ਆਮ ਆਦਮੀ ਪਾਰਟੀ ਨੂੰ ਝਟਕਾ, ਕਈ ਆਗੂਆਂ ਨੇ ਪਾਰਟੀ ''ਚੋਂ ਦਿੱਤਾ ਅਸਤੀਫਾ

07/24/2016 1:45:32 PM

ਬਠਿੰਡਾ : ਆਮ ਆਦਮੀ ਪਾਰਟੀ ''ਚ ਦਿੱਲੀ ਅਤੇ ਪੰਜਾਬ ਦੇ ਆਗੂਆਂ ਦਾ ਕਲੇਸ਼ ਤੂਲ ਫੜ੍ਹਦਾ ਜਾ ਰਿਹਾ ਹੈ, ਜਿਸ ਕਾਰਨ ਪੰਜਾਬ ਦੇ ਆਗੂ ਪਾਰਟੀ ਛੱਡਣ ਲੱਗੇ ਹਨ। ਇਸੇ ਕਲੇਸ਼ ਕਾਰਨ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਇਕ ਹੋਰ ਤਗੜਾ ਝਟਕਾ ਲੱਗਾ ਹੈ। ਪਾਰਟੀ ਦੀਆਂ ਗਲਤ ਨੀਤੀਆਂ ਤੋਂ ਤੰਗ ਆ ਕੇ ''ਆਪ'' ਪਾਰਟੀ ਪੰਜਾਬ ਦੇ ਸੀਨੀਅਰ ਆਗੂ ਡਾਕਟਰ ਕਰਮਜੀਤ ਸਿੰਘ ਸਰਾ ਸਾਬਕਾ ਆਈ. ਏ. ਐਸ., ਬਾਬੂ ਸਿੰਘ ਬਰਾੜ, ਐਡਵੋਕੇਟ ਗੁਰਪ੍ਰੀਤ ਸਿੰਘ ਸੰਧੂ, ਹਰਦੀਪ ਸਿੰਘ, ਦਵਿੰਦਰ ਸਿੰਘ ਸੇਖੋਂ, ਲਵਲੀ ਛਾਬੜਾ ਨੇ ਆਪਣੇ ਸਾਥੀਆਂ ਸਮੇਤ ਪਾਰਟੀ ਛੱਡ ਦਿੱਤੀ ਹੈ।
ਇੰਨਾ ਹੀ ਨਹੀਂ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੰਦੇ ਹੋਏ ਆਗੂਆਂ ਨੇ ਨਵੀਂ ਪਾਰਟੀ ''ਆਪਣਾ ਪੰਜਾਬ'' ਬਨਾਉਣ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੀ ਫਾਜ਼ਿਲਕਾ ਵਿਖੇ 32 ਅਹੁਦੇਦਾਰਾਂ ਵਲੋਂ ਆਮ ਆਦਮੀ ਪਾਰਟੀ ''ਚੋਂ ਅਸਤੀਫਾ ਸੂਬਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੂੰ ਭੇਜ ਦਿੱਤਾ ਸੀ।


Gurminder Singh

Content Editor

Related News