇ ਪਾਇਆ ਕਾਬੂ