ਕਾਂਗਰਸ ਤੇ ਅਕਾਲੀ ਦਲ ਦੇ 20 ਪਰਿਵਾਰ ਆਮ ਆਦਮੀ ਪਾਰਟੀ ’ਚ ਸ਼ਾਮਲ

04/05/2024 8:17:10 PM

ਨਾਭਾ (ਪੁਰੀ, ਖੁਰਾਣਾ) - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ’ਚ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਜਿਸ ਨੂੰ ਦੇਖਦੇ ਹੋਏ ਪੰਜਾਬ ਦੇ ਲੋਕ ਵੱਡੀ ਗਿਣਤੀ ’ਚ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋ ਰਹੇ ਹਨ। ਇਸ ਤਹਿਤ ਹਲਕਾ ਨਾਭਾ ਦੇ ਕਰੀਬ 20 ਪਰਿਵਾਰ ਕਾਂਗਰਸ ਅਤੇ ਅਕਾਲੀ ਦਲ ਛੱਡ ਕੇ ਗੁਰਦੇਵ ਸਿੰਘ ਦੇਵਮਾਨ ਵਿਧਾਇਕ ਨਾਭਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋ ਗਏ ਹਨ। ਵਿਧਾਇਕ ਦੇਵਮਾਨ ਵੱਲੋਂ ਸਾਰੇ ਪਰਿਵਾਰਾਂ ਨੂੰ ਆਮ ਆਦਮੀ ਪਾਰਟੀ ’ਚ ਜੀ ਆਇਆਂ ਨੂੰ ਕਿਹਾ ਅਤੇ ਬਣਦਾ ਮਾਣ-ਸਨਮਾਨ ਦੇਣ ਦਾ ਭਰੋਸਾ ਦਿੱਤਾ ਗਿਆ ।

ਇਸ ਮੌਕੇ ਗੁਰਦਰਸ਼ਨ ਸਿੰਘ ਸਰਪੰਚ ਨੇ ਕਿਹਾ ਕਿ ਵਿਧਾਇਕ ਦੇਵਮਾਨ ਵੱਲੋਂ ਨਾਭਾ ਹਲਕੇ ’ਚ ਵੱਡੇ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਜਿਸ ਨੂੰ ਦੇਖਦੇ ਹੋਏ ਅੱਜ ਅਸੀਂ ਆਮ ਆਦਮੀ ਪਾਰਟੀ ’ਚ ਸ਼ਾਮਿਲ ਹੋਏ ਹਾਂ। ਅੱਜ ਸ਼ਾਮਿਲ ਹੋਣ ਵਾਲਿਆਂ ’ਚ ਗੁਰਦਰਸ਼ਨ ਸਿੰਘ ਸਰਪੰਚ, ਰਾਜਵਿੰਦਰ ਸਿੰਘ, ਲਖਵੀਰ ਸਿੰਘ, ਕੇਵਲ ਸਿੰਘ, ਹਰਪ੍ਰੀਤ ਸਿੰਘ, ਜਗਦੇਵ ਖਾਨ, ਕਰਮਜੀਤ ਸਿੰਘ, ਸ਼ਿੰਦਰ ਸਿੰਘ, ਭਗਵਾਨ ਸਿੰਘ, ਰਸਪਾਲ ਸਿੰਘ, ਧਰਮਪਾਲ ਸਿੰਘ, ਹਰਵਿੰਦਰ ਸਿੰਘ, ਜਗਨਦੀਪ ਸਿੰਘ, ਬਲਵੀਰ ਸਿੰਘ, ਹਰਬੰਸ ਸਿੰਘ, ਕੌਰ ਚੰਦ ਅਤੇ ਗੁਰਦੀਪ ਸਿੰਘ ਸ਼ਾਮਿਲ ਸਨ।

ਉਨ੍ਹਾਂ ਨਾਲ ਤਜਿੰਦਰ ਸਿੰਘ ਖਹਿਰਾ, ਜਗਰੂਪ ਸਿੰਘ, ਧਰਮਿੰਦਰ ਸਿੰਘ ਸੁੱਖੇਵਾਲ, ਭੁਪਿੰਦਰ ਸਿੰਘ ਕਲੱਰਮਾਜਰੀ, ਗੁਰਮੁੱਖ ਸਿੰਘ ਮੋਹਲਗੁਆਰਾ, ਕਰਮਾ ਟੋਪਰ, ਪੱਪੀ ਬਿਰਧਨੋ, ਗੁਰਦੀਪ ਸਿੰਘ ਰਣਜੀਤਗਡ਼੍ਹ, ਟੋਨਾ ਮੂੰਗੋ, ਜਸਵੀਰ ਸਿੰਘ ਵਜੀਦਪੁਰ, ਸੋਨੂੰ ਨਾਭਾ ਅਤੇ ਵੱਡੀ ਗਿਣਤੀ ’ਚ ਪਿੰਡ ਵਾਸੀ ਮੌਜੂਦ ਸਨ।


Inder Prajapati

Content Editor

Related News