ਭਾਜਪਾ ਹੁਣ ਸਿਆਸੀ ਪਾਰਟੀ ਨਹੀਂ ਰਹੀ, ਇਹ ਨਰਿੰਦਰ ਮੋਦੀ ਨੂੰ ਪੂਜਨ ਵਾਲੀ ਪਾਰਟੀ ਬਣ ਗਈ: ਚਿਦਾਂਬਰਮ
Sunday, Apr 21, 2024 - 01:09 PM (IST)
ਤਿਰੂਵਨੰਤਪੁਰਮ- ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਭਾਜਪਾ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਭਾਜਪਾ ਹੁਣ ਇਕ ਸਿਆਸੀ ਪਾਰਟੀ ਨਹੀਂ ਰਹੀ ਸਗੋਂ ਇਕ ਅਜਿਹਾ ਪੰਥ ਬਣ ਗਈ ਹੈ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੂਜਾ ਕਰਦਾ ਹੈ। ਚਿਦਾਂਬਰਮ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਮੋਦੀ ਦੇ 10 ਸਾਲ ਦੇ ਸ਼ਾਸਨ ਵਿਚ ਭਾਸ਼ਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਗੰਭੀਰ ਰੂਪ ਨਾਲ ਕਮਜ਼ੋਰ ਹੋਈ ਹੈ। ਉਨ੍ਹਾਂ ਨੇ ਲੋਕਾਂ ਨੂੰ ਲੋਕਤੰਤਰ ਨੂੰ ਬਹਾਲ ਕਰਨ ਦੀ ਅਪੀਲ ਕੀਤੀ। ਚਿਦਾਂਬਰਮ ਨੇ ਕਿਹਾ ਕਿ ਭਾਵੇਂ ਹੀ ਕਾਂਗਰਸ ਦੇ ਮੈਨੀਫੈਸਟੋ ਵਿਚ ਵਿਵਾਦਪੂਰਨ ਨਾਗਰਿਕਤਾ ਸੋਧ ਐਕਟ (CAA) ਦਾ ਜ਼ਿਕਰ ਨਹੀਂ ਕੀਤੀ ਗਿਆ ਹੈ ਪਰ 'ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ' (ਇੰਡੀਆ) ਦੇ ਸੱਤਾ 'ਚ ਆਉਣ 'ਤੇ ਇਸ ਨੂੰ ਰੱਦ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ED ਦੀ ਵੱਡੀ ਕਾਰਵਾਈ, ਸ਼ਰਾਬ ਘਪਲੇ ਮਾਮਲੇ 'ਚ ਸਾਬਕਾ IAS ਅਧਿਕਾਰੀ ਅਨਿਲ ਟੁਟੇਜਾ ਗ੍ਰਿਫ਼ਤਾਰ
ਚਿਦਾਂਬਰਮ ਨੇ ਇਹ ਉਮੀਦ ਵੀ ਜਤਾਈ ਕਿ 'ਇੰਡੀਆ' ਗਠਜੋੜ ਤਾਮਿਲਨਾਡੂ ਦੀਆਂ ਸਾਰੀਆਂ 39 ਸੀਟਾਂ ਅਤੇ ਪੁਡੂਚੇਰੀ ਦੀ ਇਕ ਸੀਟ 'ਤੇ ਜਿੱਤ ਹਾਸਲ ਕਰੇਗਾ। ਉਨ੍ਹਾਂ ਕਿਹਾ ਕਿ ਭਾਜਪਾ ਨੇ 14 ਦਿਨ ਵਿਚ ਮੈਨੀਫੈਸਟੋ ਤਿਆਰ ਕੀਤਾ, ਜਿਸ ਦਾ ਸਿਰਲੇਖ ਮੈਨੀਫੈਸਟੋ ਨਹੀਂ ਹੈ। ਉਨ੍ਹਾਂ ਨੇ ਇਸ ਨੂੰ ਮੋਦੀ ਦੀ ਗਾਰੰਟੀ ਕਿਹਾ। ਭਾਜਪਾ ਹੁਣ ਕੋਈ ਸਿਆਸੀ ਪਾਰਟੀ ਨਹੀਂ ਹੈ। ਇਹ ਇਕ ਪੰਥ ਬਣ ਗਈ ਹੈ ਅਤੇ ਇਹ ਪੰਥ ਨਰਿੰਦਰ ਮੋਦੀ ਦੀ ਪੂਜਾ ਕਰਦਾ ਹੈ। ਚਿਦਾਂਬਰਮ ਨੇ ਦਾਅਵਾ ਕੀਤਾ ਕਿ 'ਮੋਦੀ ਦੀ ਗਾਰੰਟੀ' ਉਨ੍ਹਾਂ ਦੇਸ਼ਾਂ ਦੀ ਯਾਦ ਦਿਵਾਉਂਦੀ ਹੈ, ਜਿੱਥੇ ਪੰਥ ਪੂਜਾ ਹੁੰਦੀ ਹੈ। ਕਾਂਗਰਸ ਨੇਤਾ ਨੇ ਕਿਹਾ ਕਿ ਦੇਸ਼ ਦੇ ਸਾਹਮਣੇ ਮੌਜੂਦ ਸਭ ਤੋਂ ਵੱਡੀ ਚੁਣੌਤੀ ਬੇਰੁਜ਼ਗਾਰੀ ਹੈ।
ਇਹ ਵੀ ਪੜ੍ਹੋ- ਬੇਰਹਿਮ ਬਣੀ ਮਾਂ, ਆਸ਼ਿਕ ਨਾਲ ਮਿਲ ਕੇ 5 ਸਾਲ ਦੀ ਧੀ ਦਾ ਕੁੱਟ-ਕੁੱਟ ਕੇ ਕੀਤਾ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8