ਵਿਦੇਸ਼ ਭੇਜਣ ਦੇ ਨਾਮ ’ਤੇ ਦੋ ਨਾਲ 22 ਲੱਖ ਤੋਂ ਵਧੇਰੇ ਦੀ ਠੱਗੀ

Saturday, Nov 04, 2023 - 05:38 PM (IST)

ਵਿਦੇਸ਼ ਭੇਜਣ ਦੇ ਨਾਮ ’ਤੇ ਦੋ ਨਾਲ 22 ਲੱਖ ਤੋਂ ਵਧੇਰੇ ਦੀ ਠੱਗੀ

ਫ਼ਰੀਦਕੋਟ (ਰਾਜਨ) : ਵਿਦੇਸ਼ ਭੇਜਣ ਦੇ ਨਾਮ ’ਤੇ ਦੋ ਵਿਅਕਤੀਆਂ ਪਾਸੋਂ 22 ਲੱਖ ਰੁਪਏ ਤੋਂ ਵਧੇਰੇ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਸਥਾਨਕ ਪੁਰਾਣੀ ਕੈਂਟ ਰੋਡ ਨਿਵਾਸੀ ਦੀਪਕ ਸ਼ਰਮਾ ’ਤੇ ਸਥਾਨਕ ਥਾਣਾ ਸਿਟੀ ਵਿਖੇ ਦੋ ਵੱਖ-ਵੱਖ ਮੁਕੱਦਮੇ ਦਰਜ ਕਰ ਲਏ ਗਏ ਹਨ। ਪਹਿਲੇ ਮਾਮਲੇ ਵਿਚ ਸ਼ਿਕਾਇਤ ਕਰਤਾ ਬਲਦੇਵ ਸਿੰਘ ਪੁੱਤਰ ਟੇਕ ਸਿੰਘ ਵਾਸੀ ਕੋਟਲੀ ਦੇਵਨ ਨੇ ਦੋਸ਼ ਲਗਾਇਆ ਕਿ ਸ਼ਿਕਾਇਤ ਕਰਤਾ ਆਪਣੀ ਲੜਕੀ ਨੂੰ ਪੜ੍ਹਾਈ ਕਰਨ ਲਈ ਵਿਦੇਸ਼ ਭੇਜਣ ਦਾ ਚਾਹਵਾਨ ਸੀ ਜਿਸ’ਤੇ ਦੀਪਕ ਸ਼ਰਮਾ ਨੇ ਝਾਂਸਾ ਦੇ ਕੇ ਉਸ ਨਾਲ 16 ਲੱਖ ਰੁਪਏ ਦੀ ਠੱਗੀ ਮਾਰੀ।  ਇਸ ਮਾਮਲੇ ਵਿਚ ਅਗਲੀ ਕਾਰਵਾਈ ਸਹਾਇਕ ਥਾਣੇਦਾਰ ਗੁਰਦਿੱਤ ਸਿੰਘ ਵੱਲੋਂ ਜਾਰੀ ਹੈ। 

ਦੂਸਰੇ ਮਾਮਲੇ ਵਿਚ ਕਰਮਵੀਰ ਕੌਰ ਪੁੱਤਰੀ ਮੱਖਣ ਸਿੰਘ ਵਾਸੀ ਪਿੰਡ ਤੂਤ ਨੇ ਦੋਸ਼ ਲਗਾਇਆ ਸੀ ਕਿ ਉਹ ਵਿਦੇਸ਼ ਜਾਕੇ ਪੜ੍ਹਾਈ ਕਰਨ ਦੀ ਚਾਹਵਾਨ ਸੀ ਜਿਸ’ਤੇ ਦੀਪਕ ਸ਼ਰਮਾ ਅਤੇ ਇਸਦੀ ਪਤਨੀ ਸ਼ਿਖਾ ਸ਼ਰਮਾ ਨੇ ਉਸਨੂੰ ਵਿਦੇਸ਼ ਭੇਜਣ ਦੇ ਨਾਮ ’ਤੇ 6, 45,000 ਰੁਪਏ ਦੀ ਠੱਗੀ ਮਾਰੀ।


author

Gurminder Singh

Content Editor

Related News