ਰੇਲਗੱਡੀ ਥੱਲੇ ਆਇਆ ਵਿਅਕਤੀ, ਹੋਈ ਦਰਦਨਾਕ ਮੌਤ
Saturday, Jun 13, 2026 - 06:13 PM (IST)
ਮੁੱਲਾਂਪੁਰ ਦਾਖਾ (ਕਾਲੀਆ)- ਇਕ ਅਣਪਛਾਤੇ ਵਿਅਕਤੀ ਦੀ ਰੇਲਵੇ ਲਾਈਨਾਂ ਪਾਰ ਕਰਦੇ ਰੇਲ ਗੱਡੀ ਥੱਲੇ ਆਉਣ ਕਾਰਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਏ.ਐੱਸ.ਆਈ. ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਸ਼ਾਮ 7.20 ਵਜੇ ਇਕ ਅਣਪਛਾਤਾ ਵਿਅਕਤੀ ਸਤਲੁਜ ਐਕਸਪ੍ਰੈਸ ਜੋ ਫਿਰੋਜ਼ਪੁਰ ਰੋਡ ਤੋਂ ਚੰਡੀਗੜ੍ਹ ਜਾ ਰਹੀ ਕਿਲੋਮੀਟਰ ਨੰਬਰ 38/6-7 ਦਰਮਿਆਨ ਰੇਲਵੇ ਸਟੇਸ਼ਨ ਜਗਰਾਉਂ ਚੌਂਕੀਮਾਨ ਨੇੜੇ ਗੋਲਡਨ ਬਾਗ ਜਗਰਾਉਂ ਰੇਲਵੇ ਫਾਟਕ ਮਲਕ ਰੋੜ ਹੇਠਾਂ ਆ ਗਿਆ ਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ 72 ਘੰਟੇ ਲਈ ਮੋਰਚਰੀ ਸਿਵਲ ਹਸਪਤਾਲ ਜਗਰਾਉਂ ਵਿਖੇ ਸ਼ਨਾਖਤ ਲਈ ਰੱਖੀ ਗਈ ਹੈ।
