ਪੰਜਾਬ ਦੇ ਇਸ ਪਿੰਡ ਲਈ ਖ਼ਤਰੇ ਦੀ ਘੰਟੀ, ਮਾਈਨਰ ''ਚ ਪਿਆ ਪਾੜ

Friday, Oct 04, 2024 - 06:59 PM (IST)

ਅਬੋਹਰ (ਸੁਨੀਲ)– ਬੱਲੂਆਣਾ ਵਿਧਾਨ ਸਭਾ ਹਲਕੇ ਦੇ ਪਿੰਡ ਮਲੂਕਪੁਰਾ ਵਿਚ ਮਲੂਕਪੁਰਾ ਮਾਈਨਰ ’ਚ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ ਪਾਣੀ ’ਚ ਡੁੱਬ ਗਈ, ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ। ਸੂਚਨਾ ਮਿਲਣ ’ਤੇ ਨਹਿਰੀ ਵਿਭਾਗ ਦੇ ਅਧਿਕਾਰੀ ਜੇ. ਸੀ. ਬੀ. ਨਾਲ ਮੌਕੇ ’ਤੇ ਪੁੱਜੇ ਅਤੇ ਨਹਿਰ ਨੂੰ ਬੰਨਣ ਦਾ ਕੰਮ ਸ਼ੁਰੂ ਕਰਵਾਇਆ।

ਜਾਣਕਾਰੀ ਅਨੁਸਾਰ ਪਿੰਡ ਦੇ ਕਿਸਾਨ ਗੌਰਵ ਨਾਗਪਾਲ ਨੇ ਦੱਸਿਆ ਕਿ ਅੱਜ ਤੜਕੇ 4 ਵਜੇ ਦੇ ਕਰੀਬ ਮਲੂਕਪੁਰਾ ਮਾਈਨਰ ’ਚ ਉਸ ਦੇ ਚਾਚੇ ਗਗਨ ਨਾਗਪਾਲ ਦੇ ਖੇਤ ਨੇੜੇ ਕਰੀਬ 50 ਫੁੱਟ ਪਾੜ ਪੈ ਗਿਆ, ਜਿਸ ਕਾਰਨ ਕਰੀਬ 100 ਏਕੜ ਜ਼ਮੀਨ ’ਚ ਪਾਣੀ ਭਰ ਗਿਆ। ਇਨ੍ਹਾਂ ਜ਼ਮੀਨਾਂ ’ਤੇ ਜ਼ਿਆਦਾਤਰ ਕਿਸਾਨਾਂ ਨੇ ਝੋਨਾ ਬੀਜਿਆ ਸੀ, ਜੋ ਪਾਣੀ ’ਚ ਡੁੱਬ ਗਿਆ।

ਇਹ ਵੀ ਪੜ੍ਹੋ-  ਜਲੰਧਰ ਦੇ ਇਸ Couple ਦੀ ਕਰਤੂਤ ਨੇ ਉਡਾਏ ਸਭ ਦੇ ਹੋਸ਼, ਥਾਣੇ ਪਹੁੰਚਿਆ ਮਾਮਲਾ

PunjabKesari

ਉਨ੍ਹਾਂ ਦੱਸਿਆ ਕਿ ਕਰੀਬ ਛੇ ਮਹੀਨੇ ਪਹਿਲਾਂ ਵੀ ਇਸੇ ਥਾਂ ਤੋਂ ਨਹਿਰ ’ਚ ਪਾੜ ਪੈ ਗਿਆ ਸੀ। ਵਿਭਾਗ ਵੱਲੋਂ ਇਸ ਦੀ ਸਹੀ ਸਾਂਭ-ਸੰਭਾਲ ਨਾ ਹੋਣ ਕਾਰਨ ਇਸ ਮਾਈਨਰ ’ਚ ਹਰ ਵਾਰ ਪਾੜ ਪੈ ਜਾਂਦਾ ਹੈ। ਇਕ ਹੋਰ ਕਿਸਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਨਹਿਰ ’ਚ ਸਫ਼ਾਈ ਨਾ ਹੋਣ ਕਾਰਨ ਇਸ ’ਚ ਸਰਕੰਡੇ ਅਤੇ ਹੋਰ ਜੰਗਲੀ ਬੂਟੇ ਮੌਜੂਦ ਹੋਣ ਕਾਰਨ ਚੂਹੇ ਆਦਿ ਇਸ ’ਚ ਬਿੱਲ ਬਣਾ ਦਿੰਦੇ ਹਨ, ਜਿਸ ਕਾਰਨ ਨਹਿਰ ’ਚ ਪਾਡ਼ ਪੈ ਜਾਂਦਾ ਹੈ ਅਤੇ ਨਹਿਰੀ ਵਿਭਾਗ ਇਸ ਮਾਈਨਰ ਦੀ ਸਫ਼ਾਈ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ। ਸੂਚਨਾ ਮਿਲਣ ’ਤੇ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜੇ. ਸੀ. ਬੀ. ਦੀ ਮਦਦ ਨਾਲ ਨਹਿਰ ’ਚ ਪਏ ਪਾੜ ਨੂੰ ਭਰਨ ਦਾ ਕੰਮ ਸ਼ੁਰੂ ਕਰਵਾਇਆ।

ਇਹ ਵੀ ਪੜ੍ਹੋ-  ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਇਸ ਸਤਿਸੰਗ ਘਰ 'ਚ ਪਹੁੰਚਣਗੇ ਬਾਬਾ ਗੁਰਿੰਦਰ ਢਿੱਲੋਂ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News