ਬੱਸ ਤੇ ਟਿੱਪਰ ''ਚ ਟੱਕਰ

Friday, Oct 13, 2017 - 11:45 AM (IST)

ਬੱਸ ਤੇ ਟਿੱਪਰ ''ਚ ਟੱਕਰ

ਕੋਟਕਪੂਰਾ (ਨਰਿੰਦਰ)- ਅੱਜ ਸਵੇਰੇ ਮੋਗਾ ਰੋਡ 'ਤੇ ਬਣ ਰਹੇ ਨਵੇਂ ਪੁਲ ਹੇਠਾਂ ਇਕ ਬੱਸ ਤੇ ਟਿੱਪਰ ਵਿਚਕਾਰ ਟੱਕਰ ਹੋ ਗਈ ਪਰ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ ਤੇ ਸਵਾਰੀਆਂ ਵਾਲ-ਵਾਲ ਬਚ ਗਈਆਂ। ਜਾਣਕਾਰੀ ਅਨੁਸਾਰ ਮੋਗਾ ਤੋਂ ਸ਼੍ਰੀ ਗੰਗਾਨਗਰ ਜਾ ਰਹੀ ਪੰਜਾਬ ਰੋਡਵੇਜ਼ ਮੋਗਾ ਡਿਪੂ ਦੀ ਬੱਸ ਸਵੇਰੇ ਸਾਢੇ 6 ਵਜੇ ਦੇ ਕਰੀਬ ਮੋਗਾ ਰੋਡ 'ਤੇ ਨਵੇਂ ਬਣ ਰਹੇ ਨੈਸ਼ਨਲ ਹਾਈਵੇ-15 'ਤੇ ਬਣੇ ਪੁਲ ਹੇਠਾਂ ਸੜਕ ਪਾਰ ਕਰ ਰਹੇ ਇਕ ਟਿੱਪਰ ਨਾਲ ਟਕਰਾਅ ਗਈ, ਜਿਸ ਕਾਰਨ ਬੱਸ ਦੇ ਕੰਡਕਟਰ ਦਾ ਸਾਈਡ ਵਾਲਾ ਪਾਸਾ ਨੁਕਸਾਨਿਆ ਗਿਆ। ਇਸ ਹਾਦਸੇ ਵਿਚ ਕੁਝ ਸਵਾਰੀਆਂ ਦੇ ਮਾਮੂਲੀ ਸੱਟਾਂ ਵੱਜੀਆਂ ਦੱਸੀਆਂ ਜਾ ਰਹੀਆਂ ਹਨ ਪਰ ਸ਼ਹਿਰ ਦੇ ਸਿਵਲ ਹਸਪਤਾਲ ਵਿਚ ਕੋਈ ਜ਼ਖਮੀ ਨਹੀਂ ਪੁੱਜਾ।  ਥਾਣਾ ਸਿਟੀ ਕੋਟਕਪੂਰਾ ਦੇ ਹੌਲਦਾਰ ਬਿੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਤਫਤੀਸ਼ ਦੌਰਾਨ ਬੱਸ ਤੇ ਟਿੱਪਰ ਨੂੰ ਕਬਜ਼ੇ 'ਚ ਲਿਆ ਗਿਆ ਹੈ।       


Related News