ਦੁੱਗਰੀ ਪੁਲ਼ ਤੋਂ ਹੇਠਾਂ ਡਿੱਗਿਆ ਐਕਟਿਵਾ ਸਵਾਰ! ਹੋਈ ਦਰਦਨਾਕ ਮੌਤ
Tuesday, Jun 23, 2026 - 06:39 PM (IST)
ਲੁਧਿਆਣਾ (ਰਿਸ਼ੀ)- ਸੋਮਵਾਰ ਸਵੇਰ ਦੁੱਗਰੀ ਪੁਲ ’ਤੇ ਐਕਟਿਵਾ ਸਵਾਰ 2 ਦੋਸਤਾਂ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਐਕਟਿਵਾ ਬੇਕਾਬੂ ਹੋ ਕੇ ਪੁਲ ਦੇ ਉੱਪਰੋਂ ਥੱਲੇ ਜਾ ਡਿੱਗੀ। ਹਾਦਸੇ ਵਿਚ ਐਕਟਿਵਾ ਚਲਾ ਰਹੇ ਨੌਜਵਾਨ ਦੇ ਸਿਰ ਵਿਚ ਸੱਟ ਲੱਗਣ ਕਾਰਨ ਮੌਤ ਹੋ ਗਈ, ਜਦੋਂਕਿ ਉਸ ਦਾ ਦੋਸਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।
ਮ੍ਰਿਤਕ ਦੀ ਪਛਾਣ ਵਿਪਿਨ ਤੇ ਜ਼ਖਮੀ ਦੀ ਪਛਾਣ ਰਾਜਾ ਵਜੋਂ ਹੋਈ ਹੈ। ਵਿਪਿਨ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਸੀ। ਸੋਮਵਾਰ ਨੂੰ ਆਪਣੇ ਦੋਸਤ ਰਾਜਾ ਦੇ ਨਾਲ ਰਿਸ਼ਤੇਦਾਰ ਦੇ ਘਰ ਸਾਮਾਨ ਦੇਣ ਜਾ ਰਿਹਾ ਸੀ। ਇਸੇ ਦੌਰਾਨ ਦੁੱਗਰੀ ਪੁਲ ’ਤੇ ਹਾਦਸਾ ਵਾਪਰ ਗਿਆ। ਲੋਕਾਂ ਦੇ ਮੁਤਾਬਕ ਟੱਕਰ ਇੰਨੀ ਭਿਆਨਕ ਸੀ ਕਿ ਐਕਟਿਵਾ ਸਵਾਰ ਉੱਪਰੋਂ ਇਕਦਮ ਥੱਲੇ ਜਾ ਡਿੱਗੇ।
ਪਤਾ ਲਗਦੇ ਹੀ ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਨੁਕਸਾਨੀ ਹੋਈ ਐਕਟਿਵਾ ਕਬਜ਼ੇ ਵਿਚ ਲੈ ਲਈ। ਜ਼ਖਮੀਆਂ ਨੂੰ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪੁਲਸ ਪੁਲ ਦੇ ਆਸ ਪਾਸ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਚੈੱਕ ਕਰ ਰਹੀ ਹੈ ਤਾਂ ਕਿ ਵਾਹਨ ਚਾਲਕ ਦਾ ਕੋਈ ਸੁਰਾਗ ਹੱਥ ਲਗ ਸਕੇ।
