ਰਾਤ ਦੇ ਹਨ੍ਹੇਰੇ ''ਚ ਵਾਪਰਿਆ ਭਿਆਨਕ ਹਾਦਸਾ, ਨੌਜਵਾਨ ਦੀ ਮੌਤ

Monday, Apr 15, 2019 - 01:27 PM (IST)

ਰਾਤ ਦੇ ਹਨ੍ਹੇਰੇ ''ਚ ਵਾਪਰਿਆ ਭਿਆਨਕ ਹਾਦਸਾ, ਨੌਜਵਾਨ ਦੀ ਮੌਤ

ਜਲੰਧਰ (ਮਾਹੀ) : ਸੋਮਵਾਰ ਤੜਕੇ ਸਵੇਰੇ 3 ਵਜੇ ਪਿੰਡ ਲਿੱਧੜਾਂ ਨੇੜੇ ਵਾਪਰੇ ਹਾਦਸੇ ਵਿਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਅਮਿਤ ਪੁੱਤਰ ਗੋਪਾਲ ਵਾਸੀ ਅਮਨ ਨਗਰ ਨਾਲ ਸੋਮਵਾਰ ਤੜਕ ਸਾਰ ਪਿੰਡ ਲਿੱਧੜਾਂ ਕੋਲ ਹਾਦਸਾ ਵਾਪਰ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। 

PunjabKesari
ਥਾਣਾ ਮਕਸੂਦਾਂ ਦੇ ਏ. ਐੱਸ. ਆਈ. ਅੰਗਰੇਜ਼ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਮੋਟਰਸਾਈਕਲ ਅੱਗੇ ਆਵਾਰਾ ਕੁੱਤਾ ਆਉਣ ਕਾਰਨ ਵਾਪਰਿਆ ਹੈ। ਹਾਦਸੇ ਵਿਚ ਅਮਿਤ ਦਾ ਸਿਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਮੁਤਾਬਕ ਮ੍ਰਿਤਕ ਨੌਜਵਾਨ ਕੁਝ ਪਛਾਣ ਪੱਤਰ ਮਿਲੇ ਹਨ, ਪਰ ਪਛਾਣ ਪੱਤਰਾਂ 'ਚ ਲਿਖਿਆ ਪਤਾ ਸਹੀ ਨਹੀਂ ਹੈ, ਜਿਸ ਕਾਰਨ ਮ੍ਰਿਤਕ ਦੇ ਪਰਿਵਾਰ ਨਾਲ ਸੰਪਰਕ ਨਹੀਂ ਹੋ ਸਕਿਆ।


author

Gurminder Singh

Content Editor

Related News