ਤੇਜ਼ ਰਫਤਾਰ ਕਾਰ ਦੀ ਲਪੇਟ ’ਚ ਆਉਣ ਨਾਲ ਬੱਚੇ ਦੀ ਮੌਤ

07/18/2018 1:42:08 AM

ਅਬੋਹਰ(ਸੁਨੀਲ)– ਅਬੋਹਰ-ਮੁਕਤਸਰ ਰੋਡ ’ਤੇ ਪਿੰਡ ਮੋਹਲਾਂ ’ਚ ਸਥਿਤ ਇੱਟ ਭੱਠੇ ’ਤੇ ਕੰਮ ਕਰਨ ਵਾਲੇ ਮਜ਼ਦੂਰ ਦੇ 13 ਸਾਲਾ ਬੱਚੇ ਦੀ ਤੇਜ਼ ਰਫਤਾਰ ਕਾਰ ਦੀ ਲਪੇਟ ’ਚ ਆ ਜਾਣ ਨਾਲ ਮੌਤ ਹੋ ਗਈ। ਕਾਰ ਚਾਲਕ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਕੁਝ ਲੋਕਾਂ ਦੇ ਪਿਛਾ ਕਰਨ ਅਤੇ ਉਸ ਦੀ ਕਾਰ ਖਰਾਬ ਹੋ ਜਾਣ  ਕਾਰਨ ਉਹ ਕਾਬੂ ਆ ਗਿਆ। ਮਾਮਲੇ ਦੀ ਜਾਂਚ ਥਾਣਾ ਪੰਨੀਵਾਲਾ ਦੀ ਪੁਲਸ ਕਰ ਰਹੀ ਹੈ। ਜਾਣਕਾਰੀ ਮੁਤਾਬਕ ਅਬੋਹਰ-ਮੁਕਤਸਰ ਰੋਡ ’ਤੇ ਪਿੰਡ ਮੋਹਲਾਂ ਵਿਖੇ ਇੱਟ ਭੱਠੇ ’ਤੇ ਮਜ਼ਦੂਰੀ ਕਰਨ ਵਾਲੇ ਮੂਲਰੂਪ ਤੋਂ ਇਟਾਵਾ  ਵਾਸੀ ਬਿਮਲੇਸ਼ ਕੁਮਾਰ ਦਾ 13 ਸਾਲਾਂ ਦਾ ਪੁੱਤਰ ਸੰਨੀ ਸਡ਼ਕ ਕੰਢੇ ਜਾ ਰਿਹਾ ਸੀ। ਇਸ ਦੌਰਾਨ ਪਿੱਛੇ ਤੋਂ ਆ ਰਹੀ ਤੇਜ਼ ਰਫਤਾਰ ਕਾਰ ਦੀ ਲਪੇਟ ’ਚ ਆ ਜਾਣ ਨਾਲ ਸੰਨੀ ਗੰਭੀਰ  ਰੂਪ ਤੋਂ ਜ਼ਖਮੀ ਹੋ ਗਿਆ। ਦੱਸਿਆ ਜਾਂਦਾ ਹੈ ਕਿ ਕਾਰ ਚਾਲਕ ਨੇ ਉਥੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਹਾਦਸੇ ਵਲੀ ਥਾਂ ਤੋਂ ਕੁਝ ਦੂਰੀ ’ਤੇ ਹੀ ਉਸ ਦੀ ਕਾਰ ਖਰਾਬ ਹੋ ਜਾਣ ਕਾਰਨ ਆਲੇ-ਦੁਆਲੇ ਦੇ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ। ਜ਼ਖਮੀ ਸੰਨੀ ਨੂੰ ਇਲਾਜ ਲਈ ਸਿਵਲ ਹਸਪਤਾਲ ਅਬੋਹਰ ’ਚ ਲਿਆਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਦੇ ਚਾਰ ਭਰਾ ਸਨ, ਜਿਨ੍ਹਾਂ ’ਚੋਂ ਇਕ ਭਰਾ ਦੀ 2 ਸਾਲ ਪਹਿਲਾਂ ਬੀਮਾਰੀ ਦੀ ਵਜ੍ਹਾ ਨਾਲ ਮੌਤ ਹੋ ਚੁੱਕੀ ਸੀ। 
 


Related News