ਘਨੌਰ ''ਚ ਅਕਾਲੀ ਦਲ ਨੂੰ ਲੱਗਾ ਵੱਡਾ ਝਟਕਾ, ਕਈ ਆਗੂ ''ਆਪ'' ''ਚ ਹੋਏ ਸ਼ਾਮਲ
Wednesday, Apr 17, 2024 - 04:50 PM (IST)
ਘਨੌਰ (ਅਲੀ) : ਅੱਜ ਹਲਕਾ ਘਨੌਰ 'ਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਅਕਾਲੀ ਦਲ ਨਾਲ ਲੰਮੇਂ ਸਮੇਂ ਤੋਂ ਮੋਹਰਲੀਆਂ ਕਤਾਰਾਂ 'ਚ ਚੱਲਦੇ ਆ ਰਹੇ ਗੁਰਨਾਮ ਸਿੰਘ ਚੰਬਲ ਜੋ ਕਿ ਅਕਾਲੀ ਦਲ ਦੀ ਸਰਕਾਰ ਵਿਚ ਘਨੌਰ ਦੇ ਐੱਮ.ਸੀ ਵੀ ਰਹਿ ਚੁੱਕੇ ਹਨ, ਉਹ ਆਪਣੇ ਪਰਿਵਾਰ ਅਤੇ ਸਮੂਹ ਟੀਮ ਦੇ ਮੈਂਬਰਾਂ ਅੰਗਰੇਜ਼ ਸਿੰਘ ਵਿਰਕ, ਮਸਤਾਨ ਸਿੰਘ ਚੰਬਲ, ਮਾਸਟਰ ਸੁਖਦੇਵ ਸਿੰਘ ਵਿਰਕ ਸਮੂਹ ਵਿਰਕ ਪਰਿਵਾਰ, ਲੱਖਾ ਪੂਰੀ, ਸੁਲਤਾਨ ਸਿੰਘ ਸਿੱਧੂ, ਅੱਡਾ ਇੰਚਾਰਜ ਸਾਧੂ ਸਿੰਘ ਆਦਿ ਸਮੇਤ ਹਲਕਾ ਵਿਧਾਇਕ ਗੁਰਲਾਲ ਘਨੌਰ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਜਿਨ੍ਹਾਂ ਦਾ ਸਵਾਗਤ ਕਰਦਿਆਂ ਹਲਕਾ ਵਿਧਾਇਕ ਗੁਰਲਾਲ ਘਨੌਰ ਨੇ ਪਾਰਟੀ ਨਿਸ਼ਾਨ ਵਾਲੇ ਮਫਲਰ ਪਾ ਕੇ ਪਾਰਟੀ 'ਚ ਸ਼ਾਮਿਲ ਕੀਤਾ ਗਿਆ।
ਇਸ ਮੌਕੇ ਅਕਾਲੀ ਦਲ ਨੂੰ ਛੱਡ 'ਆਪ' 'ਚ ਸ਼ਾਮਲ ਹੋਏ ਆਗੂਆਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ, ਵਿਕਾਸ ਕਾਰਜਾਂ ਅਤੇ ਲੋਕ ਪੱਖੀ ਨੀਤੀਆਂ ਨੂੰ ਵੇਖਦਿਆਂ ਅਤੇ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਦੀ ਹਲਕੇ ਪ੍ਰਤੀ ਚੰਗੀ ਸੋਚ ਨੂੰ ਵੇਖਦਿਆਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਨਾਲ ਚੱਲਣ ਦਾ ਮਨ ਬਣਾਇਆ ਹੈ। ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਵੱਲੋਂ ਕਾਰਜਕਾਲ ਵਿਚ ਪਿੰਡਾਂ ਦੇ ਲੋਕਾਂ 'ਚ ਲੜਾਈ ਝਗੜੇ ਕਰਾਵਾ ਕੇ ਪਰਚੇ ਪੁਆਉਣ ਦੀ ਰਾਜਨੀਤੀ ਕੀਤੀ ਜਾਂਦੀ ਸੀ ਪਰ ਜਿਸ ਦਿਨ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਪਿੰਡਾਂ 'ਚ ਲੜਾਈ ਝਗੜੇ ਹੀ ਘੱਟ ਗਏ ਹਨ। ਕਿਸੇ ਵੀ ਸਰਕਾਰੀ ਦਫਤਰ 'ਚ ਲੋਕਾਂ ਨਾਲ ਬੇਇਨਸਾਫ਼ੀ ਨਹੀਂ ਹੋ ਰਹੀ। 'ਆਪ' ਸਰਕਾਰ ਵੱਲੋਂ ਲੋਕਾਂ ਨੂੰ ਘਰ ਘਰ ਜਾ ਕੇ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਸਹੂਲਤਾਂ ਨੂੰ ਵੇਖਦਿਆਂ ਲੋਕਾਂ ਨੇ ਧੜਾਧੜ ਆਮ ਆਦਮੀ ਪਾਰਟੀ ਨਾਲ ਜੁੜ ਕੇ ਨਾਲ ਚੱਲਣ ਦਾ ਮਨ ਬਣਾ ਲਿਆ ਹੈ। ਇਸ ਮੌਕੇ ਆਮ ਆਦਮੀ ਪਾਰਟੀ ਹਲਕਾ ਘਨੌਰ ਦੇ ਵੱਖ ਵੱਖ ਅਹੁਦੇਦਾਰ, ਆਗੂ ਅਤੇ ਵਰਕਰ ਮੌਜੂਦ ਸਨ।