ਟਰੈਕਟਰ ਟਰਾਲੀ ਤੇ ਕਾਰ ਦੀ ਟੱਕਰ ''ਚ ਪਤਨੀ ਦੀ ਮੌਤ

Sunday, Jan 21, 2018 - 04:11 AM (IST)

ਟਰੈਕਟਰ ਟਰਾਲੀ ਤੇ ਕਾਰ ਦੀ ਟੱਕਰ ''ਚ ਪਤਨੀ ਦੀ ਮੌਤ

ਸੰਗਤ ਮੰਡੀ(ਮਨਜੀਤ)-ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ 'ਤੇ ਪੈਂਦੇ ਪਿੰਡ ਗਹਿਰੀ ਬੁੱਟਰ ਵਿਖੇ ਬੀਤੇ ਦਿਨੀਂ ਟਰੈਕਟਰ-ਟਰਾਲੀ ਤੇ ਕਾਰ ਦੀ ਟੱਕਰ 'ਚ ਸਵਾਰ ਵਿਅਕਤੀ ਜ਼ਖ਼ਮੀ ਹੋ ਗਿਆ ਜਦਕਿ ਉਸ ਦੀ ਪਤਨੀ ਦੀ ਮੌਤ ਹੋ ਗਈ। ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿੱਕਰ ਸਿੰਘ ਪੁੱਤਰ ਹਜ਼ੂਰਾ ਸਿੰਘ ਵਾਸੀ ਬੁਲਾਡੇਵਾਲਾ ਨੇ ਬਲਕਰਨ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਸਿਰਸਾ (ਹਰਿਆਣਾ) ਵਿਰੁੱਧ ਸ਼ਕਾਇਤ ਦਰਜ ਕਰਵਾਈ ਹੈ ਕਿ ਉਹ ਆਪਣੀ ਪਤਨੀ ਨਾਲ ਕਾਰ 'ਚ ਗਹਿਰੀ ਬੁੱਟਰ ਵੱਲ ਜਾ ਰਿਹਾ ਸੀ ਤਾਂ ਉਕਤ ਵਿਅਕਤੀ ਵਲੋਂ ਟਰੈਕਟਰ -ਟਰਾਲੀ ਲਿਆ ਕੇ ਉਨ੍ਹਾਂ ਦੀ ਕਾਰ 'ਚ ਮਾਰ ਦਿੱਤੀ ਗਈ। ਇਸ ਹਾਦਸੇ 'ਚ ਉਸ ਦੇ ਕਾਫੀ ਸੱਟਾਂ ਲੱਗੀਆਂ ਜਦਕਿ ਕਾਰ 'ਚ ਬੈਠੀ ਉਸ ਦੀ ਪਤਨੀ ਚਰਨਜੀਤ ਕੌਰ ਦੀ ਮੌਤ ਹੋ ਗਈ। ਪੁਲਸ ਵਲੋਂ ਮੁਦਈ ਦੇ ਬਿਆਨਾਂ 'ਤੇ ਉਕਤ ਟਰੈਕਟਰ -ਟਰਾਲੀ ਚਾਲਕ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 


Related News