ਸ਼ਰਮਸਾਰ ਹੋਏ ਰਿਸ਼ਤੇ: ਮਾਸੜ ਨੇ ਨਾਬਾਲਗ ਭਾਣਜੀ ਨੂੰ ਕੀਤਾ ਗਰਭਵਤੀ

Monday, Aug 03, 2020 - 09:19 AM (IST)

ਸ਼ਰਮਸਾਰ ਹੋਏ ਰਿਸ਼ਤੇ: ਮਾਸੜ ਨੇ ਨਾਬਾਲਗ ਭਾਣਜੀ ਨੂੰ ਕੀਤਾ ਗਰਭਵਤੀ

ਅਲਾਵਲਪੁਰ (ਬੰਗੜ) : ਪੁਲਸ ਥਾਣਾ ਆਦਮਪੁਰ ਦੇ ਅਧੀਨ ਆਉਂਦੀ ਪੁਲਸ ਚੌਕੀ ਅਲਾਵਲਪੁਰ ਦੇ ਖੇਤਰ 'ਚ ਇਕ 16 ਸਾਲਾ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਪੀੜਤਾ ਦੀ ਮਾਂ ਨੇ ਦੱਸਿਆ ਕਿ ਉਕਤ ਥਾਣੇ ਦੇ ਅਧੀਨ ਆਉਂਦੇ ਇਕ ਪਿੰਡ 'ਚ ਪਰਿਵਾਰ ਸਮੇਤ ਕਿਰਾਏ ਦੇ ਮਕਾਨ 'ਚ ਰਹਿ ਰਹੀ ਹੈ ਅਤੇ ਦੌਲਤਪੁਰ ਵਿਖੇ ਉਸ ਦੀ ਸਕੀ ਭੈਣ ਅਤੇ ਉਸ ਦਾ ਪਤੀ ਬਭੀਸ਼ਨ ਦਾਸ 2 ਬੱਚਿਆਂ ਸਮੇਤ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਹੈ। 

ਇਹ ਵੀ ਪੜ੍ਹੋਂ : ਜ਼ਹਿਰੀਲੀ ਸ਼ਰਾਬ ਨੇ ਉਜਾੜੇ ਹੱਸਦੇ-ਵੱਸਦੇ ਪਰਿਵਾਰ, ਕਈਆਂ ਦੇ ਪੁੱਤ ਤੇ ਕਈਆਂ ਦੇ ਉਜੜੇ ਸੁਹਾਗ

30 ਜੁਲਾਈ ਦੀ ਰਾਤ ਨੂੰ ਉਹ ਸਾਰਾ ਪਰਿਵਾਰ ਰੋਟੀ ਖਾ ਕੇ ਸੌਂ ਗਿਆ ਸੀ ਤੇ ਉਸ ਦਾ ਜੀਜਾ ਬਭੀਸ਼ਨ ਦਾਸ ਰਾਤ ਸਮੇਂ ਕਰੀਬ 12 ਵਜੇ ਬੱਚਿਆਂ ਵਾਲੇ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਉਸਦੀ 16 ਸਾਲਾ ਨਾਬਾਲਗ ਕੁੜੀ ਨੂੰ ਜ਼ਬਰੀ ਖਿੱਚ ਕੇ ਕੋਠੇ ਦੀ ਛੱਤ 'ਤੇ ਲਿਜਾਣ ਲੱਗਾ, ਜਿਸ 'ਤੇ ਉਸ ਦੀ ਕੁੜੀ ਨੇ ਰੌਲਾ ਪਾ ਦਿੱਤਾ ਅਤੇ ਦੋਵੇਂ ਪਤੀ-ਪਤਨੀ ਜਾਗ ਪਏ ਜਦੋਂ ਉਨ੍ਹਾਂ ਨੇ ਭੱਜ ਕੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕੁੜੀ ਨੂੰ ਛੱਡ ਕੇ ਗੇਟ ਵੱਲ ਦੀ ਬਾਹਰ ਨੂੰ ਭੱਜ ਗਿਆ। 

ਇਹ ਵੀ ਪੜ੍ਹੋਂ : ਸ਼ਰਮਨਾਕ: ਸਾਬਕਾ ਕਰਨਲ ਦੀ ਪਤਨੀ ਦੀ ਮੁਰਦਾਘਰ 'ਚ ਰੱਖੀ ਲਾਸ਼ ਦੇ ਕੰਨ ਤੇ ਬੁੱਲ੍ਹ ਖਾ ਗਏ ਚੂਹੇ

ਘਟਨਾ ਤੋਂ ਬਾਅਦ ਉਸ ਦੀ ਲੜਕੀ ਨੇ ਦੱਸਿਆ ਕਿ ਉਸ ਦਾ ਮਾਸੜ ਬਭੀਸ਼ਨ ਦਾਸ ਉਸ ਨਾਲ ਪਿਛਲੇ 4 ਮਹੀਨੇ ਤੋਂ ਡਰਾ ਧਮਕਾ ਕੇ ਜਬਰ-ਜ਼ਿਨਾਹ ਕਰ ਰਿਹਾ ਸੀ। ਪੀੜਤਾ ਦੇ ਬਿਆਨਾਂ 'ਤੇ ਪੁਲਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਲੜਕੀ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਪਤਾ ਲੱਗਾ ਕਿ ਲੜਕੀ ਤਿੰਨ ਮਹੀਨੇ ਤੋਂ ਗਰਭਵਤੀ ਹੈ। ਪੁਲਸ ਵੱਲੋਂ ਕਾਰਵਾਈ ਕਰਦਿਆਂ ਜਬਰ-ਜ਼ਿਨਾਹ ਦੇ ਮੁਲਜ਼ਮ ਬਭੀਸ਼ਨ ਦਾਸ ਨੂੰ ਪਿੰਡ ਦੌਲਤਪੁਰ ਤੋਂ ਐੱਸ.। ਆਈ.। ਚਰਨਜੀਤ ਕੌਰ, ਏ. ।ਐੱਸ. ।ਆਈ.। ਪਰਮਜੀਤ ਸਿੰਘ, ਹੈੱਡ ਕਾਂਸਟੇਬਲ ਕੁਲਦੀਪ ਸਿੰਘ ਦੀ ਪੁਲਸ ਪਾਰਟੀ ਵੱਲੋਂ ਕਾਬੂ ਕੀਤਾ ਗਿਆ। ਦੋਸ਼ੀ ਉੱਪਰ ਮਾਮਲਾ ਦਰਜ ਕਰਨ ਤੋਂ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਮਾਮਲੇ ਸਬੰਧੀ ਹੋਰ ਪੁੱਛਗਿੱਛ ਕਰਨ ਲਈ ਇਕ ਦਿਨ ਦਾ ਰਿਮਾਂਡ ਲਿਆ ਗਿਆ ਹੈ।


author

Baljeet Kaur

Content Editor

Related News